ਪਿੰਡ ਸਾਹਨੀ ਦੇ ਸਰਪੰਚ ਦਾ ਅਜੀਬ ਫਰਮਾਨ, ਮ੍ਰਿਤਕ ਕਿਰਾਏਦਾਰਾਂ ਲਈ ਸ਼ਮਸ਼ਾਨ ਘਾਟ ਵਿਚ ਲਗਾਇਆ ਹਿਦਾਇਤਾਂ ਦਾ ਬੋਰਡ
ਇਨ੍ਹਾਂ ਕਾਰਨ ਪੀੜਤ ਪਰਿਵਾਰ ਦੇ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰ ਦਾ ਅੰਤਿਮ ਸੰਸਕਾਰ ਕਿਸੇ ਦੂਜੇ ਪਿੰਡ ਜਾ ਕੇ ਕਰਨਾ ਪਿਆ| ਮ੍ਰਿਤਕ ਦੇ ਪਤੀ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਸ ਦੀ ਘਰਵਾਲੀ ਦੀ ਟਾਈਫਾਇਡ ਕਾਰਨ ਮੌਤ ਹੋ ਗਈ ਸੀ।
![ਪਿੰਡ ਸਾਹਨੀ ਦੇ ਸਰਪੰਚ ਦਾ ਅਜੀਬ ਫਰਮਾਨ, ਮ੍ਰਿਤਕ ਕਿਰਾਏਦਾਰਾਂ ਲਈ ਸ਼ਮਸ਼ਾਨ ਘਾਟ ਵਿਚ ਲਗਾਇਆ ਹਿਦਾਇਤਾਂ ਦਾ ਬੋਰਡ Strange order of Sarpanch of village Sahni at ludhiana Punjab, instruction board set up in cremation ground for deceased tenants ਪਿੰਡ ਸਾਹਨੀ ਦੇ ਸਰਪੰਚ ਦਾ ਅਜੀਬ ਫਰਮਾਨ, ਮ੍ਰਿਤਕ ਕਿਰਾਏਦਾਰਾਂ ਲਈ ਸ਼ਮਸ਼ਾਨ ਘਾਟ ਵਿਚ ਲਗਾਇਆ ਹਿਦਾਇਤਾਂ ਦਾ ਬੋਰਡ](https://feeds.abplive.com/onecms/images/uploaded-images/2021/05/27/e410c30b2416737f80eaa81e30938bf8_original.jpg?impolicy=abp_cdn&imwidth=1200&height=675)
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਨੇੜੇ ਸਾਹਨੇਵਾਲ ਇਲਾਕੇ ਵਿਚ ਇੱਕ ਪਿੰਡ ਸਾਹਨੀ ਖੁਰਦ ਵਿੱਚ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਸ ਪਿੰਡ ਵਿੱਚ ਇਕ ਗਰੀਬ ਪਰਿਵਾਰ ਦੀ ਮਹਿਲਾ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਪਿੰਡ ਦੇ ਸਰਪੰਚ ਵਲੋਂ ਨਹੀਂ ਕਰਨ ਦਿੱਤਾ ਗਿਆ। ਜਿਸ ਦਾ ਕਾਰਨ ਹੈ ਕਿ ਸ਼ਮਸ਼ਾਨ ਘਾਟ ਵਿਚ ਇੱਕ ਬੋਰਡ 'ਤੇ ਸਰਪੰਚ ਵਲੋਂ ਬਾਹਰ ਤੋਂ ਆਏ ਕਿਰਾਏਦਾਰਾਂ ਵਾਸਤੇ ਕਾਨੂੰਨੀ ਹਿਦਾਇਤਾਂ ਲਿਖਿਆਂ ਹਨ।
ਇਨ੍ਹਾਂ ਕਾਰਨ ਪੀੜਤ ਪਰਿਵਾਰ ਦੇ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰ ਦਾ ਅੰਤਿਮ ਸੰਸਕਾਰ ਕਿਸੇ ਦੂਜੇ ਪਿੰਡ ਜਾ ਕੇ ਕਰਨਾ ਪਿਆ| ਮ੍ਰਿਤਕ ਦੇ ਪਤੀ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਸ ਦੀ ਘਰਵਾਲੀ ਦੀ ਟਾਈਫਾਇਡ ਕਾਰਨ ਮੌਤ ਹੋ ਗਈ ਸੀ, ਜਦੋਂਕਿ ਉਸ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਸੀ। ਹੁਣ ਪੀੜਿਤ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਇਹ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਿੰਡ ਵਿੱਚ ਬਤੌਰ ਕਿਰਾਏਦਾਰ ਰਹਿੰਦੇ ਹਨ ਤੇ ਉਹ ਲੇਬਰ ਦਾ ਕੰਮ ਕਰਦੇ ਹਨ। ਦੂਜੇ ਸੂਬੇ ਦਾ ਹੋਣ ਕਾਰਨ ਮ੍ਰਿਤਕਾ ਦਾ ਸਸਕਾਰ ਉਸ ਪਿੰਡ 'ਚ ਨਹੀਂ ਹੋਣ ਦਿੱਤਾ ਗਿਆ।
ਹੁਣ ਇਸ ਮਾਮਲੇ ਨੇ ਤੂਲ ਫੜ ਲਈ ਹੈ। ਮਾਮਲਾ ਸਾਹਮਣੇ ਆਉਣ 'ਤੇ ਕਈ ਰਾਜਨੀਤੀ ਪਾਰਟੀਆਂ ਅਤੇ ਪਿੰਡ ਵਾਲਿਆਂ ਵਲੋਂ ਵੀ ਸਰਪੰਚ ਦੇ ਪਤੀ ਦੀ ਸਖ਼ਤ ਸ਼ਬਦਾਂ 'ਚ ਨਿਖੇਦੀ ਕੀਤੀ ਗਈ ਹੈ। ਉਧਰ ਜਦੋਂ ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ ਗਿਆ ਤਾਂ ਸਰਪੰਚ ਨਾਲ ਮੁਲਾਕਾਤ ਨਾ ਹੋ ਸਕੀ। ਪਰ ਪਿੰਡ ਵਿੱਚ ਸਰਪੰਚ ਨੇ ਆਪਣਾ ਪੱਖ ਰੱਖਦਿਆਂ ਇੱਕ ਵੀਡੀਓ ਭੇਜੀ ਹੈ।
ਇਸ ਵੀਡੀਓ 'ਚ ਕਿਹਾ ਗਿਆ ਕਿ ਅੱਜਕਲ ਜਿਸ ਤਰ੍ਹਾਂ ਮਹਾਮਾਰੀ ਦਾ ਦੌਰ ਹੈ, ਕੁਝ ਕਿਰਾਏਦਾਰ ਮ੍ਰਿਤਕਾਂ ਨੂੰ ਸਾੜਨ ਵੇਲੇ ਲੱਕੜਾ ਦਾ ਇਸਤੇਮਾਲ ਘੱਟ ਕਰਦੇ ਹਨ ਜਿਸ ਕਰਨ ਕੁੱਤੇ ਦੇਹ ਨੂੰ ਖਰਾਬ ਕਰ ਦਿੰਦੇ ਹਨ। ਉਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਅਸੀਂ ਸ਼ਮਸ਼ਾਨ ਘਾਟ ਵਿਚ ਬੋਰਡ ਵੀ ਲਗਾਇਆ ਹੈ ਕਿ ਕਿਰਾਏਦਾਰ ਦੇ ਪਰਿਵਾਰਾਂ ਦਾ ਅੰਤਿਮ ਸੰਸਕਾਰ ਜਾਂਚ ਤੋਂ ਬਾਅਦ ਹੀ ਹੋਵੇਗਾ।
ਵੀਡੀਓ 'ਚ ਅੱਗੇ ਕਿਹਾ ਗਿਆ ਕਿ ਇਸ ਪਿੰਡ ਵਿਚ ਹਜ਼ਾਰਾਂ ਕਿਰਾਏਦਾਰ ਰਹਿੰਦੇ ਹਨ। ਜਿਨ੍ਹਾਂ ਨੂੰ ਸਭ ਨਹੀਂ ਜਾਣਦੇ ਅਤੇ ਪਿੰਡ ਵਿਚ ਕੋਈ ਮਹਾਮਾਰੀ ਨਾ ਫੈਲੇ ਇਸ ਲਈ ਅਸੀਂ ਆਪਣੇ ਪਿੰਡ ਦੀ ਸੀਮਾ ਵਿਚ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਹਰ ਗੱਲ ਦੀ ਪੂਰੀ ਤਰ੍ਹਾਂ ਜਾਂਚ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ: ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਵਿਧਾਇਕ ਨੇ 100 ਅਹੁਦੇਦਾਰਾਂ ਸਣੇ ਕੀਤਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)