Punjab news: 'ਜੇਕਰ ਕੋਈ ਚਾਈਨਾ ਡੋਰ ਖਰੀਦਦਾ ਜਾਂ ਵੇਚਦਾ ਫੜਿਆ ਗਿਆ ਤਾਂ ਹੋਵੇਗੀ ਸਖ਼ਤ ਕਾਰਵਾਈ', ਬਰਨਾਲਾ ਪੁਲਿਸ ਦੀ ਸਖ਼ਤ ਚੇਤਾਵਨੀ
Barnala news: ਬਰਨਾਲਾ ਪੁਲਿਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਚਾਈਨਾ ਡੋਰ ਖਰੀਦਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Barnala news: ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਐਸ.ਪੀ ਨੇ ਚੇਤਾਵਨੀ ਦਿੱਤੀ ਕਿ ਡਰੋਨ ਕੈਮਰਿਆਂ ਰਾਹੀਂ ਪੂਰੇ ਸ਼ਹਿਰ 'ਤੇ ਨਜ਼ਰ ਰੱਖੀ ਜਾਵੇਗੀ। ਜੇਕਰ ਕੋਈ ਚਾਈਨਾ ਡੋਰ ਖਰੀਦਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਇਸ ਵਾਰ 14 ਫਰਵਰੀ ਨੂੰ ਬਸੰਤ ਪੰਚਮੀ ਅਤੇ ਵੈਲੇਨਟਾਈਨ ਡੇਅ ਦੇ ਤਿਉਹਾਰਾਂ ਕਾਰਨ ਬਾਜ਼ਾਰਾਂ ਵਿੱਚ ਪਤੰਗਾਂ ਦੀਆਂ ਦੁਕਾਨਾਂ ’ਤੇ ਰੌਣਕ ਲੱਗੀ ਹੋਈ ਹੈ। ਬਜ਼ਾਰਾਂ ਵਿੱਚ ਰੰਗ-ਬਿਰੰਗੀਆਂ, ਛੋਟੀਆਂ-ਵੱਡੀਆਂ ਪਤੰਗਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਪਤੰਗਾਂ ਦੇ ਬਾਜ਼ਾਰਾਂ 'ਚ 'ਵੈਲੇਨਟਾਈਨ ਡੇਅ ਨਾਲ ਸਬੰਧਤ ਪਤੰਗ ਦੇਖਣ ਨੂੰ ਮਿਲੇ। ਸ਼ੌਕੀਨਾਂ ਵੱਲੋਂ ਖਰੀਦਦਾਰੀ ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਬਰਨਾਲਾ ਦੇ ਬਾਜ਼ਾਰਾਂ 'ਚ ਇਸ ਵਾਰ ਚਾਈਨਾ ਡੋਰ ਦੀ ਵਿਕਰੀ ਕਿਤੇ ਵੀ ਨਜ਼ਰ ਨਹੀਂ ਆਈ। ਦੁਕਾਨਦਾਰ ਵੀ ਧਾਗੇ ਦੀ ਵਿਕਰੀ ਹੋਣ ਦਾ ਦਾਅਵਾ ਕਰ ਰਹੇ ਹਨ।
ਇਹ ਵੀ ਪੜ੍ਹੋ: Delhi Chalo March: ਕਿਸਾਨ ਅੰਦੋਲਨ ਵਿਚਾਲੇ SKM ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਤੋਂ ਧਾਗੇ ਦੀ ਡੋਰ ਦੀ ਆਮਦਨ ਦੁੱਗਣੀ ਹੈ। ਇਸ ਵਾਰ ਦੁਕਾਨਦਾਰ ਚਾਈਨਾ ਡੋਰ ਦੀ ਬਜਾਏ ਧਾਗੇ ਵਾਲੀ ਡੋਰ ਵੇਚ ਰਹੇ ਹਨ। ਇਸੇ ਮੌਕੇ ਪਤੰਗ ਉਡਾਉਣ ਦੇ ਸ਼ੌਕੀਨ ਨੌਜਵਾਨਾਂ ਅਤੇ ਜਾਗਰੂਕ ਪਰਿਵਾਰਾਂ ਦੇ ਮਾਪਿਆਂ ਨੇ ਵੀ ਇਸ ਵਾਰ ਚਾਈਨਾ ਡੋਰ ਖਿਲਾਫ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਇਸ ਚਾਈਨਾ ਡੋਰ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਇਸ ਡੋਰ ਜਾਨਲੇਵਾ ਹੈ, ਪੁਲਿਸ ਪ੍ਰਸ਼ਾਸਨ ਇਸ ਦੇ ਖ਼ਿਲਾਫ਼ ਹੈ।
ਸਰਕਾਰ ਵੱਲੋਂ ਲਗਾਈ ਗਈ ਸਖ਼ਤੀ ਕਾਰਨ ਅੱਜ ਇਹ ਧਾਗਾ ਬਾਜ਼ਾਰਾਂ ਵਿੱਚ ਨਹੀਂ ਵਿੱਕ ਰਿਹਾ, ਬਾਜ਼ਾਰਾਂ ਵਿੱਚ ਸਿਰਫ਼ ਧਾਗਾ ਹੀ ਵਿੱਕ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਧਾਗੇ ਦੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਵੀ ਇਹ ਹੀ ਖਰੀਦ ਕੇ ਦੇਣੀ ਚਾਹੀਦੀ ਹੈ। ਪੁਲਿਸ ਪ੍ਰਸ਼ਾਸਨ ਨੇ ਵੀ ਚਾਈਨਾ ਡੋਰ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ।
ਇਹ ਵੀ ਪੜ੍ਹੋ: Farmer Protest: ਆਖ਼ਰ ਸ਼ੰਭੂ ਬਾਰਡਰ 'ਤੇ ਕਿਉਂ ਜ਼ਿਆਦਾ ਵਿਗੜੇ ਨੇ ਹਲਾਤ, ਜਾਣੋ ਹੁਣ ਤੱਕ ਕੀ ਹੋਇਆ ?
ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਚਾਈਨਾ ਡੋਰ ਖਰੀਦਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਰੋਨ ਕੈਮਰੇ ਰਾਹੀਂ ਪੂਰੇ ਸ਼ਹਿਰ ਦੀ ਨਿਗਰਾਨੀ ਕੀਤੀ ਜਾਵੇਗੀ। ਜੇਕਰ ਕੋਈ ਬੱਚਾ ਚਾਈਨਾ ਡੋਰ ਦੀ ਵਰਤੋਂ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੂਸਾਰ ਕਾਰਵਾਈ ਕੀਤੀ ਜਾਵੇਗੀ।