Punjab News: ਬਠਿੰਡਾ 'ਚ ਆਟੋ ਤੇ ਈ-ਰਿਕਸ਼ਿਆਂ 'ਤੇ ਵੱਡਾ ਐਕਸ਼ਨ! ਜਾਰੀ ਹੋਏ ਸਖ਼ਤ ਹੁਕਮ, ਸਫ਼ਰ ਕਰਨ ਤੋਂ ਪਹਿਲਾਂ ਤੁਸੀਂ ਵੀ ਪੜ੍ਹ ਲਵੋ
ਆਟੋ ਅਤੇ ਈ-ਰਿਕਸ਼ਾ ਦੀ ਬੇਤਰਤੀਬ ਚਾਲਾਨੀ ਕਾਰਨ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ।ਜਿਨ੍ਹਾਂ ਵੀ ਈ-ਰਿਕਸ਼ਾ ਅਤੇ ਆਟੋ ਡਰਾਈਵਰਾਂ ਕੋਲ ਰਜਿਸਟ੍ਰੇਸ਼ਨ ਨਹੀਂ ਹੋਵੇਗਾ...

Strict Orders Issued for E-Rickshaws and Autos: ਵਧ ਰਹੇ ਟ੍ਰੈਫਿਕ ਜਾਮ ਅਤੇ ਹਫੜਾ-ਦਫੜੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਆਟੋ ਅਤੇ ਈ-ਰਿਕਸ਼ਾ ਨੂੰ ਲੈ ਕੇ ਇੱਕ ਗੰਭੀਰ ਫੈਸਲਾ ਲਿਆ ਹੈ। ਬਠਿੰਡਾ ਸ਼ਹਿਰ ਵਿੱਚ ਆਟੋ ਅਤੇ ਈ-ਰਿਕਸ਼ਾ ਦੀ ਬੇਤਰਤੀਬ ਚਾਲਾਨੀ ਕਾਰਨ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ।
ਇਹ ਵਾਲੇ ਰਿਕਸ਼ਿਆਂ ਵਾਲਿਆਂ ਉੱਤੇ ਡਿੱਗੇਗੀ ਗਾਜ਼
ਜਾਣਕਾਰੀ ਮੁਤਾਬਕ ਹੁਣ ਸ਼ਹਿਰ ਵਿਚ ਬਿਨਾਂ ਰਜਿਸਟ੍ਰੇਸ਼ਨ ਆਟੋ ਜਾਂ ਈ-ਰਿਕਸ਼ਾ ਨਹੀਂ ਚੱਲਣ ਦੇਤੇ ਜਾਣਗੇ। ਇਨ੍ਹਾਂ ਵਾਹਨਾਂ ਦੀ ਸੰਖਿਆ ਤੇ ਕੰਟਰੋਲ ਪਾਉਣ ਲਈ ਪ੍ਰਸ਼ਾਸਨ ਨੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਜਿਨ੍ਹਾਂ ਵੀ ਈ-ਰਿਕਸ਼ਾ ਅਤੇ ਆਟੋ ਡਰਾਈਵਰਾਂ ਕੋਲ ਰਜਿਸਟ੍ਰੇਸ਼ਨ ਨਹੀਂ ਹੋਵੇਗਾ, ਉਨ੍ਹਾਂ ਵਾਹਨਾਂ ਉੱਤੇ ਕੈਂਚੀ ਚੱਲ ਸਕਦੀ ਹੈ। ਇਹ ਕਦਮ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਸੁਚੱਜਾ ਬਣਾਉਣ ਅਤੇ ਆਮ ਲੋਕਾਂ ਦੀ ਸਹੂਲਤ ਲਈ ਉਠਾਇਆ ਗਿਆ ਹੈ।
ਆਟੋ ਚਲਾਉਣ ਵਾਲਿਆਂ ਦੇ ਕੀਤੇ ਜਾਣੇ ਇਹ ਟੈਸਟ
ਇਸ ਹੀ ਮੁਹਿੰਮ ਦੇ ਤਹਿਤ ਹੁਣ ਸ਼ਹਿਰ ਵਿੱਚ 15 ਸਾਲ ਤੋਂ ਪੁਰਾਣੇ ਆਟੋ ਸਕ੍ਰੈਪ ਕੀਤੇ ਜਾਣਗੇ, ਯਾਨੀ ਕਿ ਉਹਨਾਂ ਨੂੰ ਰੱਦ ਕਰਕੇ ਚਲਣਯੋਗ ਨਹੀਂ ਰਹਿਣ ਦਿੱਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਆਟੋ ਅਤੇ ਈ-ਰਿਕਸ਼ਾ ਦੀ ਗਿਣਤੀ 'ਤੇ ਵੀ ਨਿਯੰਤਰਨ ਲਾਇਆ ਜਾਵੇਗਾ ਅਤੇ ਇਹ ਫੈਸਲਾ ਕੀਤਾ ਜਾਵੇਗਾ ਕਿ ਸ਼ਹਿਰ ਵਿੱਚ ਕੁੱਲ ਕਿੰਨੇ ਆਟੋ ਅਤੇ ਈ-ਰਿਕਸ਼ਾ ਚੱਲ ਸਕਣਗੇ। ਇਸੇ ਤਰ੍ਹਾਂ, ਆਟੋ ਚਲਾਉਣ ਵਾਲਿਆਂ ਦੀ ਯੋਗਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਡੋਪ ਟੈਸਟ ਵੀ ਕਰਵਾਏ ਜਾਣਗੇ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਕੋਈ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਵਾਹਨ ਨਾ ਚਲਾ ਰਿਹਾ ਹੋਵੇ। ਇਹ ਸਾਰੇ ਕਦਮ ਸ਼ਹਿਰ ਵਿੱਚ ਟ੍ਰੈਫਿਕ ਦੀ ਵਧ ਰਹੀ ਸਮੱਸਿਆ, ਸੜਕਾਂ ਉੱਤੇ ਹੋ ਰਹੀ ਅਣਵੱਧੀ ਭੀੜ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕੇ ਜਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















