Punjab News: ਪੰਜਾਬ 'ਚ ਡਾਕਟਰਾਂ ਦੀ ਹੜਤਾਲ ਹੋਈ ਖਤਮ, ਸਰਕਾਰ ਨੇ ਮੰਨ ਲਈਆਂ ਸਾਰੀਆਂ ਮੰਗਾਂ
ਡਾਕਟਰਾਂ ਦੀ ਹੜਤਾਲ ਖਤਮ ਹੋ ਗਈ ਹੈ। ਓਪੀਡੀ 'ਚ ਹੁਣ ਮਰੀਜਾਂ ਨੂੰ ਮਿਲੇਗੀ ਦਵਾਈ। ਦੱਸ ਦਈਏ ਪਿਛਲੇ 6 ਦਿਨਾਂ ਤੋਂ ਡਾਕਟਰ ਹੜਤਾਲ ਉੱਤੇ ਚੱਲ ਰਹੇ ਸਨ। ਅੱਜ ਸਿਹਤ ਮੰਤਰੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਡਾਕਟਰਾਂ ਨੇ ਆਪਣੀ ਹੜਤਾਲ ਵਾਪਿਸ
Doctors strike ended: ਪੰਜਾਬ ਵਿੱਚ ਹੁਣ ਡਾਕਟਰਾਂ ਦੀ ਹੜਤਾਲ ਖਤਮ ਹੋ ਗਈ ਹੈ। ਓਪੀਡੀ 'ਚ ਹੁਣ ਮਰੀਜਾਂ ਨੂੰ ਮਿਲੇਗੀ ਦਵਾਈ। ਦੱਸ ਦਈਏ ਸਰਕਾਰੀ ਹਸਪਤਾਲ ਦੇ ਡਾਕਟਰ ਪਿਛਲੇ 6 ਦਿਨ ਤੋਂ ਹੜਤਾਲ 'ਤੇ ਚੱਲ ਰਹੇ ਸੀ।
ਹੁਣ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਨਾਲ ਅੱਜ ਹੋਈ ਮੀਟਿੰਗ ਤੋਂ ਬਾਅਦ ਸਾਰੇ ਪੰਜਾਬ ਦੇ ਡਾਕਟਰਾਂ ਨੇ ਆਪਣੀ ਹੜਤਾਲ ਵਾਪਿਸ ਲੈ ਲਈ ਹੈ। ਦੱਸਿਆ ਗਿਆ ਹੈ ਨਵੇਂ ਡਾਕਟਰਾਂ ਦੀ ਭਰਤੀ ਲਈ ਜਲਦ ਪੇਪਰ ਕਰਵਾਇਆ ਜਾਏਗਾ।
ਮੀਟਿੰਗ ਮਗਰੋਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਲਦ ਹੀ ਡਾਕਟਰਾਂ ਦੀਆਂ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। 400 ਡਾਕਟਰਾਂ ਦੀ ਫਿਲਹਾਲ ਭਰਤੀ ਕੀਤੀ ਵੀ ਜਾ ਰਹੀ ਹੈ। ਸੁਰੱਖਿਆਂ ਦੇ ਮੁੱਦਿਆਂ ਨੂੰ ਵੀ 1 ਹਫ਼ਤੇ ਦੇ ਅੰਦਰ ਹੱਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਡਾਕਟਰਾਂ ਦੀਆਂ ਮੰਗਾਂ ਜਾਇਜ਼ ਸੀ। ਇਸੇ ਦੇ ਚੱਲਦੇ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ। ਜਲਦ ਹੀ ਨਵੀਆਂ ਸਹੂਲਤਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।