Punjab News: ਸਿਆਸਤ ਦੇ ਬਾਬਾ ਬੋਹੜ ਦੇ ਜਨਮ ਦਿਨ ਮੌਕੇ ਭਾਵੁਕ ਹੋਏ ਨੂੰਹ-ਪੁੱਤ, 'ਪਹਿਲੀ ਵਾਰ ਤੁਸੀਂ ਸਾਡੇ ਨਾਲ ਨਹੀਂ....'
Sukhbir Badal ਨੇ ਕਿਹਾ ਕਿ ਮੇਰੇ ਲਈ ਇਹ ਅਕਹਿ ਤਕਲੀਫ਼ ਦੇ ਪਲ ਹਨ ਕਿਉਂਕਿ ਮੇਰੀ ਜਿੰਦਗੀ ਵਿੱਚ ਪਹਿਲੀ ਵਾਰੀ ਹੈ ਕਿ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਜਨਮ ਦਿਨ ਸਮੇਂ ਉਹ ਆਪ ਸਾਡੇ ਦਰਮਿਆਨ ਮੌਜੂਦ ਨਹੀਂ ਹਨ।
Punjab News: ਪਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਹੋਇਆ ਸੀ ਤੇ ਉਨ੍ਹਾਂ ਨੇ 25 ਅਪ੍ਰੈਲ 2023 ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ ਸੀ। ਉਸ ਵੇਲੇ ਉਹ 95 ਸਾਲ ਦੇ ਸਨ। ਪਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਤਾ ਪਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ, ਮੇਰੇ ਲਈ ਇਹ ਅਕਹਿ ਤਕਲੀਫ਼ ਦੇ ਪਲ ਹਨ ਕਿਉਂਕਿ ਮੇਰੀ ਜਿੰਦਗੀ ਵਿੱਚ ਪਹਿਲੀ ਵਾਰੀ ਹੈ ਕਿ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਜਨਮ ਦਿਨ ਸਮੇਂ ਉਹ ਆਪ ਸਾਡੇ ਦਰਮਿਆਨ ਮੌਜੂਦ ਨਹੀਂ ਹਨ। ਬੇਟੇ ਵਜੋਂ ਮੇਰਾ ਮਨ ਭਰਿਆ ਹੋਇਆ ਹੈ। ਉਹਨਾਂ ਨੇ ਹਮੇਸ਼ਾਂ ਮੈਨੂੰ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਮੈਂ ਬਾਦਲ ਸਾਬ੍ਹ ਵੱਲੋਂ ਦਰਸਾਏ ਮਾਰਗ 'ਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਦਾ ਅਹਿਦ ਕਰਦਾ ਹਾਂ।
ਮੇਰੇ ਲਈ ਇਹ ਅਕਹਿ ਤਕਲੀਫ਼ ਦੇ ਪਲ ਹਨ ਕਿਉਂਕਿ ਮੇਰੀ ਜਿੰਦਗੀ ਵਿੱਚ ਪਹਿਲੀ ਵਾਰੀ ਹੈ ਕਿ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਜਨਮ ਦਿਨ ਸਮੇਂ ਉਹ ਆਪ ਸਾਡੇ ਦਰਮਿਆਨ ਮੌਜੂਦ ਨਹੀਂ ਹਨ। ਬੇਟੇ ਵਜੋਂ ਮੇਰਾ ਮਨ ਭਰਿਆ ਹੋਇਆ ਹੈ। ਉਹਨਾਂ ਨੇ ਹਮੇਸ਼ਾਂ ਮੈਨੂੰ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਮੈਂ ਬਾਦਲ ਸਾਬ੍ਹ… pic.twitter.com/DUKDBjAaMQ
— Sukhbir Singh Badal (@officeofssbadal) December 8, 2023
ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਅਸੀਂ ਤੁਹਾਨੂੰ ਬਹੁਤ ਯਾਦ ਕਰ ਰਹੇ ਹਾਂ....ਅੱਜ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦਾ ਜਨਮ ਦਿਨ ਹੈ, ਅੱਜ ਮਨ ਉਦਾਸ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦ ਬਾਦਲ ਸਾਬ੍ਹ ਦੇ ਜਨਮ ਦਿਨ 'ਤੇ ਉਹ ਸਾਡੇ ਕੋਲ ਨਹੀਂ ਹਨ ਪਰ ਉਹਨਾਂ ਦੇ ਆਦਰਸ਼ ਅਤੇ ਯਾਦਾਂ ਦਾ ਸਰਮਾਇਆ ਹਮੇਸ਼ਾਂ ਸਾਨੂੰ ਮਾਣ ਮਹਿਸੂਸ ਕਰਵਾਉਂਦਾ ਰਹੇਗਾ ਕਿ ਅਸੀਂ ਉਸ ਬੋਹੜ ਦੀ ਛਾਂ ਦਾ ਨਿੱਘ ਮਾਣਿਆ ਜਿਸਨੇ ਆਪਣੀ ਸਾਰੀ ਜ਼ਿੰਦਗੀ ਪੰਥ, ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਦੇ ਹੋਏ ਕਿਸਾਨ-ਮਜਦੂਰ, ਹਰ ਧਰਮ ਤੇ ਹਰ ਵਰਗ ਦਾ ਭਲਾ ਹੀ ਸੋਚਿਆ। ਮੈਂ ਹਮੇਸ਼ਾਂ ਬਾਦਲ ਸਾਬ੍ਹ ਨੂੰ ਆਪਣੇ ਮਾਰਗਦਰਸ਼ਕ ਵਜੋਂ ਦੇਖਿਆ ਤੇ ਉਹਨਾਂ ਦੇ ਦਿਖਾਏ ਰਸਤੇ ' ਤੇ ਚੱਲਣ ਯਤਨ ਵੀ ਕਰਦੀ ਹਾਂ।
ਅੱਜ ਅਸੀਂ ਤੁਹਾਨੂੰ ਬਹੁਤ ਯਾਦ ਕਰ ਰਹੇ ਹਾਂ....
— Harsimrat Kaur Badal (@HarsimratBadal_) December 8, 2023
ਅੱਜ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦਾ ਜਨਮ ਦਿਨ ਹੈ, ਅੱਜ ਮਨ ਉਦਾਸ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦ ਬਾਦਲ ਸਾਬ੍ਹ ਦੇ ਜਨਮ ਦਿਨ 'ਤੇ ਉਹ ਸਾਡੇ ਕੋਲ ਨਹੀਂ ਹਨ ਪਰ ਉਹਨਾਂ ਦੇ ਆਦਰਸ਼ ਅਤੇ ਯਾਦਾਂ ਦਾ ਸਰਮਾਇਆ ਹਮੇਸ਼ਾਂ ਸਾਨੂੰ ਮਾਣ ਮਹਿਸੂਸ ਕਰਵਾਉਂਦਾ ਰਹੇਗਾ ਕਿ ਅਸੀਂ ਉਸ ਬੋਹੜ ਦੀ ਛਾਂ… pic.twitter.com/QkmJ7rAwji