ਪੜਚੋਲ ਕਰੋ

ਸਿਰਸਾ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਭੜਕੇ ਸੁਖਬੀਰ, ਕਿਹਾ ਭਾਜਪਾ ਨੇ ਖਾਲਸਾ ਪੰਥ ਦੀਆਂ ਪਵਿੱਤਰ ਸੰਸਥਾਵਾਂ ’ਤੇ ਸਿੱਧਾ ਹਮਲਾ ਕੀਤਾ

ਸੁਖਬੀਰ ਸਿੰਘ ਬਾਦਲ ਨੇ ਅੱਜ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਨੂੰ ਜ਼ਬਰੀ ਤੇ ਘਟੀਆ ਤਰਕੀਬ ਦੱਸਦੇ ਹੋਏ ਇਸਨੂੰ ਖਾਲਸਾ ਪੰਥ, ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਤੇ  ਅਕਾਲੀ ਦਲ ’ਤੇ ਸਿੱਧਾ ਹਮਲਾ ਕਰਾਰ ਦਿੱਤਾ

ਕਰਤਾਰਪੁਰ (ਜਲੰਧਰ): ਭਾਜਪਾ ਅਤੇ ਕੇਂਦਰ ਸਰਕਾਰ ’ਤੇ ਸਿੱਧਾ ਹੱਲਾ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਨੂੰ ਜ਼ਬਰੀ ਤੇ ਘਟੀਆ ਤਰਕੀਬ ਦੱਸਦੇ ਹੋਏ ਇਸਨੂੰ ਖਾਲਸਾ ਪੰਥ, ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਤੇ  ਅਕਾਲੀ ਦਲ ’ਤੇ ਸਿੱਧਾ ਹਮਲਾ ਕਰਾਰ ਦਿੱਤਾ। 

ਸੁਖਬੀਰ ਬਾਦਲ ਨੇ ਕਿਹਾ, " ਇਹ ਸਾਡੇ ਵੱਲੋਂ ਸਿਧਾਂਤਾਂ ’ਤੇ ਡਟੇ ਰਹਿਣ, ਉਹਨਾਂ ਨਾਲ ਗਠਜੋੜ ਤੋੜਨ ਤੇ ਕਿਸਾਨਾਂ ਖਾਤਰ ਕੇਂਦਰੀ ਵਜ਼ਾਰਤ ਵਿਚੋਂ ਅਸਤੀਫਾ ਦੇਣ ਦਾ ਭਾਜਪਾ ਵੱਲੋਂ ਸਾਡੇ ਤੋਂ ਬਦਲਾ ਲਿਆ ਜਾ ਰਿਹਾ ਹੈ। ਸਾਨੂੰ ਕੋਈ ਪਛਤਾਵਾ ਨਹੀਂ ਹੈ। ਬਲਕਿ ਅਸੀਂ ਜੋ ਕੀਤਾ, ਉਸ ’ਤੇ ਸਾਨੁੰ ਮਾਣ ਹੈ। ਸਿਧਾਂਤਾਂ ’ਤੇ ਡਟੇ ਰਹਿਣ ਦਾ ਭਾਵੇਂ ਜੋ ਵੀ ਨਤੀਜਾ ਨਿਕਲੇ, ਅਸੀਂ ਉਸਦੀ ਪਰਵਾਹ ਨਹੀਂ ਕਰਦੇ।"

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਅਸੀਂ ਦਮਨ, ਧੱਕੇਸ਼ਾਹੀ, ਜ਼ੁਲਮ ਤੇ ਸਾਜ਼ਿਸ਼ਾਂ ਲਈ ਤਿਆਰ ਹਾਂ ਤੇ ਇਹਨਾਂ ਨੂੰ ਮਤਾ ਪਾਵਾਂਗੇ।  ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਇਹ ਨਵਾਂ ਹਮਲਾ ਅਸਲ ਵਿਚ ਸਿੱਖ ਕੌਮ ਦੀ ਚੜ੍ਹਦੀਕਲਾ ਨੂੰ ਢਾਹ ਲਾਉਣ ਲਈ ਜ਼ੁਲਮ, ਜ਼ਬਰ, ਧੱਕੇਸ਼ਾਹੀ ਤੇ ਸਾਜ਼ਿਸ਼ਾਂ ਦੇ ਪੁਰਾਣੇ ਤਰੀਕੇ ਦੀ ਨਿਰੰਤਰਤਾ ਹੀ ਹੈ। ਉਹਨਾਂ ਕਿਹਾ ਕਿ ਸਾਡੀ ਚੜ੍ਹਦੀਕਲਾ ਮੀਰੀ ਤੇ ਮੀਰੀ ਦੇ ਸਿਧਾਂਤ ਦੀ ਸੂਚਕ ਹੈ ਜਿਸ ’ਤੇ ਅਕਾਲੀ ਦਲ ਹਮੇਸ਼ਾ ਡਟਿਆ ਤੇ ਡਟਿਆ ਰਹੇਗਾ। ਉਹ ਜੋ ਮਰਜ਼ੀ ਕਰ ਕੇ ਵੇਖ ਲੈਣ। 

ਜ਼ਬਰ, ਜ਼ੁਲਮ ਤੇ ਦਮਨ ਸਾਨੁੰ ਕਦੇ ਤੋੜ ਨਹੀਂ ਸਕਦੇ। ਮੁਗਲਾਂ ਨੇ  ਕੋਸ਼ਿਸ਼ ਕਰ ਲਈ, ਅੰਗਰੇਜ਼ਾਂ ਨੇ ਕੋਸ਼ਿਸ਼ ਕਰ ਲਈ, ਇੰਦਰਾ ਗਾਂਧੀ ਵਰਗੇ ਕਾਂਗਰਸੀ ਸ਼ਾਸਕਾਂ ਨੇ ਕੋਸ਼ਿਸ਼ ਕਰ ਲਈ। ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਇਸਦਾ ਕੀ ਨਤੀਜਾ ਨਿਕਲਿਆ ਸੀ। ਐਤਕੀਂ ਵੀ ਕੁਝ ਵੱਖਰਾ ਨਹੀਂ ਹੋਣ ਵਾਲਾ। 

ਬਾਦਲ ਨੇ ਕਿਹਾ ਕਿ ਭਾਜਪਾ ਸਰਕਾਰ ਲੋਕਤੰਤਰੀ ਵਿਰੋਧੀ ਧਿਰ ਖਾਸ ਤੌਰ ’ਤੇ ਘੱਟ ਗਿਣਤੀਆਂ ਨਾਲ ਵਰਤਣ ਵੇਲੇ ਸੱਤਾ ਦੀ ਦੁਰਵਰਤੋਂ ਵਾਸਤੇ ਇੰਨੀ ਡਿੱਗ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸਿਰਸਾ ਦੇ ਸਿਰ ’ਤੇ ਬੰਦੂਕ ਰੱਖ ਕੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਜੇਲ੍ਹ ਜਾਣ ਜਾਂ ਫਿਰ ਭਾਜਪਾ ਵਿਚ ਸ਼ਾਮਲ ਹੋਣ ਵਿਚੋਂ ਇਕ ਚੁਣ ਲਵੋ। ਉਹਨਾਂ ਕਿਹਾ ਕਿ ਮੈਨੁੰ ਬਹੁਤ ਅਫਸੋਸ ਹੈ ਤੇ ਮਨ ਦੁਖੀ ਹੈ ਕਿ ਬਜਾਏ ਦਮਨ ਦੇ ਖਿਲਾਫ ਕੌਮ ਦੀਆਂ ਰਵਾਇਤਾਂ ਮੁਤਾਬਕ ਡੱਟੇ ਰਹਿਣ ਤੇ ਸਿੱਖ ਫਰਖ਼ ਨਾਲ ਉੱਚਾ ਰੱਖਣ ਦੇ ਸਿਰਸਾ ਨੇ ਸਿਰ ਨਿਵਾਉਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਖਾਸ ਤੌਰ ’ਤੇ ਉਸ ਤੋਂ ਜਿਸਨੂੰ ਸਿੱਖ ਕੌਮ ਤੇ ਅਕਾਲੀ ਦਲ ਨੇ ਇੰਨਾ ਮਾਣ ਤੇ ਸਤਿਕਾਰ ਦਿੱਤਾ।

ਬਾਦਲ ਨੇ ਕਿਹਾ ਕਿ ਅਜਿਹੇ ਹੀ ਕੇਸ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਹਰਮੀਤ ਸਿੰਘ ਕਾਲਕਾ ਤੇ ਦਿੱਲੀ ਕਮੇਟੀ ਦੇ 11 ਹੋਰ ਮੈਂਬਰਾਂ ’ਤੇ ਵੀ ਦਰਜ ਕੀਤੇ ਗਏ ਸਨ। ਉਹਨਾਂ ਕਿਹਾ ਕਿ ਮੈਨੁੰ ਮਾਣ ਹੈ ਕਿ ਉਹ ਸਾਰੇ ਖਾਲਸਾ ਪੰਥ ਦੀਆਂ ਰਵਾਇਤਾਂ ’ਤੇ ਖਰ੍ਹੇ ਉਤਰੇ ਤੇ ਉਹਨਾਂ ਨੇ ਦੁਸ਼ਮਣ ਨਾਲ ਸਮਝੌਤਾ ਕਰਨ ਦੀ ਥਾਂ ਦਮਨਕਾਰੀ ਦਾ ਮੁਕਾਬਲਾ ਕਰਨ ਦੀ ਚੋਣ ਕੀਤੀ। ਉਹ ਸਿੱਖ ਕੌਮ ਦੀਆਂ ਅੱਖਾਂ ਵਿਚ ਹੀਰੋ ਬਣ ਗਏ ਹਨ। ਉਹਨਾਂ ਕਿਹਾ ਕਿ ਇਕ ਪਾਰਟੀ ਜਿਸ ’ਤੇ ਦਿੱਲੀ ਦੀ ਸਮੁੱਚੀ ਸਿੱਖ ਸੰਗਤ ਨੇ ਮਾਣ ਮਹਿਸੂਸ ਕਰਦਿਆਂ ਉਸਨੁੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਦੇ ਕੇ ਸਨਮਾਨ ਦਿੱਤਾ ਹੋਵੇ, ਉਸਦਾ ਪ੍ਰਧਾਨ ਹੋਣ ਦੇ ਨਾਅਤੇ ਮੈਨੁੰ ਇਹਨਾਂ ਬਹਾਦਰ ਜਰਨੈਲਾਂ ’ਤੇ ਮਾਣ ਹੈ। 

ਬਾਦਲ ਨੇ ਕਿਹਾ ਕਿ ਸਿਰਸਾ ਦੇ ਅਕਾਲੀ ਦਲ ਛੱਡ ਦੇਣ ਨਾਲ ਪੰਜਾਬ ਵਿਚ ਭੋਰਾ ਵੀ ਫਰਕ ਨਹੀਂ ਪੈਣ ਵਾਲਾ ਕਿਉਂਕਿ ਉਸਦਾ ਪੰਜਾਬ ਵਿਚ ਕੋਈ ਆਧਾਰ ਨਹੀਂ ਹੇ। ਉਹਨਾਂ ਕਿਹਾ ਕਿ ਪੰਜਾਬ ਵਿਚ ਹਰ ਕੋਈ ਜਾਣਦਾ ਹੈ ਕਿ ਉਸਦੀਆਂ ਇਥੇ ਜੜ੍ਹਾ ਨਹੀਂ ਹਨ।

ਜਦੋਂ ਪੁੱਛਿਆ ਗਿਆ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਹੋਰ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਤਾਂ ਬਾਦਲ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅਸੀਂ ਖਾਲਸਾ ਪੰਥ ਦੇ ਦੁਸ਼ਮਣਾ ਨੂੰ ਚੁਣੌਤੀ ਦਿੰਦੇ ਹਾਂ ਕਿ ਉਹ ਹਰ ਹਰਬਾ ਵਰਤ ਕੇ ਵੇਖ ਲੈਣ। ਉਹਨਾਂ ਨੂੰ ਆਪ ਮਹਿਸੂਸ ਹੋ ਜਾਵੇਗਾ ਕਿ ਪੰਗਾ ਕਿਸ ਨਾਲ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਚੁਣੌਤੀਆਂ ਤੇ ਦਬਾਅ ਵਿਚੋਂ ਜੇਤੂ ਹੋ ਕੇ ਨਿਤਰਾਂਗੇ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
Advertisement
ABP Premium

ਵੀਡੀਓਜ਼

Kabbadi Player| ਪੱਟੀ 'ਚ ਮਸ਼ਹੂਰ ਕਬੱਡੀ ਖਿਡਾਰੀ 'ਤੇ ਚਲਾਈਆਂ ਗੋਲੀਆਂਵਿਆਹ ਵਾਲੇ ਘਰ 'ਚ ਹੋਇਆ ਹਾਦਸਾ, ਵਿਛ ਗਿਆ ਸੱਥਰ |Fatehgarh Sahib |ਝਗੜੇ ਦੌਰਾਨ ਦਿਨ ਦਿਹਾੜੇ ਤਾੜ-ਤਾੜ ਚੱਲੀਆਂ ਗੋਲੀਆਂਘਰ 'ਚ ਹੋਈ ਨਿੱਕੀ ਜਿਹੀ ਗੱਲ 'ਤੇ ਲੜਾਈ, ਪਤੀ ਨੇ ਚੁੱਕਿਆ ਖੌਫਨਾਕ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
IPL 2025 Auction: 72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
Embed widget