ਪੜਚੋਲ ਕਰੋ
(Source: ECI/ABP News)
ਸੁਖਬੀਰ ਨੇ ਥਾਪੇ ਅਕਾਲੀ ਦਲ ਦੇ ਨਵੇਂ ਜਰਨੈਲ
![ਸੁਖਬੀਰ ਨੇ ਥਾਪੇ ਅਕਾਲੀ ਦਲ ਦੇ ਨਵੇਂ ਜਰਨੈਲ sukhbir badal appoints new pac members and vice presidents ਸੁਖਬੀਰ ਨੇ ਥਾਪੇ ਅਕਾਲੀ ਦਲ ਦੇ ਨਵੇਂ ਜਰਨੈਲ](https://static.abplive.com/wp-content/uploads/sites/5/2018/11/19180529/sukhbir-badal-after-being-questioned-by-sit-on-sacrilege-and-firing.jpeg?impolicy=abp_cdn&imwidth=1200&height=675)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੁਝ ਸੀਨੀਅਰ ਲੀਡਰਾਂ ਨੂੰ ਤਰੱਕੀਆਂ ਦਿੱਤੀਆਂ ਹਨ ਤੇ ਕਈਆਂ ਨੂੰ ਸਿਆਸੀ ਮਾਮਲੇ ਕਮੇਟੀ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਸੁਖਬੀਰ ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਸੀਨੀਅਰ ਆਗੂਆਂ ਹੀਰਾ ਸਿੰਘ ਗਾਬੜੀਆ, ਮਨਜੀਤ ਸਿੰਘ ਮੰਨਾ, ਪਰਕਾਸ਼ ਸਿੰਘ ਗੜ੍ਹਦੀਵਾਲਾ, ਦਰਸ਼ਨ ਸਿੰਘ ਕੋਟਫੱਤਾ, ਇੰਦਰਇਕਬਾਲ ਸਿੰਘ ਅਟਵਾਲ, ਡਾ. ਦਲਬੀਰ ਸਿੰਘ ਵੇਰਕਾ, ਰਘਬੀਰ ਸਿੰਘ ਰਾਜਾਸਾਂਸੀ, ਨੁਸਰਤ ਇਕਰਾਮ ਖਾਂ, ਵਨਿੰਦਰ ਕੌਰ ਲੂੰਬਾ, ਹਰਪ੍ਰੀਤ ਕੌਰ ਮੁਖਮੈਲਪੁਰ, ਜਗਜੀਤ ਸਿੰਘ ਤਲਵੰਡੀ, ਗੁਰਚਰਨ ਸਿੰਘ ਗਰੇਵਾਲ, ਹਰੀ ਸਿੰਘ, ਗੁਲਜਾਰ ਸਿੰਘ ਦਿੜ੍ਹਬਾ, ਨਿਸ਼ਾਨ ਸਿੰਘ ਬੁਢਲਾਢਾ, ਪਰਮਜੀਤ ਸਿੰਘ ਪੰਮਾ ਕਪੂਰਥਲਾ, ਅਰਵਿੰਦਰ ਸਿੰਘ ਰਸੂਲਪੁਰ, ਸੇਠ ਸੱਤਪਾਲ ਮੱਲ ਕਰਤਾਰਪੁਰ, ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਅਤੇ ਕਬੀਰ ਦਾਸ ਦੇ ਨਾਂਅ ਸ਼ਾਮਲ ਹਨ।
ਇਸੇ ਤਰ੍ਹਾਂ ਐਸ.ਆਰ. ਕਲੇਰ, ਜਰਨੈਲ ਸਿੰਘ ਵਾਹਿਦ, ਪਰਕਾਸ ਸਿੰਘ ਭੱਟੀ, ਕੁਲਵੰਤ ਸਿੰਘ ਬਾਠ ਦਿੱਲੀ, ਹਰਮੀਤ ਸਿੰਘ ਕਾਲਕਾ, ਕਰਤਾਰ ਕੌਰ, ਸੁਖਬੀਰ ਸਿੰਘ ਮਾਂਡੀ, ਇੰਦਰਜੀਤ ਸਿੰਘ ਰੰਧਾਵਾ, ਰਵਿੰਦਰ ਸਿੰਘ ਚੀਮਾ, ਵਿਸ਼ਨੂੰ ਸ਼ਰਮਾ, ਸਰਬਜੀਤ ਸਿੰਘ ਡੁੰਮਵਾਲੀ, ਸਤਪਾਲ ਸਿੰਗਲਾ ਲਹਿਰਾ, ਰਾਮਪਾਲ ਸਿੰਘ ਬਹਿਣੀਵਾਲ, ਪਾਖਰ ਸਿੰਘ ਨਿਮਾਣਾ, ਦਰਸ਼ਨ ਸਿੰਘ ਮਧੀਰ, ਇੰਦਰ ਸੇਖੜੀ ਬਟਾਲਾ ਅਤੇ ਸਤਿੰਦਰਜੀਤ ਸਿੰਘ ਮੰਟਾ ਨੂੰ ਪਾਰਟੀ ਦੇ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)