(Source: ECI/ABP News/ABP Majha)
Punjab News: ਧੱਕੇਸ਼ਾਹੀ ਨਾਲ ਕਦੇ ਲੋਕਾਂ ਦੇ ਦਿਲ ਨਹੀਂ ਜਿੱਤੇ ਜਾਂਦੇ, ਜ਼ਿਮਨੀ ਚੋਣਾਂ 'ਚ ਦੇਖਿਓ ਕਿਵੇਂ ਜ਼ਮਾਨਤ ਜ਼ਬਤ ਹੁੰਦੀ-ਸੁਖਬੀਰ ਬਾਦਲ
ਬਾਦਲ ਨੇ ਕਿਹਾ ਕਿ ਅਸੀਂ ਆਪਣੀ ਸਰਕਾਰ ਵੇਲੇ ਕਿਸੇ ਦੇ ਵੀ ਕਾਗ਼ਜ਼ ਰੱਦ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ਜਿਹੜੇ ਗਿੱਦੜਬਾਹਾ ਤੋਂ ਨਵੇਂ-ਨਵੇਂ ਝਾੜੂ ਵਾਲੇ ਬਣੇ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਹੁਣ ਜ਼ਿਮਨੀ ਚੋਣ ਹੋਵੇਗੀ ਤਾਂ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋਵੇਗੀ।
(ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਢੁੱਡੀ)
Panchayat Election: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀਆਂ ਦੇ ਇਲਜ਼ਾਮ ਲਾਉਂਦਿਆਂ ਸ੍ਰੀ ਮੁਕਤਸਰ ਸਾਹਿਬ ਵਿੱਚ ਰੋਸ ਪ੍ਰਦਰਸ਼ਨ ਰੀਕਾ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਕਰਕੇ ਸਰਪੰਤਾਂ ਤੇ ਪੰਚਾਂ ਦੇ ਕਾਗ਼ਜ਼ ਰੱਦ ਕੀਤੇ ਗਏ ਹਨ।
ਬਾਦਲ ਨੇ ਕਿਹਾ ਕਿ ਮੇਰੇ ਸਿਆਸੀ ਜੀਵਨ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਾਗ਼ਜ਼ ਦਾਖਲ ਹੋਣ ਬਾਅਦ, ਸਿਕਰੁਟਨੀ ਹੋਣ ਤੋ ਬਾਅਦ ਕਾਗ਼ਜ਼ ਰੱਦ ਕੀਤੇ ਗਏ ਹਨ। ਬਾਦਲ ਨੇ ਕਿਹਾ ਕਿ ਜਿਹੜੇ ਅਫ਼ਸਰਾਂ ਨੇ ਇਹ ਕੀਤਾ ਹੈ ਉਨ੍ਹਾਂ ਸਾਰਿਆਂ ਦੀ ਨੌਕਰੀ ਜਾਵੇਗੀ। ਸਰਪੰਚੀ ਅਜਿਹੀਆਂ ਚੋਣਾਂ ਹਨ ਜੋ ਪਾਰਟੀ ਪੱਧਰ ਉੱਤੇ ਨਹੀਂ ਲੜੀਆਂ ਜਾਂਦੀਆਂ।
ਬਾਦਲ ਨੇ ਕਿਹਾ ਕਿ ਅਸੀਂ ਆਪਣੀ ਸਰਕਾਰ ਵੇਲੇ ਕਿਸੇ ਦੇ ਵੀ ਕਾਗ਼ਜ਼ ਰੱਦ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ਜਿਹੜੇ ਗਿੱਦੜਬਾਹਾ ਤੋਂ ਨਵੇਂ-ਨਵੇਂ ਝਾੜੂ ਵਾਲੇ ਬਣੇ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਹੁਣ ਜ਼ਿਮਨੀ ਚੋਣ ਹੋਵੇਗੀ ਤਾਂ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋਵੇਗੀ।
ਬਾਦਲ ਨੇ ਕਿਹਾ ਕਿ 25 ਪਿੰਡਾ ਵਿਚ ਸਾਰੇ ਸਰਪੰਚਾ ਦੇ ਕਾਗ਼ਜ਼ ਰੱਦ ਕੀਤੇ ਗਏ ਹਨ, ਬਦਮਾਸ਼ੀ ਨਾਲ ਦਿਲ ਨਹੀਂ ਜਿੱਤੇ ਜਾਂਦੇ। ਬਾਦਲ ਨੇ ਕਿਹਾ ਕਿ ਮੈ ਪੰਜਾਬੀਆ ਨੂੰ ਬੇਨਤੀ ਕਰਦਾ ਹਾ ਕਿ ਇਨ੍ਹਾਂ ਨੇ ਬਦਲਾਅ ਦੇ ਚੱਕਰ 'ਚ ਪੰਜਾਬ ਨੂੰ ਕਿੱਥੇ ਲਿਆ ਕੇ ਸੁੱਟ ਦਿੱਤਾ ਹੈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਵੀ ਹੁਕਮ ਨਹੀਂ ਚੱਲ ਰਿਹਾ, ਸਾਰੇ ਹੁਕਮ ਦਿੱਲੀ ਦੀ ਹਾਈਕਮਾਂਡ ਦੇ ਰਹੀ ਹੈ।
ਬਾਦਲ ਨੇ ਕਿਹਾ ਕਿ ਧੱਕੇਸ਼ਾਹੀ ਤੇ ਤਾਨਾਸ਼ਾਹੀ ਦੇ ਨਾਲ ਚੁਣੇ ਗਏ ਸਰਪੰਚਾਂ ਨੂੰ ਲੋਕ ਕਬੂਲ ਨਹੀਂ ਕਰਨਗੇ। ਬਾਦਲ ਨੇ ਕਿਹਾ ਕਿ ਅਕਾਲੀ ਦਲ ਉਹ ਪਾਰਟੀ ਹੈ ਜਿਸ ਨੇ ਕਿਸਾਨਾਂ ਦੀ ਲੜਾਈ ਲੜੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।