ਪੰਜਾਬ ਦੀ ਹਾਲਤ ਉਸ ਗੱਡੀ ਵਰਗੀ, ਜਿਸ ਦੀ ਜਿੰਮੇਵਾਰੀ ਅਨਾੜੀ ਡਰਾਈਵਰ ਦੇ ਹੱਥ, ਐਕਸੀਡੈਂਟ ਤਾਂ ਹੋਣਾ ਹੀ ਹੋਣਾ: ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਹਾਲਤ ਇਸ ਵੇਲੇ ਉਸ ਗੱਡੀ ਵਰਗੀ ਹੈ, ਜਿਸ ਦੀ ਜਿੰਮੇਵਾਰੀ ਕਿਸੇ ਅਨਾੜੀ ਡਰਾਈਵਰ (ਭਗਵੰਤ) ਦੇ ਹੱਥ ਦਿੱਤੀ ਹੋਈ ਹੈ, ਐਕਸੀਡੈਂਟ ਤਾਂ ਫ਼ਿਰ ਹੋਣਾ ਹੀ ਹੋਣਾ ਹੈ।
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਨਾੜੀ ਡਰਾਈਵਰ ਕਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਹਾਲਤ ਇਸ ਵੇਲੇ ਉਸ ਗੱਡੀ ਵਰਗੀ ਹੈ, ਜਿਸ ਦੀ ਜਿੰਮੇਵਾਰੀ ਕਿਸੇ ਅਨਾੜੀ ਡਰਾਈਵਰ (ਭਗਵੰਤ) ਦੇ ਹੱਥ ਦਿੱਤੀ ਹੋਈ ਹੈ, ਐਕਸੀਡੈਂਟ ਤਾਂ ਫ਼ਿਰ ਹੋਣਾ ਹੀ ਹੋਣਾ ਹੈ।
ਪੰਜਾਬ ਦੀ ਹਾਲਤ ਇਸ ਵੇਲੇ ਉਸ ਗੱਡੀ ਵਰਗੀ ਹੈ ਜਿਸਦੀ ਜਿੰਮੇਵਾਰੀ ਕਿਸੇ ਅਨਾੜੀ ਡਰਾਈਵਰ (ਭਗਵੰਤ) ਦੇ ਹੱਥ ਦਿੱਤੀ ਹੋਈ ਹੈ, ਐਕਸੀਡੈਂਟ ਤਾਂ ਫ਼ਿਰ ਹੋਣਾ ਹੀ ਹੋਣਾ ਹੈ: ਸ. ਸੁਖਬੀਰ ਸਿੰਘ ਬਾਦਲ pic.twitter.com/vCnTXHvMaU
— Shiromani Akali Dal (@Akali_Dal_) November 11, 2022
ਦੱਸ ਦਈਏ ਕਿ ਸਾਬਕਾ ਉੱਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਦੇ ਗ੍ਰਹਿ ਵਿਖੇ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ, ਬਜ਼ੁਰਗ ਆਗੂ ਜਥੇਦਾਰ ਉਜਾਗਰ ਸਿੰਘ ਬਡਾਲੀ, ਯੂਥ ਆਗੂ ਰਵਿੰਦਰ ਸਿੰਘ ਖੇੜਾ, ਰਣਧੀਰ ਸਿੰਘ ਧੀਰਾ ਵੀ ਹਾਜ਼ਰ ਸਨ।
ਇਸ ਮੌਕੇ ਸੁਖਬੀਰ ਬਾਦਲ ਨੇ ਭਗਵੰਤ ਮਾਨ ਸਰਕਾਰ ਨੂੰ ਹਰ ਮੁਹਾਜ਼ ਤੋਂ ਫ਼ੇਲ੍ਹ ਦੱਸਿਆ। ਉਨ੍ਹਾਂ ਸ਼ਾਮਲਾਤ ਜ਼ਮੀਨਾਂ ‘ਤੇ ਵੱਡੀ ਪੱਧਰ ’ਤੇ ਕਾਬਜ਼ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ‘ਤੇ ਧੱਕਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿੱਥੇ ਗਰੀਬ ਲੋਕਾਂ ਨੇ ਸਾਰੀ ਉਮਰ ਦੀ ਪੂੰਜੀ ਲਾ ਕੇ ਘਰ ਬਣਾ ਕੇ ਰੈਣ ਬਸੇਰਾ ਕੀਤਾ ਹੋਇਆ ਹੈ, ਉੱਥੇ ਛੋਟੇ ਕਿਸਾਨ ਪਰਿਵਾਰ ਲੰਮੇ ਸਮੇਂ ਤੋਂ ਇੰਨ੍ਹਾਂ ਜ਼ਮੀਨਾਂ ‘ਤੇ ਕਾਬਜ਼ ਹੋ ਕੇ ਖੇਤੀਬਾੜੀ ਨਾਲ ਪਰਿਵਾਰ ਪਾਲ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਲੋਕ ਮਸਲਿਆਂ ’ਤੇ ਹਮੇਸ਼ਾ ਸਾਫ਼ ਤੇ ਸਪੱਸ਼ਟ ਰਿਹਾ ਹੈ। ਇਸ ਮੌਕੇ ਰਾਣਾ ਗਿੱਲ ਤੇ ਜਥੇਦਾਰ ਖੇੜਾ ਨੇ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।