ਸੁਖਪਾਲ ਖਹਿਰਾ ਨੇ ਲਾਈ ਟਵੀਟਾਂ ਦੀ ਝੜੀ, ਕਿਹਾ ਬਦਲਾਅ ਪਾਰਟੀ ਲਈ ਸ਼ਰਮ ਵਾਲੀ ਗੱਲ....
ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਰਹੇ ਸੁਖਪਾਲ ਖਹਿਰਾ ਹੁਣ ਪਾਰਟੀ ਨੂੰ ਘੇਰਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਖਹਿਰਾ ਨੇ ਟਵੀਟ ਕਰਕੇ ਆਪ 'ਤੇ ਵੱਡੇ ਸਵਾਲ ਚੁੱਕੇ ਹਨ।
Sukhpal khaira: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਨੂੰ ਘੇਰਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਇਸ ਮੌਕੇ ਖਹਿਰਾ ਨੇ ਮੁੜ ਤੋਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਤੇ ਟਵੀਟ ਕਰ ਕੇ ਸਿਆਸੀ ਵਾਰ ਕੀਤਾ ਹੈ।
ਸੁਖਪਾਲ ਖਹਿਰਾ ਨੇ ਕਿਹਾ, "ਅਰਵਿੰਦ ਕੇਜਰੀਵਾਲ ਨਾਲ ਮੈਂ ਸਹਿਮਤ ਹਾਂ, ਆਪ ਉਹ ਕਰ ਰਹੀ ਹੈ ਜੋ ਰਿਵਾਇਤੀ ਪਾਰਟੀਆਂ ਨੇ 75 ਸਾਲਾਂ ਵਿੱਚ ਨਹੀਂ ਕੀਤਾ। ਪਾਰਟੀਆਂ ਨੇ ਬਜਟ ਦੇ ਇਸ਼ਤਿਹਾਰ ਵਿੱਚ 4 ਦਿਨਾਂ ਦੌਰਾਨ 2 ਕਰੋੜ ਕਦੇ ਨਹੀਂ ਖਰਚੇ, ਕੀ ਫ਼ਾਇਦਾ ਹੈ ਕਾਗ਼ਜ਼ ਰਹਿਤ ਬਜਟ ਤਹਿਤ 21 ਲੱਖ ਬਚਾਉਣ ਦਾ ਜੇ ਇਸ਼ਤਿਹਾਰਾਂ ਤੇ ਹੀ 2 ਕਰੋੜ ਲਾ ਦਿੱਤੇ।"
I agree with @ArvindKejriwal what Aap is doing traditional parties haven’t done in 75 yrs! They never propagated “Budget”proposals thru advts like you spending Rs 2 Cr in 4 days (Read Rti).What was the point to save 21 Lac by paperless budget if you had to squander 2 Cr on advts? pic.twitter.com/1O7J9eZExF
— Sukhpal Singh Khaira (@SukhpalKhaira) September 27, 2022
ਇਸ ਤੋਂ ਇਲਾਵਾ ਖਹਿਰਾ ਨੇ ਮੁਫ਼ਤ ਬਿਜਲੀ ਦੇ ਮੁੱਦੇ ਤੇ ਟਵੀਟ ਕਰਕੇ ਆਪ ਸਰਕਾਰ ਖ਼ਿਲਾਫ ਗੰਭੀਰ ਸਵਾਲ ਚੁੱਕੇ, ਖਹਿਰਾ ਨੇ ਕਿਹਾ, "ਬਦਲਾਅ ਪਾਰਟੀ ਲਈ ਕਿੰਨੀ ਸ਼ਰਮ ਦੀ ਗੱਲ ਹੈ। ਸਿਰਫ਼ ਇੱਕ ਮਹੀਨੇ ਵਿੱਚ ਹੀ ਮੁਫ਼ਤ ਬਿਜਲੀ ਦੇਣ ਦਾ ਪ੍ਰਚਾਰ ਕਰਨ ਲਈ 5.59 ਕਰੋੜ ਰੁਪਏ ਲਾ ਦਿੱਤੇ। ਕੋਈ ਇਸ ਦੀ ਕਲਪਨਾ ਕਰ ਸਕਦਾ ਹੈ ਕੋਈ ਕਿ ਜਾਅਲੀ ਇਨਕਲਾਬੀ ਕਿੰਨਾ ਪੈਸਾ ਬਰਬਾਦ ਕਰ ਰਹੇ ਹਨ।"
What a shame for “Badlav”party @ArvindKejriwal & @BhagwantMann for robbing Rs 5.59 Cr of our money to propagate free electricity decision only in one month (29 june to 28 july) only in print media! One can imagine how much money these fake revolutionaries must be wasting over all pic.twitter.com/iIB5vBEOhy
— Sukhpal Singh Khaira (@SukhpalKhaira) September 27, 2022