ਪੜਚੋਲ ਕਰੋ
Advertisement
ਵਿਧਾਇਕੀ ਨੂੰ ਚੁਣੌਤੀ ਮਗਰੋਂ ਖਹਿਰਾ ਦਾ ਜ਼ਿਮਨੀ ਚੋਣ ਲਈ ਵੱਡਾ ਐਲਾਨ
ਜਲੰਧਰ: ਆਮ ਆਦਮੀ ਪਾਰਟੀ ਛੱਡ ਕੇ ਆਪਣੀ ਨਵੀਂ ਪੰਜਾਬੀ ਏਕਤਾ ਪਾਰਟੀ ਬਣਾ ਚੁੱਕੇ ਸੁਖਪਾਲ ਖਹਿਰਾ ਦੀ ਵਿਧਾਇਕੀ ਨੂੰ ਚੁਣੌਤੀ ਦਿੱਤੀ ਜਾ ਚੁੱਕੀ ਹੈ। 'ਆਪ' ਦੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ੍ਹ ਵਿਧਾਨ ਸਭਾ ਤੋਂ ਖਹਿਰਾ ਦੀ ਮੈਂਬਰਸ਼ਿਪ ਖਾਰਜ ਕਰਨ ਲਈ ਸਪੀਕਰ ਨੂੰ ਅਪੀਲ ਕੀਤੀ, ਜਿਸ ਦੇ ਪ੍ਰਵਾਨ ਹੋਣ ਮਗਰੋਂ ਉਨ੍ਹਾਂ ਦੇ ਹਲਕੇ ਵਿੱਚ ਜ਼ਿਮਨੀ ਚੋਣ ਤੈਅ ਹੈ। ਸੁਖਪਾਲ ਖਹਿਰਾ ਵੀ ਇਸ ਜ਼ਿਮਨੀ ਚੋਣ ਲਈ ਤਿਆਰ ਹਨ।
ਸੁਖਪਾਲ ਖਹਿਰਾ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਹ ਕਦੇ ਇਲੈਕਸ਼ਨ ਤੋਂ ਨਹੀਂ ਭੱਜਣਗੇ। ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ 'ਆਪ' ਨਫ਼ਰਤ ਦੀ ਭਾਵਨਾ ਨਾਲ ਐਕਸ਼ਨ ਲੈ ਰਹੀ ਹੈ ਤੇ ਜੇਕਰ 'ਆਪ' ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਅਕਾਲੀ ਦਲ ਨੂੰ ਦਿਵਾਉਣਾ ਚਾਹੁੰਦੀ ਹੈ ਤਾਂ ਵਧਾਈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹਰ ਚੋਣ ਲੜਨਗੇ ਕਰਾਂਗਾ।
ਖਹਿਰਾ ਨੇ ਆਪਣੇ ਅਗਲੇ ਪਲਾਨ ਦੱਸਦਿਆਂ ਕਿਹਾ ਕਿ ਉਹ ਇੱਕ-ਦੋ ਦਿਨਾਂ ਵਿੱਚ ਸੁੱਚਾ ਸਿੰਘ ਛੋਟੇਪੁਰ ਨਾਲ ਬੈਠਕ ਕਰਨਗੇ ਤੇ ਅਗਲੀ ਰਣਨੀਤੀ ਉਲੀਕਣਗੇ। ਉਨ੍ਹਾਂ ਕਾਂਗਰਸ ਤੇ ਅਕਾਲੀ ਦਲ ਦੀ ਗੰਢਤੁੱਪ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਡੀਜੀਪੀ ਨੂੰ ਐਕਸਟੈਨਸ਼ਨ ਮਤਲਬ ਪੰਜਾਬ ਵਿੱਚ ਹੋਰ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸੁਰੇਸ਼ ਅਰੋੜਾ ਦੇ ਐਕਸਟੈਨਸ਼ਨ 'ਤੇ ਬੋਲਦੇ ਨਹੀਂ ਸੁਣਿਆ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਗ੍ਰਹਿ ਵਿਭਾਗ ਦਿੱਲੀ ਦੀ ਬੀਜੇਪੀ ਸਰਕਾਰ ਦੇ ਹੱਥ ਵਿੱਚ ਹੈ ਤੇ ਮੋਦੀ ਸਰਕਾਰ ਨੇ ਕੈਪਟਨ ਅਮਰਿੰਦਰ 'ਤੇ ਤਲਵਾਰ ਲਟਕਾ ਰੱਖੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement