ਸਪੀਕਰ ਕੁਲਤਾਰ ਸੰਧਵਾ 'ਤੇ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ, ਇੱਕ “ਝੂਠੇ” ਵੱਲੋਂ ਵਿਧਾਨ ਸਭਾ ਦੀ ਕਾਰਵਾਈ ਨਿਰਪੱਖਤਾ ਨਾਲ ਕਿਵੇਂ ਚਲਾਈ ਜਾ ਸਕਦੀ...
ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸਪੀਕਰ ਕੁਲਤਾਰ ਸੰਧਵਾ 'ਤੇ ਤਿੱਖੇ ਸ਼ਬਦਾਂ ਨਾਲ ਹਮਲਾ ਬੋਲਿਆ ਹੈ।ਉਨ੍ਹਾਂ ਕਿਹਾ ਕਿ ਸੰਧਵਾ ਝੂਠੇ ਹਨ ਅਤੇ ਉਨ੍ਹਾਂ ਦਾ ਰਵੱਈਆ ਪੱਖਪਾਤੀ ਹੈ। ਬੀਤੇ ਦਿਨ ਆਪ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਭਰੋਸਗੀ ਮਤਾ ਪਾਸ ਹੋ ਗਿਆ।
ਚੰਡੀਗੜ੍ਹ: ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸਪੀਕਰ ਕੁਲਤਾਰ ਸੰਧਵਾ 'ਤੇ ਤਿੱਖੇ ਸ਼ਬਦਾਂ ਨਾਲ ਹਮਲਾ ਬੋਲਿਆ ਹੈ।ਉਨ੍ਹਾਂ ਕਿਹਾ ਕਿ ਸੰਧਵਾ ਝੂਠੇ ਹਨ ਅਤੇ ਉਨ੍ਹਾਂ ਦਾ ਰਵੱਈਆ ਪੱਖਪਾਤੀ ਹੈ। ਬੀਤੇ ਦਿਨ ਆਪ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਭਰੋਸਗੀ ਮਤਾ ਪਾਸ ਹੋ ਗਿਆ। ਸੰਧਵਾ ਨੇ ਕਿਹਾ ਕਿ 93 ਵਿਧਾਇਕਾਂ ਨੇ ਹੱਕ 'ਚ ਵੋਟ ਦਿੱਤੀ ਹੈ। ਜਦਕਿ ਖਹਿਰਾ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਆਪ ਦੇ ਵਿਧਾਇਕ ਤਾਂ 92 ਨੇ ਫੇਰ 93 ਨੇ ਕਿਦਾਂ ਹੱਕ 'ਚ ਵੋਟ ਪਾਈ।ਅਕਾਲੀ-ਬਸਪਾ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਸੰਧਵਾ ਨੇ ਉਨ੍ਹਾਂ ਦਾ ਨਾਮ ਪਾਸ ਕੀਤੇ ਭਰੋਸੇ ਵਿੱਚ ਸ਼ਾਮਲ ਕੀਤਾ।
ਸੁਖਪਾਲ ਖਹਿਰਾ ਨੇ ਟਵੀਟ ਕਰ ਕਿਹਾ, "ਅਕਾਲੀ-ਬਸਪਾ ਵਿਧਾਇਕਾਂ ਦੇ ਵਿਰੋਧ ਦੇ ਬਾਵਜੂਦ ਸਪੀਕਰ ਕੁਲਤਾਰ ਸੰਧਵਾਂ ਨੇ ਪਾਸ ਕੀਤੇ ਭਰੋਸੇ ਦੇ ਮਤੇ ਦੇ ਹੱਕ ਵਿੱਚ ਉਨ੍ਹਾਂ ਦੇ ਨਾਂ ਸ਼ਾਮਲ ਕੀਤੇ। ਭਗਵੰਤ ਮਾਨ ਸਰਕਾਰ ਇਹ ਉਸਦੇ ਪੱਖਪਾਤੀ ਰਵੱਈਏ ਅਤੇ ਝੂਠ ਬੋਲਣ ਦੀ ਉਸਦੀ ਯੋਗਤਾ ਨੂੰ ਦਰਸਾਉਂਦਾ ਹੈ। ਇੱਕ “ਝੂਠੇ” ਵੱਲੋਂ ਵਿਧਾਨ ਸਭਾ ਦੀ ਕਾਰਵਾਈ ਨਿਰਪੱਖਤਾ ਨਾਲ ਕਿਵੇਂ ਚਲਾਈ ਜਾ ਸਕਦੀ ਹੈ?"
ਖਹਿਰਾ ਨੇ ਅਗੇ ਕਿਹਾ, "ਪਿਛਲੇ ਕੁਝ ਦਿਨਾਂ 'ਚ ਵਿਧਾਨ ਸਭਾ ਦੀ ਇੱਕ ਤਰਫਾ ਕਾਰਵਾਈ ਦੌਰਾਨ ਕੁਲਤਾਰ ਸੰਧਵਾਂ ਵਿਧਾਇਕ ਨੂੰ ਵਾਰ-ਵਾਰ ਬੇਨਤੀ ਕਰਦੇ ਰਹੇ ਕਿ ਉਹ ਆਪਣੇ ਆਚਰਣ ਨੂੰ ਭੁੱਲ ਕੇ ਚੇਅਰ ਦਾ ਸਤਿਕਾਰ ਕਰਨ ਅਤੇ ਉਸ ਦਾ ਚਾਲ-ਚਲਣ ਇੱਕ ਕਾਇਰ ਵਿਅਕਤੀ ਵਾਲਾ ਹੈ ਫੇਰ ਤੁਸੀਂ ਇੱਜ਼ਤ ਦੀ ਉਮੀਦ ਕਿਵੇਂ ਕਰ ਸਕਦੇ ਹੋ? ਇੱਜ਼ਤ ਕਮਾਉਣ ਲਈ ਤੁਹਾਨੂੰ ਸਤਿਕਾਰ ਦੇਣਾ ਪੈਂਦਾ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :