ਪੜਚੋਲ ਕਰੋ
ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਖੁੱਸਣ ਦੇ ਬਾਵਜੂਦ ਵਿਧਾਨ ਸਭਾ 'ਚ ਖਹਿਰਾ ਦੀ 'ਸਰਦਾਰੀ'

ਚੰਡੀਗੜ੍ਹ: ਵਿਧਾਨ ਸਭਾ 'ਚ ਬੇਅਦਬੀ ਰਿਪੋਰਟ 'ਤੇ ਬਹਿਸ ਦੇ ਅੰਕੜੇ ਸਾਹਮਣੇ ਆ ਗਏ ਹਨ। ਬੀਤੀ 27 ਅਗਸਤ ਨੂੰ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਰਿਪੋਰਟ ਪੇਸ਼ ਕੀਤੀ ਗਈ ਸੀ ਅਤੇ ਇਸ ਤੋਂ ਅਗਲੇ ਦਿਨ ਰਿਪੋਰਟ 'ਤੇ ਦੋ ਘੰਟੇ ਬਹਿਸ ਕੀਤੀ ਜਾਣੀ ਸੀ। ਤਕਰੀਬਨ 6 ਘੰਟੇ 50 ਮਿੰਟ ਚੱਲੀ ਇਸ ਬਹਿਸ ਵਿੱਚ ਵਿਰੋਧੀ ਧਿਰ ਨੇ ਆਪਣੀ ਸ਼ਮੂਲੀਅਤ ਤਾਂ ਕੀਤੀ ਪਰ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਪੁਰਾਣੇ ਐਲਓਪੀ ਵਾਂਗ ਵਾਂਗ ਆਪਣੀ ਹਾਜ਼ਰੀ ਨਹੀਂ ਲਵਾ ਸਕੇ। ਬੀਤੀ 28 ਅਗਸਤ ਨੂੰ ਹੋਈ ਬਹਿਸ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਕਆਊਟ ਕਰ ਕੇ ਰਿਪੋਰਟ 'ਤੇ ਬਹਿਸ ਵਿੱਚ ਆਪਣੀ ਸ਼ਮੂਲੀਅਤ ਦਰਜ ਹੀ ਨਹੀਂ ਕੀਤੀ, ਉੱਥੇ ਹੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਆਪੋ-ਆਪਣੀ ਗੱਲ ਰੱਖੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਆਪਣੀ ਗੱਲ ਰੱਖਣ ਲਈ 8 ਮਿੰਟ ਦਾ ਸਮਾਂ ਲਿਆ ਉੱਥੇ ਹੀ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਇਸ ਮਾਮਲੇ 'ਤੇ 21 ਮਿੰਟ ਬੋਲੇ। ਇੰਨਾ ਹੀ ਨਹੀਂ ਖਹਿਰਾ ਧੜੇ ਦੇ 'ਥੰਮ੍ਹ' ਕੰਵਰ ਸੰਧੂ ਨੇ ਵਿਰੋਧੀ ਧਿਰ ਵਿੱਚੋਂ ਸਭ ਤੋਂ ਵੱਧ ਸਮਾਂ ਲਿਆ। ਸੰਧੂ ਨੇ ਪੂਰੇ 25 ਵਿੱਚ ਆਪਣੀ ਗੱਲ ਰੱਖੀ, ਜਦਕਿ ਸਭ ਤੋਂ ਘੱਟ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਸਿਰਫ ਇੱਕ ਮਿੰਟ ਵਿੱਚ ਰਿਪੋਰਟ 'ਤੇ ਆਪਣੇ ਵਿਚਾਰ ਰੱਖੇ। ਆਮ ਆਦਮੀ ਪਾਰਟੀ ਦੀ ਸਾਬਕਾ ਭਾਈਵਾਲ ਲੋਕ ਇਨਸਾਫ ਪਾਰਟੀ ਨੂੰ ਆਪਣੀ ਗੱਲ ਰੱਖਣ ਲਈ ਸਿਰਫ਼ ਦੋ ਮਿੰਟ ਮਿਲੇ ਸਨ, ਜਦਕਿ ਸਿਮਰਜੀਤ ਸਿੰਘ ਬੈਂਸ ਪੂਰੇ 10 ਮਿੰਟ ਤਕ ਬੋਲਦੇ ਰਹੇ। ਉੱਧਰ ਕਾਂਗਰਸੀ ਵਿਧਾਇਕ ਬਹਿਸ ਦੇ ਪੂਰੇ 6.50 ਘੰਟਿਆਂ ਵਿੱਚੋਂ 4.06 ਘੰਟੇ ਬੋਲਦੇ ਰਹੇ। ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਵੱਧ 54 ਮਿੰਟਾਂ ਦਾ ਸਮਾਂ ਲਿਆ। ਜਦਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ 41 ਮਿੰਟਾਂ ਵਿੱਚ ਆਪਣੀ ਗੱਲ ਰੱਖੀ। ਹਾਕਮ ਧਿਰ ਵਿੱਚ ਵਿੱਤ ਮੰਤਰੀ ਆਪਣੇ ਬਾਕੀ ਸਾਥੀਆਂ ਨਾਲੋਂ ਸਭ ਤੋਂ ਘੱਟ ਬੋਲੇ। ਉਨ੍ਹਾਂ 13 ਮਿੰਟਾਂ ਵਿੱਚ ਹੀ ਆਪਣੀ ਗੱਲ ਨਿਬੇੜ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਦੀ ਗੱਲ ਸੁਣੀ ਅਤੇ 14 ਮਿੰਟਾਂ ਵਿੱਚ ਸਾਰੀ ਬਹਿਸ ਦਾ ਜਵਾਬ ਦਿੱਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















