(Source: ECI/ABP News)
Punjab News : ਆਖਰ ਕੀ ਹੈ ਜ਼ੀਰੋ ਬਿੱਲਾਂ ਦਾ ਸੱਚ ? ਸੁਖਪਾਲ ਖਹਿਰਾ ਨੇ ਆਰਟੀਆਈ ਸ਼ੇਅਰ ਕਰਕੇ ਕੀਤਾ ਵੱਡਾ ਖੁਲਾਸਾ
Punjab News: ਪੰਜਾਬ ਕਾਂਗਰਸ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕਰਦਿਆਂ ਬਿਜਲੀ ਦੇ ਜ਼ੀਰੋ ਬਿੱਲਾਂ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਆਰਟੀਆਈ ਕਾਰਕੁਨ ਰਾਜਨਦੀਪ ਸਿੰਘ ਵੱਲੋਂ ਪਾਈ ਗਈ
![Punjab News : ਆਖਰ ਕੀ ਹੈ ਜ਼ੀਰੋ ਬਿੱਲਾਂ ਦਾ ਸੱਚ ? ਸੁਖਪਾਲ ਖਹਿਰਾ ਨੇ ਆਰਟੀਆਈ ਸ਼ੇਅਰ ਕਰਕੇ ਕੀਤਾ ਵੱਡਾ ਖੁਲਾਸਾ Sukhpal Khaira Tweet On Bhagwant Mann Government over zero electricity bills in Punjab Punjab News : ਆਖਰ ਕੀ ਹੈ ਜ਼ੀਰੋ ਬਿੱਲਾਂ ਦਾ ਸੱਚ ? ਸੁਖਪਾਲ ਖਹਿਰਾ ਨੇ ਆਰਟੀਆਈ ਸ਼ੇਅਰ ਕਰਕੇ ਕੀਤਾ ਵੱਡਾ ਖੁਲਾਸਾ](https://feeds.abplive.com/onecms/images/uploaded-images/2023/01/17/dc49c9d6e1ff9b94ffa3c3e9deeabb781673953218914345_original.jpg?impolicy=abp_cdn&imwidth=1200&height=675)
Punjab News: ਪੰਜਾਬ ਕਾਂਗਰਸ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕਰਦਿਆਂ ਬਿਜਲੀ ਦੇ ਜ਼ੀਰੋ ਬਿੱਲਾਂ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਆਰਟੀਆਈ ਕਾਰਕੁਨ ਰਾਜਨਦੀਪ ਸਿੰਘ ਵੱਲੋਂ ਪਾਈ ਗਈ ਆਰਟੀਆਈ ਨੇ ਭਗਵੰਤ ਮਾਨ ਦੇ 90% ਜ਼ੀਰੋ ਬਿਜਲੀ ਦੇ ਬਿੱਲਾਂ ਦਾ ਝੂਠ ਬੇਨਕਾਬ ਕੀਤਾ ਹੈ।
ਆਰ ਟੀ ਆਈ ਕਾਰਕੁਨ ਰਾਜਨਦੀਪ ਸਿੰਘ ਵਲੋਂ ਪਾਈ ਗਈ ਆਰ ਟੀ ਆਈ ਨੇ @BhagwantMann ਦੇ 90% ਜ਼ੀਰੋ ਬਿਜਲੀ ਦੇ ਬਿੱਲਾਂ ਦਾ ਝੂੱਠ ਬੇਨਕਾਬ ਕੀਤਾ।ਜਿਸ ਦੇ ਮਹਿਕਮੇ ਵਲੋਂ ਮਿਲੇ ਆਂਕੜੇ ਹੇਠ ਲਿਖੇ।
— Sukhpal Singh Khaira (@SukhpalKhaira) January 17, 2023
1. ਬਡਰੁੱਖਾਂ ਵਿੱਚ ਸਿਰਫ਼ 3% ਜ਼ੀਰੋ ਬਿੱਲ ਆਏ।
2. ਪਾਤੜਾਂ ਵਿੱਚ ਸਿਰਫ਼ 14% ਜ਼ੀਰੋ ਬਿੱਲ ਆਏ।
3. ਭਵਾਨੀਗੜ੍ਹ ਵਿੱਚ ਸਿਰਫ਼ 15% ਜ਼ੀਰੋ ਬਿੱਲ ਆਏ। pic.twitter.com/6HM7gDcl3T
ਉਨ੍ਹਾਂ ਦਾਅਵਾ ਕੀਤਾ ਹੈ ਕਿ ਆਰਟੀਆਈ ਰਾਹੀਂ ਮੰਗੀ ਜਾਣਕਾਰੀ ਮੁਤਾਬਕ ਮਹਿਕਮੇ ਵੱਲੋਂ ਮਿਲੇ ਅੰਕੜੇ ਹੇਠ ਲਿਖੇ। ਆਰਟੀਆਈ ਕਾਰਕੁਨ ਰਾਜਨਦੀਪ ਸਿੰਘ ਦੇ ਦਾਅਵੇ ਮੁਤਾਬਕ ਬਡਰੁੱਖਾਂ ਪਿੰਡ ਵਿੱਚ ਸਿਰਫ਼ 3% ਜ਼ੀਰੋ ਬਿੱਲ ਆਏ ਹਨ, ਜਦਕਿ ਪਾਤੜਾਂ ਵਿੱਚ ਸਿਰਫ਼ 14% ਜ਼ੀਰੋ ਬਿੱਲ ਆਏ ਤੇ ਭਵਾਨੀਗੜ੍ਹ ਵਿੱਚ ਸਿਰਫ਼ 15% ਜ਼ੀਰੋ ਬਿੱਲ ਆਏ ਹਨ।
ਦਰਅਸਲ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਰ ਘਰ ਨੂੰ ਮੁਫਤ ਬਿਜਲੀ ਦੇਣ ਦੇ ਚੋਣ ਵਾਅਦੇ ਨੂੰ ਪੂਰਾ ਕੀਤਾ ਹੈ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿਛਲੇ ਦਿਨੀਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੋਟਾਂ ਬਟੋਰਨ ਲਈ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਧੋਖਾ ਦਿੰਦੀਆਂ ਰਹੀਆਂ ਹਨ ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਹੀ ਬਿਜਲੀ ਬਿੱਲ ਜ਼ੀਰੋ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਟੁੱਟਾ ਰਾਹੁਲ ਗਾਂਧੀ ਦਾ ਸੁਰੱਖਿਆ ਘੇਰਾ, ਨੌਜਵਾਨ ਨੇ ਰਾਹੁਲ ਜਾ ਗਲੇ ਲਾਇਆ
ਬਿਜਲੀ ਮੰਤਰੀ ਨੇ ਕਿਹਾ ਸੀ ਕਿ ਸਾਰੇ ਘਰੇਲੂ ਖਪਤਕਾਰਾਂ ਨੂੰ 5,629 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਦਾ ਲਾਭ ਦਿੰਦਿਆਂ 600 ਯੂਨਿਟ ਮੁਫ਼ਤ ਬਿਜਲੀ (300 ਯੂਨਿਟ ਪ੍ਰਤੀ ਮਹੀਨਾ) ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਘਰੇਲੂ ਖਪਤਕਾਰਾਂ ਲਈ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਜਾਰੀ ਰੱਖੀ ਗਈ ,ਜਿਸ ਨਾਲ 1,278 ਕਰੋੜ ਰੁਪਏ ਦਾ ਲਾਭ ਹੋਵੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਲਗਪਗ 90 ਫੀਸਦ ਪਰਿਵਾਰਾਂ ਦਾ ਬਿਜਲੀ ਬਿੱਲ ਹੁਣ “ਜ਼ੀਰੋ” ਆ ਰਿਹਾ ਹੈ ਤੇ ਜਨਵਰੀ 2023 ਤੱਕ ਇਹ ਅੰਕੜਾ ਹੋਰ ਵਧਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਸੀ ਕਿ ਸਾਰੀਆਂ ਰਿਹਾਇਸ਼ੀ ਇਕਾਈਆਂ ਨੂੰ ਮੁਫਤ ਬਿਜਲੀ ਦੇਣ ਦੇ ਨਾਲ-ਨਾਲ 31 ਦਸੰਬਰ, 2021 ਤੱਕ ਦੇ ਸਾਰੇ ਬਕਾਇਆ ਬਿੱਲਾਂ ਨੂੰ ਮੁਆਫ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਜਲੀ ਦੇ ਕੱਟੇ ਸਾਰੇ ਕੁਨੈਕਸ਼ਨ ਮੁੜ ਬਹਾਲ ਕਰ ਦਿੱਤੇ ਗਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)