ਸੁਖਬੀਰ ਬਾਦਲ ਲਈ ਔਖੀ ਘੜੀ, ਅਕਾਲੀ ਲੀਡਰਾਂ ਵੱਲੋਂ NDA ਨਾਲੋਂ ਨਾਤਾ ਤੋੜਨ ਦੀ ਮੰਗ
ਹਰਸਿਮਰਤ ਨੇ ਬੇਸ਼ੱਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਅਕਾਲੀ ਦਲ-ਬੀਜੇਪੀ ਦਾ ਗਠਜੋੜ ਕਾਇਮ ਹੈ। ਅਕਾਲੀ ਦਲ 'ਤੇ ਹੁਣ ਸਵਾਲ ਉੱਠ ਰਹੇ ਹਨ ਕਿ ਜੇਕਰ ਉਹ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਸੱਚਮੁੱਚ ਵਿਰੋਧ ਕਰਦੇ ਹਨ ਤਾਂ ਬੀਜੇਪੀ ਨਾਲ ਗਠਜੋੜ ਕਾਇਮ ਕਿਉਂ ਹੈ।
ਪਟਿਆਲਾ: ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦੇ ਚੱਲਦਿਆਂ ਹਰਸਮਿਰਤ ਬਾਦਲ ਕੇਂਦਰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਅਜਿਹੇ 'ਚ ਹੁਣ ਅਕਾਲੀ ਲੀਡਰ ਸੁਰਜੀਤ ਰੱਖੜਾ ਨੇ ਸੁਖਬੀਰ ਬਾਦਲ ਨੂੰ NDA ਨਾਲੋਂ ਰਿਸ਼ਤਾ ਤੋੜਨ ਦੀ ਅਪੀਲ ਕੀਤੀ ਹੈ।
ਦਰਅਸਲ ਹਰਸਿਮਰਤ ਨੇ ਬੇਸ਼ੱਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਅਕਾਲੀ ਦਲ-ਬੀਜੇਪੀ ਦਾ ਗਠਜੋੜ ਕਾਇਮ ਹੈ। ਅਕਾਲੀ ਦਲ 'ਤੇ ਹੁਣ ਸਵਾਲ ਉੱਠ ਰਹੇ ਹਨ ਕਿ ਜੇਕਰ ਉਹ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਸੱਚਮੁੱਚ ਵਿਰੋਧ ਕਰਦੇ ਹਨ ਤਾਂ ਬੀਜੇਪੀ ਨਾਲ ਗਠਜੋੜ ਕਾਇਮ ਕਿਉਂ ਹੈ।
ਅਜਿਹੇ 'ਚ ਹੁਣ ਅਕਾਲੀ ਦਲ ਦੇ ਆਪਣੇ ਹੀ ਲੀਡਰ ਰੱਖੜਾ ਨੇ ਕਿਹਾ ਕਿ ਅਕਾਲੀ ਦਲ ਪਟਿਆਲਾ ਦੀ ਇਹ ਮੰਗ ਹੈ ਕਿ NDA ਨਾਲੋਂ ਸਾਥ ਛੱਡ ਦਿਓ। ਬੇਸ਼ੱਕ ਉਨ੍ਹਾਂ ਪਾਰਟੀ ਪ੍ਰਧਾਨ ਅੱਗੇ ਇਹ ਮੰਗ ਰੱਖੀ ਹੈ ਪਰ ਇਸ ਬਾਬਤ ਆਖਰੀ ਫੈਸਲਾ ਸੁਖਬੀਰ ਬਾਦਲ ਦੇ ਹੱਥ ਹੈ। ਪਰ ਹੁਣ ਬਾਦਲ ਪਰਿਵਾਰ ਲਈ ਸਥਿਤੀ ਕਾਫੀ ਕਸੂਤੀ ਹੋ ਗਈ ਹੈ। ਕਿਉਂਕਿ ਪਾਰਟੀ ਦੇ ਆਪਣੇ ਲੀਡਰ ਹੀ ਬੀਜੇਪੀ ਨਾਲੋਂ ਨਾਤਾ ਤੋੜਨ ਦੀ ਗੱਲ ਕਹਿ ਰਹੀ ਹੈ।
ਰੇਲ ਪਟੜੀਆਂ 'ਤੇ ਡਟੇ ਕਿਸਾਨ, ਤਨ ਤੋਂ ਲੀੜੇ ਲਾਹ ਕੀਤਾ ਪ੍ਰਦਰਸ਼ਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ