ਕਿਸਾਨ ਮੋਰਚੇ ਵਲੋਂ ਮੁਅੱਤਲ ਚੱਲ ਰਹੇ Gurnam Chaduni ਨੇ ਮੁੜ ਅਲਾਪਿਆ 'Mission Punjab' ਦਾ ਰਾਗ, ਕਿਹਾ 117 ਸੀਟਾਂ 'ਤੇ ਲੜਾਂਗੇ ਚੋਣ
Punjab Election: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਮੁਖੀ ਗੁਰਨਾਮ ਚੜੂਨੀ ਨੇ ਗੜ੍ਹਸ਼ੰਕਰ ਵਿੱਚ ਕਿਸਾਨਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੁਣ ਉਨ੍ਹਾਂ ਨੂੰ ਖੁਦ ਰਾਜਨੀਤੀ ਦੇ ਖੇਤਰ ਵਿੱਚ ਉਤਰਨਾ ਪਵੇਗਾ।
ਗੜ੍ਹਸ਼ੰਕਰ: ਨੌਜਵਾਨ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਸੰਯੁਕਤ ਕਿਸਾਨ ਮੋਰਚੇ ਤੋਂ ਮੁਅਲਤ ਹੋਣ ਤੋਂ ਬਾਅਦ ਵੀ ਮਿਸ਼ਨ ਪੰਜਾਬ 2022 (Mission Punjab 2022) ਦਾ ਰਾਗ ਅਲਾਪਣਾ ਬੰਦ ਨਹੀਂ ਕੀਤਾ। ਇਸ ਦੇ ਨਾਲ ਹੀ ਬੀਤੇ ਦਿਨੀਂ ਉਨ੍ਹਾਂ ਨੇ ਪੰਜਾਬ ਵਿੱਚ ਚੋਣ ਪ੍ਰਚਾਰ (Punjab Election Campaign) ਦਾ ਬਿਗਲ ਵਜਾ ਦਿੱਤਾ। ਗੜ੍ਹਸ਼ੰਕਰ ਵਿੱਚ ਕਿਸਾਨ ਆਗੂਆਂ ਨਾਲ ਮੀਟਿੰਗ (Meeting with Farmers) ਦੌਰਾਨ ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ (Punjab Election 2022) ਵਿੱਚ 117 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਦਾ ਨਾਂ ਮਿਸ਼ਨ ਪੰਜਾਬ ਰੱਖਿਆ।
ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਗੜ੍ਹਸ਼ੰਕਰ ਵਿੱਚ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੁਣ ਉਨ੍ਹਾਂ ਨੂੰ ਖੁਦ ਰਾਜਨੀਤੀ ਦੇ ਖੇਤਰ ਵਿੱਚ ਉਤਰਨਾ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਹੈ ਪਰ ਉਨ੍ਹਾਂ ਦੇ ਹਿੱਤ ਵਿੱਚ ਕਦੇ ਕੋਈ ਕੰਮ ਨਹੀਂ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਭਾਰਤ ਮਿਸ਼ਨ ਦੇ ਤਹਿਤ ਦੇਸ਼ ਵਿੱਚ ਇੱਕ ਸਰਕਾਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਕਿਸਾਨ ਯੂਨੀਅਨ ਦੇ ਬੈਨਰ ਹੇਠ ਨਹੀਂ ਬਲਕਿ ਪੰਜਾਬ ਮਿਸ਼ਨ ਦੇ ਬੈਨਰ ਹੇਠ ਸੂਬੇ ਦੀਆਂ 117 ਸੀਟਾਂ 'ਤੇ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਪ੍ਰਸਤਾਵ ਲੋਕਾਂ ਦੇ ਸਾਹਮਣੇ ਰੱਖਿਆ ਹੈ ਅਤੇ ਉਮੀਦ ਹੈ ਕਿ ਹਰ ਕੋਈ ਇਸ ਨੂੰ ਸਵੀਕਾਰ ਕਰੇਗਾ।
ਨਾਲ ਹੀ ਉਨ੍ਹਾਂ ਨੇ ਕਿਸਾਨ ਆਗੂ ਰਾਜੇਵਾਲ ਦੇ 51 ਸਾਲਾਂ ਦੇ ਸੰਘਰਸ਼ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਸੰਘਰਸ਼ ਦੇ ਇਨ੍ਹਾਂ ਸਾਲਾਂ ਵਿੱਚ ਕੀ ਹਾਸਲ ਕੀਤਾ ਹੈ।
ਗੁਰਨਾਮ ਚੜੂਨੀ ਪਹਿਲਾਂ ਵੀ ਕਹੀ ਚੁੱਕੇ ਹਨ ਕਿ ਭਾਜਪਾ ਨੂੰ ਹਰਾਉਣ ਨਾਲ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਆਉਣਗੇ। ਜਦੋਂ ਤੱਕ ਕਿਸਾਨ ਸੱਤਾ ਵਿੱਚ ਨਹੀਂ ਆਉਂਦਾ, ਕਿਸਾਨ ਦਾ ਭਲਾ ਨਹੀਂ ਹੋਵੇਗਾ। ਸਿਰਫ ਭਾਜਪਾ ਨੂੰ ਹਰਾਉਣ ਨਾਲ ਤਿੰਨੋ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਹੋਣਗੇ। ਜੇਕਰ ਖੇਤੀਬਾੜੀ ਕਾਨੂੰਨ ਵਾਪਸ ਲਏ ਵੀ ਜਾਂਦੇ ਹਨ, ਤਾਂ ਸਿਰਫ ਕਿਸਾਨ ਦੇ ਡੈੱਥ ਵਾਰੰਟ ਹੀ ਰੱਦ ਕੀਤੇ ਜਾਣਗੇ। ਅੱਜ ਕਿਸਾਨ ਦੀ ਹਾਲਤ ਵੈਂਟੀਲੇਟਰ 'ਤੇ ਹੈ ਅਤੇ ਕਿਸਾਨ ਦਾ ਸਰਬੱਤ ਦਾ ਭਲਾ ਕਰਨ ਲਈ, ਲੁਟੇਰਿਆਂ ਦੇ ਗਿਰੋਹ ਤੋਂ ਵੋਟਾਂ ਖੋਹ ਕੇ ਕਿਸਾਨ ਨੂੰ ਆਪਣੇ ਹੱਥਾਂ ਵਿੱਚ ਸ਼ਕਤੀ ਲੈਣੀ ਪਵੇਗੀ।
ਦੱਸ ਦਈਏ ਕਿ ਗੁਰਨਾਮ ਸਿੰਘ ਚੜੂਨੀ ਨੂੰ ਮਿਸ਼ਨ ਯੂਪੀ ਦੀ ਬਜਾਏ ਮਿਸ਼ਨ ਪੰਜਾਬ ਸ਼ੁਰੂ ਕਰਨ ਲਈ ਸੰਯੁਕਤ ਮੋਰਚੇ ਤੋਂ ਸੱਤ ਦਿਨਾਂ ਲਈ ਮੁਅੱਤਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Punjab Corona: ਇੱਕ ਵਾਰ ਫਿਰ ਪੰਜਾਬ 'ਚ ਕੋਰੋਨਾ ਪੈਰ ਪਸਾਰਣ ਨੂੰ ਤਿਆਰ, ਨਵੇਂ ਮਾਮਲਿਆਂ ਵਿੱਚ ਵਾਧਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin