ਨਵਜੋਤ ਸਿੱਧੂ ਦੇ ਅਸਤੀਫ਼ੇ ਤੇ ਸਸਪੈਂਸ ਜਾਰੀ, ਹਰੀਸ਼ ਰਾਵਤ ਬੋਲੇ ਕੱਲ੍ਹ ਸਥਿਤੀ ਹੋਏਗੀ ਸਪਸ਼ੱਟ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਲਈ ਏਆਈਸੀਸੀ ਦਫ਼ਤਰ ਪਹੁੰਚੇ ਸੀ।ਦੋਨੋਂ ਕਾਂਗਰਸੀ ਆਗੂ ਪੰਜਾਬ ਕਾਂਗਰਸ ਨਾਲ ਸਬੰਧਤ ਸੰਗਠਨਾਤਮਕ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਮਗਰੋਂ ਬਾਹਰ ਆਏ।
ਨਵੀਂ ਦਿੱਲੀ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਲਈ ਏਆਈਸੀਸੀ ਦਫ਼ਤਰ ਪਹੁੰਚੇ ਸੀ।ਦੋਨੋਂ ਕਾਂਗਰਸੀ ਆਗੂ ਪੰਜਾਬ ਕਾਂਗਰਸ ਨਾਲ ਸਬੰਧਤ ਸੰਗਠਨਾਤਮਕ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਮਗਰੋਂ ਬਾਹਰ ਆਏ।ਇਸ ਦੌਰਾਨ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਸਸਪੈਂਸ ਜਾਰੀ ਹੈ। ਅਸਤੀਫ਼ਾ ਦੇਣ ਮਗਰੋਂ ਸਿੱਧੂ ਦੀ ਹਾਈ ਕਮਾਨ ਨਾਲ ਇਹ ਪਹਿਲੀ ਮੁਲਾਕਾਤ ਸੀ।
ਹਰੀਸ਼ ਰਾਵਤ ਨੇ ਕਿਹਾ, "ਨਵਜੋਤ ਸਿੱਧੂ ਨੇ ਸਪਸ਼ਟ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਦਾ ਫੈਸਲਾ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ। ਨਿਰਦੇਸ਼ ਸਪਸ਼ੱਟ ਹਨ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਸੰਗਠਨਾਤਮਕ ਢਾਂਚਾ ਕਾਇਮ ਕਰਨਾ ਚਾਹੀਦਾ ਹੈ। ਇਸਦਾ ਭਲਕੇ ਐਲਾਨ ਕੀਤਾ ਜਾਵੇਗਾ।"
Navjot Sidhu has clearly stated that decision of the Congress President will be acceptable to him. The instructions are clear that Navjot Sidhu should work as Punjab Congress President & set up organisational structure. An announcement will be made tomorrow: Harish Rawat,Congress pic.twitter.com/HQWKiEIOKI
— ANI (@ANI) October 14, 2021
ਉਧਰ ਨਵਜਤੋ ਸਿੱਧੂ ਨੇ ਕਿਹਾ, "ਮੈਂ ਪਾਰਟੀ ਹਾਈ ਕਮਾਂਡ ਨੂੰ ਪੰਜਾਬ ਅਤੇ ਪੰਜਾਬ ਕਾਂਗਰਸ ਬਾਰੇ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ। ਮੈਨੂੰ ਕਾਂਗਰਸ ਪ੍ਰਧਾਨ, ਪ੍ਰਿਯੰਕਾ ਜੀ ਅਤੇ ਰਾਹੁਲ ਜੀ 'ਤੇ ਪੂਰਾ ਵਿਸ਼ਵਾਸ ਹੈ। ਉਹ ਜੋ ਵੀ ਫੈਸਲਾ ਲੈਣਗੇ, ਉਹ ਕਾਂਗਰਸ ਅਤੇ ਪੰਜਾਬ ਦੀ ਬਿਹਤਰੀ ਲਈ ਹੋਵੇਗਾ। ਮੈਂ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਾਂਗਾ।"
— Navjot Singh Sidhu (@sherryontopp) October 14, 2021
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :