ਪੜਚੋਲ ਕਰੋ

ਸਕੂਲੀ ਕਿਤਾਬਾਂ 'ਚ ਇਤਿਹਾਸ ਨਾਲ ਛੇੜ-ਛਾੜ ਦਾ ਮਾਮਲਾ, 'ਆਪ' ਨੇ 12ਵੀਂ ਦੀਆਂ ਵਿਵਾਦਿਤ ਕਿਤਾਬਾਂ 'ਤੇ ਤੁਰੰਤ ਪਾਬੰਦੀ ਮੰਗੀ

ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਕਾਂਗਰਸ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਉੱਤੇ ਇਤਿਹਾਸ ਖਾਸ ਕਰ ਸਿੱਖ ਇਤਿਹਾਸ ਅਤੇ ਗੁਰੂ ਦੀ ਬਾਣੀ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ 12ਵੀਂ ਜਮਾਤ ਲਈ ਇਤਿਹਾਸ ਦੀਆਂ ਵਿਵਾਦਿਤ ਕਿਤਾਬਾਂ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸੱਤਾਧਾਰੀ ਕਾਂਗਰਸ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਉੱਤੇ ਇਤਿਹਾਸ ਖਾਸ ਕਰ ਸਿੱਖ ਇਤਿਹਾਸ ਅਤੇ ਗੁਰੂ ਦੀ ਬਾਣੀ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। 

ਵੀਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇੱਕ ਵੱਡੀ ਅਤੇ ਗਿਣੀ-ਮਿਥੀ ਸਾਜਿਸ਼ ਨਾਲ ਸਿੱਖ ਇਤਿਹਾਸ, ਸਿੱਖ ਗੁਰੂਆਂ, ਗੁਰੂ ਦੀ ਬਾਣੀ ਸਮੇਤ ਪੰਜਾਬ ਦੀ ਸਰਜਮੀਂ ਅਤੇ ਸ਼ਹੀਦਾਂ ਬਾਰੇ ਤੱਥਾਂ ਨੂੰ ਤੋੜ-ਮਰੋੜ ਕੇ ਗ਼ਲਤ ਬਿਆਨੀ ਨਵੀਂ ਪੀੜ੍ਹੀ ਨੂੰ ਪਰੋਸੀ (ਪੜ੍ਹਾਈ) ਜਾ ਰਹੀ ਹੈ, ਪ੍ਰੰਤੂ ਕਾਂਗਰਸ, ਕੈਪਟਨ ਅਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਸੱਤਾਧਾਰੀ ਨਿੱਜੀ ਪਬਲੀਕੇਸ਼ਨ ਹਾਊਸਾਂ ਨਾਲ ਮਿਲ ਕੇ 'ਕਿਤਾਬ ਮਾਫ਼ੀਆ' ਰਾਹੀਂ ਪੈਸੇ ਕਮਾਉਣ ਤੋਂ ਇਲਾਵਾ ਕੁੱਝ ਨਹੀਂ ਸੋਚ ਰਹੇ, ਇਸੇ ਕਾਰਨ ਹੀ ਬੱਜਰ ਗ਼ਲਤੀਆਂ ਅਤੇ ਗੁਰੂ ਦੀ ਬਾਣੀ ਦੀ ਬੇਅਦਬੀਆਂ ਨਾਲ ਭਰੀ 100 ਰੁਪਏ ਦੀ ਕਿਤਾਬ 400 ਰੁਪਏ ਤੋਂ ਵੱਧ ਮੁੱਲ 'ਤੇ ਵੇਚੀ ਜਾ ਰਹੀ ਹੈ। 

ਕੁਲਤਾਰ ਸਿੰਘ ਸੰਧਵਾਂ ਨੇ ਨਿੱਜੀ ਪਬਲੀਕੇਸ਼ਨਾਂ ਵੱਲੋਂ ਛਾਪੀਆਂ ਗਈਆ ਪ੍ਰੋ. ਮਨਜੀਤ ਸਿੰਘ, ਡਾ. ਏ.ਸੀ. ਅਰੋੜਾ ਅਤੇ ਡਾ. ਐੱਮ.ਐੱਸ. ਮਾਨ ਦੀਆਂ 12ਵੀਂ ਜਮਾਤ ਲਈ ਮੰਜ਼ੂਰ ਕਿਤਾਬਾਂ ਉੱਤੇ ਤੁਰੰਤ ਪਾਬੰਦੀ ਅਤੇ ਸਿਲੇਬਸ 'ਚੋਂ ਵਾਪਸੀ ਦੀ ਜ਼ੋਰਦਾਰ ਮੰਗ ਕੀਤੀ। ਸੰਧਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਪਰਗਟ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਾਂਗਰਸੀਆਂ ਅਤੇ ਅਕਾਲੀ ਦਲ (ਬਾਦਲ) ਦੇ ਸਿਆਸਤਦਾਨਾਂ ਕੋਲੋਂ ਸਪਸ਼ਟੀਕਰਨ ਮੰਗਿਆ ਕਿ ਕੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਨੇ ਗਵਾਲੀਅਰ ਕਿਲ੍ਹੇ 'ਚੋਂ 52 ਰਾਜਿਆਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਮੁਗ਼ਲ ਸ਼ਾਸ਼ਕ ਜਹਾਂਗੀਰ ਦੀ ਫੌਜ 'ਚ ਨੌਕਰੀ ਕੀਤੀ ਸੀ, ਜਿਵੇਂ ਕਿ ਡਾ. ਏ.ਸੀ. ਅਰੋੜਾ ਨੇ ਆਪਣੀ 'ਪੰਜਾਬ ਦਾ ਇਤਿਹਾਸ' ਪੁਸਤਕ ਦੇ ਪੰਨਾ ਨੰਬਰ 81 ਉੱਤੇ ਦੱਸਿਆ ਹੈ। ਕੀ ਸੱਤਾਧਾਰੀ ਅਤੇ ਤਥਾ-ਕਥਿਤ ਵਿਦਵਾਨ ਇਸ ਕਥਨ ਨੂੰ ਸਹੀ ਮੰਨਦੇ ਹਨ? ਜੇਕਰ ਨਹੀਂ ਤਾਂ ਅਜਿਹੀਆਂ ਕਿਤਾਬਾਂ ਸਕੂਲੀ ਸਿਲੇਬਸ ਦਾ ਅਜੇ ਤੱਕ ਹਿੱਸਾ ਕਿਉਂ ਹਨ ਅਤੇ ਇਸ ਬਾਰੇ ਉੱਠੇ ਵਿਵਾਦ 'ਤੇ ਚੁੱਪ ਕਿਉਂ ਹਨ?

ਸੰਧਵਾਂ ਨੇ ਹਵਾਲਾ ਦਿੱਤਾ ਕਿ ਡਾ. ਮਾਨ ਦੀ ਕਿਤਾਬ 'ਚ ਲਿਖਿਆ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਪੰਜਾਬ ਦੇ ਜੱਟਾਂ ਨੇ ਦਬਾਅ ਨਾਲ ਤਲਵਾਰ ਚੁੱਕਣ ਲਈ ਮਜ਼ਬੂਰ ਕੀਤਾ ਸੀ। ਕੀ ਅਜਿਹੀਆਂ ਟਿੱਪਣੀਆਂ ਮੀਰੀ-ਪੀਰੀ ਦੇ ਸੰਕਲਪ ਉੱਤੇ ਸਿੱਧਾ ਹਮਲਾ ਨਹੀਂ ਹਨ? ਕਾਂਗਰਸੀ ਅਤੇ ਅਕਾਲੀ (ਬਾਦਲ) ਇਸ ਬਾਰੇ ਵੀ ਸਪਸ਼ਟੀਕਰਨ ਦੇਣ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਣਾ ਜੱਟਾਂ ਕਰਕੇ ਕੀਤੇ ਜਾਣ ਦਾ ਹਵਾਲਾ ਦਿੱਤਾ ਹੈ, ਜੋ ਨਾ ਕੇਵਲ ਗ਼ਲਤ ਸਗੋਂ ਨਾ ਬਰਦਾਸ਼ਤ ਕਰਨ ਯੋਗ ਹੈ। 

ਸੰਧਵਾਂ ਨੇ ਕਿਹਾ ਕਿ ਇੰਨਾ ਹੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗਲਤ ਬਿਆਨੀ ਕੀਤੀ ਗਈ ਹੈ ਅਤੇ ਬਾਣੀ ਦੀ ਸ਼ਬਦਾਵਲੀ ਗ਼ਲਤੀਆਂ ਨਾਲ ਭਰੀ ਪਈ ਹੈ, ਜੋ ਨਾ ਕੇਵਲ ਅਰਥ ਦਾ ਅਨਰਥ ਹੈ, ਸਗੋਂ ਗੁਰੂ ਦੀ ਬਾਣੀ ਦੀ ਬੇਅਦਬੀ ਵੀ ਹੈ। ਕੀ ਇਸ ਬਾਰੇ 'ਪੰਥ ਦੇ ਠੇਕੇਦਾਰ' ਕਹਾਉਂਦੇ ਬਾਦਲ ਸੰਗਤ ਨੂੰ ਸਪਸ਼ਟ ਕਰਨਗੇ? ਸੰਧਵਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮੁੱਦੇ 'ਤੇ ਕਿਉਂ ਚੁੱਪ ਧਾਰੀ ਹੋਈ ਹੈ? ਜਦਕਿ ਇਸ ਮਾਮਲੇ 'ਤੇ ਲਿਖਤ ਸ਼ਿਕਾਇਤਾਂ ਹੋ ਰਹੀਆਂ ਹਨ। 

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
Advertisement
ABP Premium

ਵੀਡੀਓਜ਼

ਡੱਲੇਵਾਲ ਦੀ ਕੁਰਬਾਨੀ ਤੋਂ ਪਹਿਲਾ ਕਿਸਾਨਾਂ ਨੇ ਚੁੱਕਿਆ ਵੱਡਾ ਕਦਮਮੇਲਾ ਮਾਘੀ ਦਾ ਸ਼ਾਨਾਮਤਾ ਇਤਿਹਾਸ, 40 ਮੁਕਤਿਆਂ ਨੂੰ ਮਿਲਿਆ ਮੁਕਤੀ ਦਾ ਵਰਮਾਘੀ ਦੇ ਮੇਲੇ 'ਤੇ ਅਕਾਲੀ ਦਲ ਦੀ ਸਿਆਸੀ ਕਾਨਫ਼ਰੰਸ  ਹਰਜਿੰਦਰ ਸਿੰਘ ਧਾਮੀ ਨੇ ਕਿਹਾ...ਨਵਜੋਤ ਸਿੱਧੂ ਨੇ ਲਾਈਆਂ ਰੌਣਕਾਂ  ਦੱਸੀਆਂ ਅਣਸੁਣੀਆਂ ਗੱਲਾਂ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
Punjab News:  ਫਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਗਏ ਅੰਗ, ਸਿੱਖ ਸੰਗਤ 'ਚ ਰੋਸ
Punjab News: ਫਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਗਏ ਅੰਗ, ਸਿੱਖ ਸੰਗਤ 'ਚ ਰੋਸ
Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?
Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?
Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ PM ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ
Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ PM ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
Embed widget