ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਮੈਕ ਪੀ ਰਹੇ ਸੀ NRI, ਪੁਲਿਸ ਨੇ ਕੀਤਾ ਕਾਬੂ
ਪੁਲਿਸ ਨੇ ਇੱਕ ਨੌਜਵਾਨ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਦੋਸਤ ਨਾਲ ਸਮੈਕ ਪੀ ਰਹੇ ਸੀ। ਪੁਲਿਸ ਨਾਲ ਸਤਿਕਾਰ ਕਮੇਟੀ ਦੇ ਨੁਮਾਇੰਦੇ ਵੀ ਮੌਕੇ 'ਤੇ ਪਹੁੰਚੇ। ਇਹ ਜੋੜਾ ਵਿਦੇਸ਼ ਗਿਆ ਸੀ ਜੋ ਲੰਗਰ ਬਾਜ਼ਾਰ ਤਰਨ ਤਾਰਨ ਵਿੱਚ ਰਹਿੰਦਾ ਹੈ।
ਤਰਨ ਤਾਰਨ: ਪੁਲਿਸ ਨੇ ਇੱਕ ਨੌਜਵਾਨ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਦੋਸਤ ਨਾਲ ਸਮੈਕ ਪੀ ਰਹੇ ਸੀ। ਪੁਲਿਸ ਨਾਲ ਸਤਿਕਾਰ ਕਮੇਟੀ ਦੇ ਨੁਮਾਇੰਦੇ ਵੀ ਮੌਕੇ 'ਤੇ ਪਹੁੰਚੇ। ਇਹ ਜੋੜਾ ਵਿਦੇਸ਼ ਗਿਆ ਸੀ ਜੋ ਲੰਗਰ ਬਾਜ਼ਾਰ ਤਰਨ ਤਾਰਨ ਵਿੱਚ ਰਹਿੰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬੇਅਦਬੀ ਹੋਈ ਹੈ ਉਹ ਤਰਨ ਤਾਰਨ ਦੇ ਕੌਂਸਲਰ ਦੀ ਭੈਣ ਦਾ ਘਰ ਹੈ ਜੋ ਵਿਦੇਸ਼ ਵਿੱਚ ਰਹਿੰਦੇ ਹਨ। ਪੁਲਿਸ ਵੱਲੋਂ ਫੜੇ ਗਏ ਦੋਵੇਂ ਨੌਜਵਾਨਾਂ ਖਿਲਾਫ ਥਾਣਾ ਸਿਟੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਪਰ ਸਤਿਕਾਰ ਕਮੇਟੀ ਨੇ ਦੋਵਾਂ ਪਤੀ-ਪਤਨੀ ਖਿਲਾਫ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਸਤਿਕਾਰ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਇੱਥੇ ਕਈ ਮਹੀਨਿਆਂ ਤੋਂ ਪਾਵਨ ਸਰੂਪ ਦਾ ਪ੍ਰਕਾਸ਼ ਵੀ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੋਰ ਮੈਂਬਰਾਂ ਨਾਲ ਪੁਲਿਸ ਨੂੰ ਲੈ ਕੇ ਮੌਕੇ 'ਤੇ ਪਹੁੰਚੇ। ਪਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਨਮਾਨਾਂ ਨਾਲ ਗੁਰਦੁਆਰਾ ਸਾਹਿਬ ਲਿਜਾਇਆ ਗਿਆ ਹੈ।