ਕੁਝ ਲੋਕਾਂ ਦੇ ਨਾਂ ਲਿਖ ਗਲੀਆਂ 'ਚ ਸੁੱਟੇ ਪੋਸਟਰ, ਨਸ਼ਾ ਤਸਕਰ ਹੋਣ ਦਾ ਦਾਅਵਾ, ਪੁਲਿਸ ਨੇ ਮਾਰੇ ਛਾਪੇ
ਤਰਨ ਤਾਰਨ: ਜ਼ਿਲ੍ਹੇ ਦੇ ਥਾਣਾ ਝਬਾਲ ਦੇ ਪਿੰਡ ਸੋਹਲ ਦੀਆਂ ਗਲ਼ੀਆਂ ਵਿੱਚ ਕੁਝ ਪੋਸਟਰ ਖਿੱਲਰੇ ਹੋਏ ਮਿਲੇ, ਜਿਨ੍ਹਾਂ 'ਤੇ ਪਿੰਡ ਦੇ ਹੀ ਕੁਝ ਲੋਕਾਂ ਦੇ ਨਾਂ ਲਿਖੇ ਹੋਏ ਹਨ। ਪੋਸਟਰਾਂ ਵਿੱਚ ਛਾਪੇ ਗਏ ਨਾਵਾਂ ਨੂੰ ਨਸ਼ਾ ਤਸਕਰ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਪਿੰਡ ਦੇ ਦੋਵੇਂ ਸਰਪੰਚਾਂ 'ਤੇ ਵੀ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦਾ ਇਲਜ਼ਾਮ ਲਾਇਆ ਗਿਆ ਹੈ।

ਉੱਧਰ ਪਿੰਡ ਦੇ ਦੋਵਾਂ ਸਰਪੰਚਾਂ ਨੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੀ ਗੱਲ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਪੋਸਟਰ ਵਿੱਚ ਛਾਪੇ ਨਾਂ ਵੀ ਗਲਤ ਹਨ। ਹਾਲਾਂਕਿ ਥਾਣਾ ਝਬਾਲ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਵਿੱਚ ਜਾ ਕੇ ਪੋਸਟਰ ਵਿੱਚ ਛਾਪੇ ਨਾਵਾਂ ਵਾਲੇ ਵਿਆਕਤੀਆਂ ਦੇ ਘਰ ਛਾਪੇਮਾਰੀ ਕੀਤੀ ਹੈ।
ਪੋਸਟਰਾਂ ਵਿੱਚ ਪਿੰਡ ਦੇ 39 ਦੇ ਕਰੀਬ ਵਿਆਕਤੀਆਂ ਦੇ ਨਾਂ ਲਿਖੇ ਗਏ ਹਨ ਤੇ ਉਨ੍ਹਾਂ ਨੂੰ ਨਸ਼ਾ ਤਸਕਰ ਦੱਸਿਆ ਗਿਆ ਹੈ। ਪਿੰਡ ਦੇ ਕਾਂਗਰਸੀ ਸਰਪੰਚ ਸੰਤੋਖ ਸਿੰਘ ਤੇ ਪਿੰਡ ਸੋਹਲ ਸੈਣ ਭਗਤ ਦੇ ਸਰਪੰਚ ਸਰਵਨ ਸਿੰਘ ਨੂੰ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੀ ਗੱਲ ਕਹੀ ਗਈ ਹੈ। ਥਾਣਾ ਝਬਾਲ ਪੁਲਿਸ ਨੇ ਪੋਸਟਰ ਵਿੱਚ ਛਪੇ ਨਾਵਾਂ ਦੇ ਲੋਕਾਂ ਘਰਾਂ ਛਾਪੇਮਾਰੀ ਕੀਤੀ ਤੇ ਤਲਾਸ਼ੀ ਲਈ।
ਪੁਲਿਸ ਪਾਰਟੀ ਅਗਵਾਈ ਕਰ ਰਹੇ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋ ਪੋਸਟਰ ਵਿੱਚ ਛਪੇ ਨਾਵਾਂ ਦੇ ਵਿਅਤੀਆਂ ਘਰਾਂ ਵਿੱਚ ਜਾ ਕੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹ ਤਸਕਰੀ ਨਾਲ ਜੁੜੇ ਹਨ ਕਿ ਨਹੀਂ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।