(Source: ECI | ABP NEWS)
ਦਿਵਾਲੀ 'ਤੇ ਘਰ 'ਚ ਪਸਰਿਆ ਮਾਤਮ, ਡਿਊਟੀ ਤੋਂ ਪਰਤ ਰਹੇ ਅਧਿਆਪਕ ਨਾਲ ਵਾਪਰਿਆ ਹਾਦਸਾ, ਹੋਈ ਦਰਦਨਾਕ ਮੌਤ
Accident News: ਮਾਨਸਾ-ਬਠਿੰਡਾ ਰੋਡ 'ਤੇ ਪੁਲਿਸ ਚੌਕੀ ਠੂਠਿਆਵਾਲੀ ਦੇ ਨੇੜੇ ਬੱਸ ਨਾਲ ਟੱਕਰਾਉਣ ਨਾਲ ਇੱਕ ਅਧਿਆਪਕ ਦੀ ਮੌਤ ਹੋ ਗਈ। ਉਹ ਦੁਪਹਿਰ ਵੇਲੇ ਆਪਣੀ ਡਿਊਟੀ ਤੋਂ ਆਪਣੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ।

Accident News: ਮਾਨਸਾ-ਬਠਿੰਡਾ ਰੋਡ 'ਤੇ ਪੁਲਿਸ ਚੌਕੀ ਠੂਠਿਆਵਾਲੀ ਦੇ ਨੇੜੇ ਬੱਸ ਨਾਲ ਟੱਕਰਾਉਣ ਨਾਲ ਇੱਕ ਅਧਿਆਪਕ ਦੀ ਮੌਤ ਹੋ ਗਈ। ਉਹ ਦੁਪਹਿਰ ਵੇਲੇ ਆਪਣੀ ਡਿਊਟੀ ਤੋਂ ਆਪਣੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ। ਪੁਲਿਸ ਨੇ ਬੱਸ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
30 ਸਾਲਾ ਜਾਫੀ ਗੋਇਲ ਪੁੱਤਰ ਜੀਤ ਕੁਮਾਰ ਵਾਸੀ ਵਾਰਡ ਨੰਬਰ 5, ਮਾਨਸਾ, ਲਹਿਰਖਾਨਾ (ਬਠਿੰਡਾ) ਵਿੱਚ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ। ਪਿੰਡ ਠੂਠਿਆਵਾਲੀ ਨੇੜੇ ਉਸ ਦੇ ਮੋਟਰਸਾਈਕਲ ਨੂੰ ਬੱਸ ਡਰਾਈਵਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਜਾਫੀ ਗੋਇਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦਾ ਹਾਲੇ ਵਿਆਹ ਵੀ ਨਹੀਂ ਹੋਇਆ ਸੀ ਅਤੇ ਲਹਿਰਖਾਨਾ ਸਕੂਲ ਵਿੱਚ ਈਟੀਟੀ ਅਧਿਆਪਕ ਦੇ ਵਜੋਂ ਤਾਇਨਾਤ ਸੀ।
ਠੂਠਿਆਂਵਾਲੀ ਪੁਲਿਸ ਚੌਕੀ ਦੇ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਬੱਸ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਡਰਾਈਵਰ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਅਤੇ ਹਰਦੀਪ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਉਨ੍ਹਾਂ ਦੇ ਨੇੜਲੇ ਸਟੇਸ਼ਨ 'ਤੇ ਤਬਦੀਲ ਕਰੇ ਤਾਂ ਜੋ ਉਨ੍ਹਾਂ ਨੂੰ ਆਪਣੀ ਡਿਊਟੀ 'ਤੇ ਇੰਨੀ ਦੂਰੀ ਤੈਅ ਨਾ ਕਰਨੀ ਪਵੇ।





















