Teacher Recruitment: ਪੰਜਾਬ 'ਚ ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ, ਅਰਜ਼ੀ ਦੇਣ ਦੀ ਆਖਰੀ ਤਾਰੀਖ
ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 2000 ਸਰੀਰਕ ਸਿਖਲਾਈ ਇੰਸਟ੍ਰਕਟਰ (ਪੀਟੀਆਈ) ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ...

Recruitment For 2000 Teacher Posts In Punjab: ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 2000 ਸਰੀਰਕ ਸਿਖਲਾਈ ਇੰਸਟ੍ਰਕਟਰ (ਪੀਟੀਆਈ) ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਅੱਜ ਯਾਨੀ 22 ਅਗਸਤ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ssapunjab.org 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
ਵਿਦਿਅਕ ਯੋਗਤਾ:
ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ।
ਦੋ ਸਾਲਾਂ ਦਾ ਸਰੀਰਕ ਸਿੱਖਿਆ ਡਿਪਲੋਮਾ ਜਾਂ ਸਰਟੀਫਿਕੇਟ ਜਿਵੇਂ ਡੀਪੀਈਡੀ ਜਾਂ ਸੀਪੀਈਡੀ ਹੋਣਾ ਚਾਹੀਦਾ ਹੈ।
ਅੰਤਿਮ ਸਾਲ ਵਿੱਚ ਪੜ੍ਹ ਰਹੇ ਵਿਦਿਆਰਥੀ ਵੀ ਅਰਜ਼ੀ ਦੇ ਸਕਦੇ ਹਨ।
ਪੰਜਾਬੀ ਭਾਸ਼ਾ 10ਵੀਂ ਵਿੱਚ ਪੜ੍ਹੀ ਹੋਣੀ ਚਾਹੀਦੀ ਹੈ।
ਉਮਰ ਸੀਮਾ:
ਘੱਟੋ-ਘੱਟ: 18 ਸਾਲ
ਵੱਧ ਤੋਂ ਵੱਧ: 37 ਸਾਲ
ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਛੋਟ।
ਤਨਖਾਹ:
ਤਿੰਨ ਸਾਲਾਂ ਦੀ ਪ੍ਰੋਬੇਸ਼ਨ ਮਿਆਦ ਦੌਰਾਨ 29200 ਰੁਪਏ ਪ੍ਰਤੀ ਮਹੀਨਾ ਮਿਲਣਗੇ।
ਪ੍ਰੋਬੇਸ਼ਨ ਪੂਰੀ ਹੋਣ ਤੋਂ ਬਾਅਦ, ਸੱਤਵੇਂ ਤਨਖਾਹ ਕਮਿਸ਼ਨ ਅਨੁਸਾਰ ਸਾਰੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇਗੀ।
ਫੀਸ:
ਐਸਸੀ, ਐਸਟੀ: 1000 ਰੁਪਏ
ਜਨਰਲ, ਹੋਰ: 2000 ਰੁਪਏ
ਚੋਣ ਪ੍ਰਕਿਰਿਆ:
ਲਿਖਤੀ ਪ੍ਰੀਖਿਆ ਤੇ ਪੰਜਾਬੀ ਯੋਗਤਾ ਪ੍ਰੀਖਿਆ
ਸਰੀਰਕ ਤੰਦਰੁਸਤੀ ਪ੍ਰੀਖਿਆ
ਮੈਰਿਟ ਸੂਚੀ
ਪ੍ਰੀਖਿਆ ਪੈਟਰਨ:
ਵਿਸ਼ਾ ਪ੍ਰਸ਼ਨਾਂ ਦੀ ਗਿਣਤੀ ਅੰਕ
ਆਮ ਗਿਆਨ 20 20
ਤਰਕ ਯੋਗਤਾ 10 10
ਸਿੱਖਿਆ ਤੇ ਅਧਿਆਪਨ ਯੋਗਤਾ 20 20
ਸਰੀਰਕ ਸਿੱਖਿਆ 30 30
ਪੰਜਾਬੀ ਭਾਸ਼ਾ 10 10
ਅੰਗਰੇਜ਼ੀ ਭਾਸ਼ਾ 10 10
ਕੁੱਲ 100 100
ਕਿਵੇਂ ਅਪਲਾਈ ਕਰਨਾ:
ਅਧਿਕਾਰਤ ਵੈੱਬਸਾਈਟ ssapunjab.org 'ਤੇ ਜਾਓ।
ਮੇਨੂ 'ਤੇ "ਕਰੀਅਰ" ਵਿਕਲਪ ਚੁਣੋ।
ਆਨਲਾਈਨ ਅਪਲਾਈ ਲਿੰਕ 'ਤੇ ਕਲਿੱਕ ਕਰੋ।
ਲੋੜੀਂਦੇ ਵੇਰਵੇ ਦਰਜ ਕਰੋ।
ਰਜਿਸਟਰ ਕਰੋ ਤੇ ਲੌਗਇਨ ਕਰੋ।
ਦਸਤਾਵੇਜ਼ ਅੱਪਲੋਡ ਕਰੋ ਅਤੇ ਫੀਸਾਂ ਦਾ ਭੁਗਤਾਨ ਕਰੋ।
ਫਾਰਮ ਜਮ੍ਹਾਂ ਕਰੋ। ਇਸ ਦਾ ਪ੍ਰਿੰਟਆਊਟ ਲਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















