Paddy Procurement: ਸੀਐਮ ਭਗਵੰਤ ਮਾਨ ਦਾ ਐਲਾਨ, ਮੰਡੀ 'ਚ ਫਸਲ ਦੀ ਢੇਰੀ ਲਾਉਂਦਿਆਂ ਹੀ ਕਿਸਾਨਾਂ ਦੇ ਖਾਤੇ 'ਚ ਪੈ ਜਾਣਗੇ ਪੈਸੇ
Paddy Procurement in Punjab: ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਪਹਿਲੀ ਅਕਤਬੂਰ ਤੋਂ ਸ਼ੁਰੂ ਹੋ ਗਈ ਹੈ। ਕੱਲ੍ਹ ਐਤਵਾਰ ਹੋਣ ਕਰਕੇ ਕੰਮ ਮੱਠਾ ਹੀ ਰਿਹਾ ਪਰ ਅੱਜ ਝੋਨੇ ਦੀ ਖਰੀਦ ਤੇਜ਼ੀ ਫੜ ਲਵੇਗੀ। ਪਹਿਲੇ ਦਿਨ ਮੰਡੀਆਂ ਵਿੱਚ 12 ਹਜ਼ਾਰ ਟਨ...
Paddy Procurement in Punjab: ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਪਹਿਲੀ ਅਕਤਬੂਰ ਤੋਂ ਸ਼ੁਰੂ ਹੋ ਗਈ ਹੈ। ਕੱਲ੍ਹ ਐਤਵਾਰ ਹੋਣ ਕਰਕੇ ਕੰਮ ਮੱਠਾ ਹੀ ਰਿਹਾ ਪਰ ਅੱਜ ਝੋਨੇ ਦੀ ਖਰੀਦ ਤੇਜ਼ੀ ਫੜ ਲਵੇਗੀ। ਪਹਿਲੇ ਦਿਨ ਮੰਡੀਆਂ ਵਿੱਚ 12 ਹਜ਼ਾਰ ਟਨ ਫ਼ਸਲ ਆਈ। ਉਂਝ ਐਤਕੀਂ ਮੁੱਢਲੇ ਪੜਾਅ ’ਤੇ ਝੋਨੇ ਦੀ ਕਟਾਈ ਸੁਸਤ ਚਾਲ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਜੁਲਾਈ ਤੇ ਅਗਸਤ ਮਹੀਨੇ ’ਚ ਪੰਜਾਬ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ ਸੀ। ਕਈ ਜ਼ਿਲ੍ਹਿਆਂ ਦੇ ਵੱਡੇ ਰਕਬੇ ਵਿੱਚ ਝੋਨੇ ਦੀ ਦੁਬਾਰਾ ਲੁਆਈ ਕਰਨੀ ਪਈ ਸੀ।
ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਝੋਨੇ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਿਆ ਜਾਵੇਗਾ ਤੇ ਫ਼ਸਲ ਜਿਵੇਂ ਹੀ ਮੰਡੀ ਵਿੱਚ ਢੇਰੀ ਹੋਵੇਗੀ, ਉਸੇ ਸਮੇਂ ਪੈਸੇ ਕਿਸਾਨਾਂ ਦੇ ਖਾਤੇ ਵਿੱਚ ਪਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਕੈਸ਼ ਕਰੈਡਿਟ ਲਿਮਟ ਜਾਰੀ ਕਰ ਦਿੱਤੀ ਹੈ।
ਹਾਸਲ ਵੇਰਵਿਆਂ ਅਨੁਸਾਰ ਐਤਕੀਂ ਕਰੀਬ 8 ਲੱਖ ਕਿਸਾਨ ਆਪਣੀ ਫ਼ਸਲ ਵੇਚਣਗੇ। ਮੰਡੀਆਂ ਵਿੱਚ ਨੋਡਲ ਅਧਿਕਾਰੀ ਲਗਾਏ ਗਏ ਹਨ ਤੇ ਮੰਡੀਆਂ ’ਚੋਂ ਚੌਲ ਮਿੱਲਾਂ ਤੱਕ ਫ਼ਸਲ ਲਿਜਾਣ ਵਾਸਤੇ ਇਸ ਵਾਰ ਜੀਪੀਐਸ ਲਾਜ਼ਮੀ ਕੀਤਾ ਗਿਆ ਹੈ। ਮਾਝੇ ਦੇ ਖ਼ਰੀਦ ਕੇਂਦਰਾਂ ਵਿੱਚ ਬਾਸਮਤੀ ਦੀ ਆਮਦ ਦੋ ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਬਾਸਮਤੀ ਦੀ ਸਰਕਾਰੀ ਖ਼ਰੀਦ ਨਾ ਹੋਣ ਕਰਕੇ ਕਿਸਾਨ ਪ੍ਰਾਈਵੇਟ ਵਪਾਰੀਆਂ ’ਤੇ ਨਿਰਭਰ ਹਨ। ਮੁੱਢਲੇ ਪੜਾਅ ’ਤੇ ਫ਼ਸਲ ਵਿਚ ਨਮੀ ਆਉਣ ਦੇ ਖ਼ਦਸ਼ੇ ਹਨ।
ਇਹ ਵੀ ਪੜ੍ਹੋ: Weather Update: ਉੜੀਸਾ-ਝਾਰਖੰਡ ਅਤੇ ਛੱਤੀਸਗੜ੍ਹ 'ਚ ਯੈਲੋ ਅਲਰਟ, ਬਿਹਾਰ 'ਚ ਹੋਵੇਗੀ ਭਾਰੀ ਬਾਰਿਸ਼, ਜਾਣੋ ਬਾਕੀ ਸੂਬਿਆਂ ਦਾ ਮੌਸਮ
ਸਰਕਾਰੀ ਬੁਲਾਰੇ ਮੁਤਾਬਕ ਇਸ ਵਾਰ ਸੂਬੇ ਵਿਚ 1854 ਖ਼ਰੀਦ ਕੇਂਦਰ ਬਣਾਏ ਗਏ ਹਨ। ਸੂਬਾ ਸਰਕਾਰ ਵੱਲੋਂ 182 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਸੂਬੇ ਨੂੰ ਕਰੀਬ 37,625 ਹਜ਼ਾਰ ਕਰੋੜ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕਰ ਦਿੱਤੀ ਗਈ ਹੈ। ਦੂਜੇ ਸੂਬਿਆਂ ’ਚੋਂ ਫ਼ਸਲ ਨੂੰ ਰੋਕਣ ਵਾਸਤੇ ਅੰਤਰਰਾਜੀ ਸਰਹੱਦਾਂ ’ਤੇ ਨਾਕੇ ਲਗਾਏ ਗਏ ਹਨ। ਡਿਪਟੀ ਕਮਿਸ਼ਨਰਾਂ ਨੇ ਖ਼ਰੀਦ ਏਜੰਸੀਆਂ ਨਾਲ ਆਪੋ-ਆਪਣੇ ਜ਼ਿਲ੍ਹਿਆਂ ਵਿਚ ਮੀਟਿੰਗਾਂ ਕੀਤੀਆਂ ਤੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।