ਇਕੋ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੋੜ, ਮੁਖ ਦੋਸ਼ੀ ਦੀ ਧੀ ਨੇ ਮੀਡਿਆ ਸਾਹਮਣੇ ਕੀਤੇ ਕਈ ਵੱਡੇ ਖੁਲਾਸੇ
ਉਸ ਨੇ ਦੱਸਿਆ ਕਿ ਮੈਂ ਆਪਣੇ ਘਰ ਵਿਚ ਸੁੱਤੀ ਹੋਈ ਸੀ, ਮ੍ਰਿਤਕਾਂ ਦੇ ਪਰਿਵਾਰ ਦਾ ਲੜਕਾ ਮੇਰੇ ਘਰ ਆਇਆ ਅਤੇ ਮੈਨੂੰ ਕੁਝ ਸੁੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿਚ ਉਹ ਮੈਨੂੰ ਮੋਟਰ 'ਤੇ ਲੈ ਗਿਆ, ਜਿੱਥੇ ਉਨ੍ਹਾਂ ਨੇ ਮੇਰੇ ਨਾਲ ਜ਼ਬਰ ਜਨਾਹ ਕੀਤਾ।
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੂਰ ਦੇ ਘੁਮਾਨ ਦੇ ਕਸਬਾ ਬੱਲੜਵਾਲ ਵਿਖੇ ਦੋ ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਮਣੇ ਆਇਆ ਹੈ। ਮੁੱਖ ਆਰੋਪੀ ਸੁਖਜਿੰਦਰ ਸਿੰਘ ਓਰਫ ਸੋਨੀ ਦੀ ਬੇਟੀ ਨੇ ਮ੍ਰਿਤਕ ਦੇ ਪਰਿਵਾਰਿਕ ਚਾਰ ਲੜਕਿਆਂ 'ਤੇ ਅਗਵਾ ਅਤੇ ਜ਼ਬਰ ਜਨਾਹ ਦੇ ਆਰੋਪ ਲਗਾਏ ਹਨ।
ਦੱਸ ਦਈਏ ਕਿ ਆਰੋਪੀ ਦੀ ਬੇਟੀ ਅੱਜ ਸਿਵਿਲ ਹਸਪਤਾਲ ਵਿਚ ਆਪਣਾ ਮੈਡੀਕਲ ਕਰਵਾਨ ਆਈ ਸੀ, ਪਰ ਪੁਲਿਸ ਉਨ੍ਹਾਂ ਨੇ ਨਾਲ ਨਹੀਂ ਆਈ, ਜਿਸ ਕਰਕੇ ਮੈਡੀਕਲ ਨਹੀਂ ਹੋ ਸਕਿਆ। ਚਾਰ ਕਤਲ ਦੇ ਮਾਮਲੇ ਵਿਚ ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਇਸ ਦੌਰਾਨ ਮੀਡੀਆ ਨਾਲ ਗੱਲ ਕੀਤੀ।
ਇਸ ਦੌਰਾਨ ਉਸ ਨੇ ਦੱਸਿਆ ਕਿ ਮੈਂ ਆਪਣੇ ਘਰ ਵਿਚ ਸੁੱਤੀ ਹੋਈ ਸੀ ਅਤੇ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਮੇਰੇ ਘਰ ਆਇਆ ਅਤੇ ਮੈਨੂੰ ਕੁਝ ਸੁੰਘਾ ਕੇ ਆਪਣੇ ਨਾਲ ਲੈ ਗਿਆ। ਬਾਅਦ ਵਿਚ ਉਹ ਮੈਨੂੰ ਮੋਟਰ 'ਤੇ ਲੈ ਗਿਆ, ਜਿੱਥੇ ਉਨ੍ਹਾਂ ਨੇ ਮੇਰੇ ਨਾਲ ਜ਼ਬਰ ਜਨਾਹ ਕੀਤਾ। ਮੇਰੇ ਚਾਚੇ ਨੇ ਮੋਟਰ ਪਾਣੀ ਲਗਾਉਣ ਜਾਣਾ ਸੀ ਤਾਂ ਉਨ੍ਹਾਂ ਨੇ ਘਰ ਦਾ ਮੇਨ ਦਰਵਾਜਾ ਖੁਲ੍ਹਾ ਵੇਖਿਆ।
ਪੀੜਤਾ ਨੇ ਅੱਗੇ ਦੱਸਿਆ ਕਿ ਮੇਰੇ ਚਾਚੇ ਨੇ ਮੇਰੇ ਪਿਤਾ ਨੂੰ ਇਸ ਬਾਰੇ ਦੱਸਿਆ ਕਿ ਲੜਕੀ ਘਰ ਨਹੀਂ ਹੈ, ਜਦੋਂ ਘਰ ਵਾਲਿਆਂ ਨੇ ਮੈਨੂੰ ਲੱਭਣ ਲਈ ਪਿੰਡ ਵਿਚ ਦੇਖਿਆ ਤਾਂ ਉਹ ਮ੍ਰਿਤਕਾਂ ਦੇ ਘਰ ਵੀ ਗਏ ਤਾਂ ਉਨ੍ਹਾਂ ਨੇ ਉਲਟਾ ਮੇਰੇ ਪਿਤਾ ਦੇ ਨਾਲ ਬਦਸਲੂਕੀ ਕੀਤੀ।
ਸੁਖਜਿੰਦਰ ਸਿੰਘ ਦੀ ਧੀ ਨੇ ਕਿਹਾ ਕਿ ਮੇਰੇ ਪਿਤਾ ਨੇ ਆਪਣੀ ਜਾਨ ਬਚਾਂਦੇ ਹੋਏ ਹਵਾਈ ਫਾਅਰ ਕੀਤਾ, ਲੇਕਿਨ ਬਾਅਦ ਵਿਚ ਮੇਰੇ ਪਿਤਾ ਨੂੰ ਆਪਣੀ ਜਾਨ ਬਚਾਣ ਲਈ ਗੋਲੀ ਚਲਾਉਣੀ ਪਈ। ਇਹ ਕਤਲ ਅਣਖ ਦੀ ਖ਼ਾਤਰ ਹੋਇਆ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਜ਼ਬਰ ਜਨਾਹ ਕਰਨ ਵਾਲੇ 'ਤੇ ਵੀ ਕੇਸ ਦਰਜ ਕੀਤਾ ਜਾਵੇ, ਤਾਂ ਇਨਸਾਫ ਮਿਲ ਸਕੇ।
ਮੁੱਖ ਆਰੋਪੀ ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐਸਪੀ ਸਿੰਘ ਨੇ ਦਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਨ੍ਹਾਂ ਨੇ ਜ਼ਬਰ ਜਨਾਹ ਕੀਤਾ ਹੈ, ਉਨ੍ਹਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਸੁਖਜਿੰਦਰ ਸਿੰਘ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣਾ ਚਾਹੀਦਾ ਸੀ, ਲੇਕਿਨ ਹੁਣ ਉਨ੍ਹਾਂ 'ਤੇ ਵੀ ਕੇਸ ਦਰਜ ਹੋਣ ਚਾਹੀਦਾ ਹੈ ਜਿਨ੍ਹਾਂ ਨੇ ਨਾਬਾਲਿਗ ਨਾਲ ਜ਼ਬਰ ਜਨਾਹ ਕੀਤਾ ਹੈ।
ਇਹ ਵੀ ਪੜ੍ਹੋ: Anil Joshi ਨੂੰ ਭਾਰੀ ਪਿਆ ਕਿਸਾਨਾਂ ਦਾ ਪੱਖ ਪੁਰਨਾ, ਪਾਰਟੀ ਨੇ ਭੇਜਿਆ ਕਾਰਨ ਦੱਸੋ ਨੋਟਿਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904