Sidhu Moose Wala: ਪੈਸਿਆਂ ਲਈ ਵੇਚੀ ਜਾ ਰਹੀ ਸਿੱਧੂ ਮੂਸੇਵਾਲਾ ਦੀ ਮੌਤ, ਬਲਕੌਰ ਸਿੰਘ ਨੇ ਨਜੂਮੀ ਦੀ ਭਵਿੱਖਬਾਣੀ ਨੂੰ ਦੱਸਿਆ ਗ਼ਲਤ, ਕਿਹਾ-ਛੇਤੀ ਹੀ ਅਦਾਲਤ 'ਚ ਘਸੀਟਾਂਗੇ
ਉਹ ਕਿਤਾਬ ਵਾਲੇ ਮਿੱਤਰ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਹਰ ਐਤਵਾਰ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹਨ ਤਾਂ ਪਹਿਲਾਂ ਇੱਕ ਵਿਅਕਤੀ ਨੇ ਉਨ੍ਹਾਂ ਬਿਆਨਾਂ ਨੂੰ ਤੋੜ ਮਰੋੜ ਕੇ ਕਿਤਾਬ ਲਿਖੀ ਸੀ, ਜਿਸ ਕਾਰਨ ਉਹ ਹੁਣ ਜਨਤਕ ਤੌਰ 'ਤੇ ਇਸ ਬਾਰੇ ਕੁਝ ਨਹੀਂ ਕਹਿੰਦੇ।
Punjab News: ਸਿੱਧੂ ਮੂਸੇ ਵਾਲਾ(Sidhu Moose Wala) ਦੇ ਪਿਤਾ ਬਲਕੋਰ ਸਿੰਘ (Balkaur Singh) ਨੇ ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਇੱਕ ਨਿੱਜੀ ਚੈਨਲ ਦੇ ਇੱਕ ਸ਼ੋਅ ਦੌਰਾਨ ਸਿੱਧੂ ਦੀ ਮੌਤ ਦੀ ਭਵਿੱਖਬਾਣੀ ਕਰਨ ਦੇ ਜੋਤਸ਼ੀ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਇਹ ਇੱਕ ਪਬਲੀਸਿਟੀ ਸਟੰਟ ਹੈ।
ਸਿੱਧੂ ਮੂਸੇ ਵਾਲਾ 'ਤੇ ਲਿਖੀ ਕਿਤਾਬ ਤੇ ਉਸ ਦੇ ਦੋਸਤ ਵੱਲੋਂ ਕੀਤੇ ਖੁਲਾਸੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਲੋਕ ਪੈਸੇ ਦੀ ਖ਼ਾਤਰ ਸਭ ਕੁਝ ਕਰ ਰਹੇ ਹਨ। ਜਿਹੜਾ ਅੱਜ ਤੱਕ ਆਪਣੇ ਆਪ ਨੂੰ ਸਿੱਧੂ ਦਾ ਦੋਸਤ ਦੱਸ ਰਿਹਾ ਹੈ, ਉਸ ਨੇ ਕਦੇ ਵੀ ਇਨਸਾਫ਼ ਲਈ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਦੇ ਪੁੱਤਰ ਦੇ ਨਾਂਅ 'ਤੇ ਪਬਲੀਸਿਟੀ ਸਟੰਟ ਕਰਨ ਵਾਲਿਆਂ ਨੂੰ ਅਦਾਲਤ 'ਚ ਲੈ ਕੇ ਜਾਣਗੇ।
ਉਨ੍ਹਾਂ ਕਿਹਾ ਕਿ ਉਹ ਕਿਤਾਬ ਵਾਲੇ ਮਿੱਤਰ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਹਰ ਐਤਵਾਰ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹਨ ਤਾਂ ਪਹਿਲਾਂ ਇੱਕ ਵਿਅਕਤੀ ਨੇ ਉਨ੍ਹਾਂ ਬਿਆਨਾਂ ਨੂੰ ਤੋੜ ਮਰੋੜ ਕੇ ਕਿਤਾਬ ਲਿਖੀ ਸੀ, ਜਿਸ ਕਾਰਨ ਉਹ ਹੁਣ ਜਨਤਕ ਤੌਰ 'ਤੇ ਇਸ ਬਾਰੇ ਕੁਝ ਨਹੀਂ ਕਹਿੰਦੇ।
ਬਲਕੌਰ ਸਿੰਘ ਨੇ ਕਿਹਾ ਕਿ ਸਿਰਫ਼ ਉਹੀ ਜਾਣਦੇ ਹਨ ਕਿ ਉਨ੍ਹਾਂ ਦਾ ਪੁੱਤਰ ਕੀ ਸੀ। ਉਨ੍ਹਾਂ ਦੇ ਪੁੱਤਰ ਨੇ ਆਪਣੀ ਮੌਤ ਤੋਂ ਪਹਿਲਾਂ 8-10 ਪੋਡਕਾਸਟ ਅਤੇ ਇੰਟਰਵਿਊ ਦਿੱਤੇ ਸਨ, ਜਿਸ ਵਿਚ ਉਸ ਨੇ ਆਪਣੀ ਸਾਰੀ ਸੋਚ ਦਾ ਖ਼ੁਲਾਸਾ ਕੀਤਾ ਸੀ, ਹੁਣ ਲੋਕ ਪੈਸੇ ਲਈ ਉਸ ਦੇ ਪੁੱਤਰ ਦੀ ਮੌਤ ਨੂੰ ਵੇਚ ਰਹੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।