16ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਕੱਲ੍ਹ ਤੋਂ ਸ਼ੁਰੂ, 117 ਵਿਧਾਇਕ ਚੁੱਕਣਗੇ ਸਹੁੰ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ।ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣੇ ਹਨ।ਭਗਵੰਤ ਮਾਨ ਨੇ ਅੱਜ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੱਕੀ ਹੈ।ਇਸ ਦੇ ਨਾਲ ਹੀ ਆਪ ਸਰਕਾਰ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।
First session of 16th Punjab Vidhan Sabha: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ।ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣੇ ਹਨ।ਭਗਵੰਤ ਮਾਨ ਨੇ ਅੱਜ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੱਕੀ ਹੈ।ਇਸ ਦੇ ਨਾਲ ਹੀ ਆਪ ਸਰਕਾਰ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਕੱਲ੍ਹ ਨੂੰ 16ਵੀਂ ਵਿਧਾਨ ਸਭਾ ਦਾ ਪਹਿਲਾ ਪਹਿਲਾ ਸੈਸ਼ਨ ਸੱਦਿਆ ਗਿਆ ਹੈ।ਇਸ ਸੈਸ਼ਨ ਵਿਚ 117 ਵਿਧਾਇਕ ਸਹੁੰ ਚੁੱਕਣਗੇ।
ਪਹਿਲਾ ਸੈਸ਼ਨ ਤਿੰਨ ਦਿਨਾਂ ਦਾ ਹੋਏਗਾ।ਇਹ ਸੈਸ਼ਨ 17 ਮਾਰਚ ਤੋਂ 22 ਮਾਰਚ ਤੱਕ ਹੋਏਗਾ(18-19 ਮਾਰਚ ਗੈਜ਼ਟਿਡ ਛੁੱਟੀ)। ਸੈਸ਼ਨ ਦਾ ਪ੍ਰੋਗਰਾਮ ਕੁੱਝ ਇਸ ਤਰ੍ਹਾਂ ਰਹੇਗਾ
17 ਮਾਰਚ- 11:00 ਵਜੇ-----ਨਵੇਂ ਚੁਣੇ ਮੈਂਬਰਾਂ ਵੱਲੋਂ ਸਹੁੰ ਚੁੱਕੀ ਜਾਏਗੀ।
18 ਮਾਰਚ- ਗੈਜ਼ਟਿਡ ਛੁੱਟੀ
19 ਮਾਰਚ- ਗੈਜ਼ਟਿਡ ਛੁੱਟੀ
20 ਮਾਰਚ- ਐਤਵਾਰ
21 ਮਾਰਚ- 11:00 ਵਜੇ--ਸਪੀਕਰ ਦੀ ਚੋਣ ਹੋਏਗੀ
12:00 ਵਜੇ ਰਾਜਪਾਲ ਦਾ ਸੰਬੋਧਨ
22 ਮਾਰਚ- 10:00 ਵਜੇ Obituary References; ਰਾਜਪਾਲ ਦੇ ਭਾਸ਼ਣ 'ਤੇ ਮੋਸ਼ਨ ਆਫ ਥੈਂਕਸ ਅਤੇ ਭਾਸ਼ਣ 'ਤੇ ਚਰਚਾ, ਸਾਲ 2021-22 ਲਈ ਪੂਰਕ ਅਨੁਮਾਨਾਂ ਦੀ ਪੇਸ਼ਕਾਰੀ, ਵੋਟ-ਔਨ-ਅਕਾਊਂਟ ਦੀ ਪੇਸ਼ਕਾਰੀ, ਵਿਧਾਨਕ ਕਾਰੋਬਾਰ ਜੇਕਰ ਕੋਈ ਹੋਵੇ ਅਤੇ ਸਦਨ ਨੂੰ ਮੁਲਤਵੀ ਕਰਨ ਬਾਰੇ ਨਿਯਮ 16 ਅਧੀਨ ਮੋਸ਼ਨ।
ਕੱਲ੍ਹ ਦੀ ਹੋਣ ਵਾਲੀ ਕਾਰਵਾਈ ਲਈ ਡਾ. ਇੰਦਰਬੀਰ ਨਿੱਝਰ ਨੂੰ ਪ੍ਰੋਟੇਮ ਸਪੀਕਰ ਲਾਇਆ ਗਿਆ ਹੈ। ਡਾ. ਇੰਦਰਬੀਰ ਨਿੱਝਰ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਤੋਂ ਵਿਧਾਇਕ ਹਨ।
ਇਸ ਮੌਕੇ ਅੱਜ ਡਾ. ਇੰਦਰਬੀਰ ਸਿੰਘ ਨਿਜ਼ਰ ਨੂੰ ਪ੍ਰੋਟੇਮ ਸਪੀਕਰ ਸਪੀਕਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਪੰਜਾਬ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਸਹੁੰ ਚੁਕਾਈ। ਅੱਜ ਪੰਜਾਬ ਰਾਜ ਭਵਨ ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ ਗਈ। ਇੰਦਰਬੀਰ ਸਿੰਘ ਨਿਰਜਰ ਅੰਮ੍ਰਿਤਸਰ ਸਾਉਥ ਤੋਂ ਵਿਧਾਇਕ ਹਨ।