ਪੜਚੋਲ ਕਰੋ

Singapore : ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣ 'ਤੇ ਸਰਕਾਰ ਨੇ ਖਰਚੇ ਕਰੋੜਾਂ ਰੁਪਏ, RTI 'ਚ ਹੋਇਆ ਖੁਲਾਸਾ 

RTI - Principals to Singapore : ਹੁਣ ਤੱਕ ਤਿੰਨ ਜਥੇ ਵਿਦੇਸ਼ ਚੱਲੇ ਗਏ ਹਨ।  ਫਰਵਰੀ ਅਤੇ ਮਾਰਚ ਦੇ ਮਹੀਨਿਆਂ ਵਿਚ ਭੇਜੇ ਗਏ ਇਨ੍ਹਾਂ ਗਰੁੱਪਾਂ ’ਤੇ ਪੰਜਾਬ ਸਰਕਾਰ ਵੱਲੋਂ ਕੁੱਲ 1 ਕਰੋੜ 35 ਲੱਖ 40 ਹਜ਼ਾਰ 182  ਰੁਪਏ ਖਰਚ ਕੀਤੇ ਗਏ। ਇਸ ਦਾ

RTI - Principals to Singapore : ਪੰਜਾਬ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜ ਚੁੱਕੀ ਹੈ। ਹੁਣ ਤੱਕ ਤਿੰਨ ਜਥੇ ਵਿਦੇਸ਼ ਚੱਲੇ ਗਏ ਹਨ।  ਫਰਵਰੀ ਅਤੇ ਮਾਰਚ ਦੇ ਮਹੀਨਿਆਂ ਵਿਚ ਭੇਜੇ ਗਏ ਇਨ੍ਹਾਂ ਗਰੁੱਪਾਂ ’ਤੇ ਪੰਜਾਬ ਸਰਕਾਰ ਵੱਲੋਂ ਕੁੱਲ 1 ਕਰੋੜ 35 ਲੱਖ 40 ਹਜ਼ਾਰ 182  ਰੁਪਏ ਖਰਚ ਕੀਤੇ ਗਏ। ਇਸ ਦਾ ਖੁਲਾਸਾ ਇੱਕ RTI ਵਿੱਚ ਹੋਇਆ ਹੈ। 

ਇਸ ਸਬੰਧੀ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਜਾਣਕਾਰੀ ਮੰਗੀ ਗਈ ਸੀ। ਡਾਇਰੈਕਟਰ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸਸੀਈਆਰਟੀ) ਪੰਜਾਬ ਵੱਲੋਂ ਪੱਤਰ ਨੰਬਰ 497 ਰਾਹੀਂ ਦਿੱਤੀ ਜਾਣਕਾਰੀ ਵਿਚ ਦੱਸਿਆ ਗਿਆ ਕਿ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੱਖਿਆ ਸਿਖਲਾਈ ਲਈ ਸਿੰਗਾਪੁਰ ਭੇਜਣ ਵਾਲਾ ਪਹਿਲਾ ਗਰੁੱਪ 4 ਫਰਵਰੀ 2023 ਨੂੰ ਰਵਾਨਾ ਹੋਇਆ ਸੀ। ਇਸ ਦੌਰੇ 'ਤੇ 1 ਕਰੋੜ 10 ਲੱਖ 83 ਹਜ਼ਾਰ 55 ਰੁਪਏ ਖ਼ਰਚ ਕੀਤੇ ਗਏ ਹਨ। ਇਸ ਦੌਰੇ 'ਤੇ ਕੁੱਲ 36 ਸਰਕਾਰੀ ਮੁਲਾਜ਼ਮ ਭੇਜੇ ਗਏ ਸਨ। 

ਇਸੇ ਤਰ੍ਹਾਂ ਦੂਜਾ ਗਰੁੱਪ 4 ਮਾਰਚ 2023 ਨੂੰ ਰਵਾਨਾ ਹੋਇਆ ਅਤੇ 11 ਮਾਰਚ 2023 ਨੂੰ ਵਾਪਸ ਆਇਆ, ਜਿਸ 'ਤੇ 74 ਲੱਖ 57 ਹਜ਼ਾਰ 127 ਰੁਪਏ ਖਰਚ ਕੀਤੇ ਗਏ ਹਨ। ਗਰੁੱਪ ਵਿਚ 30 ਸਰਕਾਰੀ ਕਰਮਚਾਰੀ ਭੇਜੇ ਗਏ, ਜਿਨ੍ਹਾਂ ਵਿਚ 23 ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਤੋਂ ਇਲਾਵਾ 3 ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, 3 ਸਹਾਇਕ ਡਾਇਰੈਕਟਰ, 1 ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਿੰਗਾਪੁਰ ਭੇਜਿਆ ਗਿਆ ਸੀ।

ਇਸ ਤੋਂ ਇਲਾਵਾ 1 ਸਰਕਾਰੀ ਮੁਲਾਜ਼ਮ ਨੂੰ ਬਤੌਰ ਅਫ਼ਸਰ ਇੰਚਾਰਜ ਗਰੁੱਪ ਵਿਚ ਸ਼ਾਮਲ ਕੀਤਾ ਗਿਆ ਸੀ। ਫਰਵਰੀ 2023 ਅਤੇ ਮਾਰਚ 2023 ਦੌਰਾਨ ਕੁੱਲ 66 ਸਰਕਾਰੀ ਕਰਮਚਾਰੀਆਂ ਨੂੰ ਸਿੱਖਿਆ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ ਅਤੇ 3 ਸਰਕਾਰੀ ਕਰਮਚਾਰੀਆਂ ਨੂੰ ਇੰਚਾਰਜ ਵਜੋਂ ਅਧਿਕਾਰੀ ਬਣਾਇਆ ਗਿਆ ਸੀ। ਤੀਜਾ ਗਰੁੱਪ 22 ਜੁਲਾਈ 2023 ਨੂੰ ਰਵਾਨਾ ਹੋਇਆ ਸੀ। 

ਤੀਸਰੇ ਗਰੁੱਪ ਵਿਚ 72 ਪ੍ਰਿੰਸੀਪਲ ਅਤੇ ਅਧਿਆਪਕ ਸ਼ਾਮਲ ਹਨ। ਇਸ ਤਰ੍ਹਾਂ ਸਿੱਖਿਆ ਦੌਰੇ 'ਤੇ ਹੁਣ ਤੱਕ 1 ਕਰੋੜ 35 ਲੱਖ 40 ਹਜ਼ਾਰ 182 ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਇਨ੍ਹਾਂ ਯਾਤਰਾਵਾਂ ਦਾ ਲੇਖਾ ਜੋਖਾ ਕਰਨ ਵਾਲੀ ਬਾਲਮੇਰ ਲਵੀਏਰ ਟਰੈਵਲਜ਼ ਐਂਡ ਵੈਕੇਸ਼ਨਜ਼, ਇਕ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਹੈ। ਉਕਤ ਕੰਪਨੀ ਨੂੰ ਹਵਾਈ ਜਹਾਜ਼ ਦੀਆਂ ਪਹਿਲੇ ਗਰੁੱਪ ਦੀਆਂ ਟਿਕਟਾਂ ਦੇ ਸਬੰਧ ਵਿਚ 18 ਲੱਖ 10 ਹਜ਼ਾਰ 869 ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। 

ਏਅਰ ਇੰਡੀਆ ਏਅਰਲਾਈਨਜ਼ ਦੀਆਂ ਟਿਕਟਾਂ 'ਤੇ 7 ਲੱਖ 23 ਹਜ਼ਾਰ 68 ਰੁਪਏ ਅਤੇ ਵਿਸਤਾਰਾ ਏਅਰਲਾਈਨਜ਼ ਦੀਆਂ ਟਿਕਟਾਂ 'ਤੇ 10 ਲੱਖ 87 ਹਜ਼ਾਰ 801 ਰੁਪਏ ਖ਼ਰਚ ਕੀਤੇ ਗਏ ਹਨ। ਦੂਜੇ ਗਰੁੱਪ ਦੀਆਂ ਟਿਕਟਾਂ 'ਤੇ 14 ਲੱਖ 23 ਹਜ਼ਾਰ 400 ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਪ੍ਰਿੰਸੀਪਲਾਂ ਨੂੰ ਦਿੱਲੀ ਹਵਾਈ ਅੱਡੇ 'ਤੇ ਲਿਜਾਣ ਲਈ PRTC ਦਫ਼ਤਰ ਨੂੰ 800 ਰੁਪਏ ਪ੍ਰਤੀ ਸੀਟ ਅਦਾ ਕੀਤੀ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ

ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?

Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ

Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Advertisement
ABP Premium

ਵੀਡੀਓਜ਼

ਭਾਰਤੀ ਜੁਨੀਅਰ ਹਾਕੀ ਟੀਮ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲਸਿੱਧੂ ਮੁਸੇਵਾਲ ਕਤਲ ਕੇਸ 'ਚ ਹੋਈ ਅਹਿਮ ਸੁਣਵਾਈਫਿਰੋਜ਼ਪੁਰ ਅੰਦਰ ਐਚ ਆਈ ਵੀ ਬਣਿਆ ਚਿੰਤਾ ਦਾ ਵਿਸ਼ਾ ਹੁਣ ਤੱਕ 372 ਦੇ ਕਰੀਬ ਮਾਮਲੇ ਆ ਚੁੱਕੇ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Blast in Punjab: ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ,  ਖਾਲਿਸਤਾਨੀਆਂ ਨੇ ਲਈ ਜ਼ਿੰਮੇਵਾਰੀ, ਪੁਲਿਸ ਨੂੰ ਵਾਰਨਿੰਗ

Punjab News: ਪੰਜਾਬ 'ਚ 10 ਫੀਸਦੀ ਮਹਿੰਗੀ ਹੋ ਸਕਦੀ ਬਿਜਲੀ, ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਪ੍ਰਸਤਾਵ

Jagjit Singh Dallewal: ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਜ਼ਰੂਰੀ, ਦਿੱਤੀ ਜਾਵੇ ਡਾਕਟਰੀ ਸਹੂਲਤ, ਕੁਝ ਖਾਣ ਲਈ ਨਾ ਕੀਤਾ ਜਾਵੇ ਮਜਬੂਰ- ਸੁਪਰੀਮ ਕੋਰਟ

Punjab News: ਟਾਸ ਰਾਹੀਂ ਸਰਪੰਚੀ ਸਹੀ ਨਹੀਂ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ

Embed widget