ਪੜਚੋਲ ਕਰੋ

Punjab Water: ਪੰਜ ਪਾਣੀਆਂ ਦੀ ਧਰਤੀ ਹੋਈ ਜ਼ਹਿਰੀਲੀ! 13 ਜ਼ਿਲ੍ਹਿਆਂ ਦੇ ਪਾਣੀ ਦਾ ਬੁਰਾ ਹਾਲ, ਕੇਂਦਰ ਸਰਕਾਰ ਵੀ ਅਲਰਟ, ਜੀਐਸਆਈ ਕਰੇਗਾ ਸਰਵੇਖਣ

ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ’ਚ ਆਰਸੈਨਿਕ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਕਿਤੇ ਵੱਧ ਹੈ। ਇਸ ਤੋਂ ਇਲਾਵਾ ਪੰਜਾਬ ਦੇ 15,384 ਘਰਾਂ ਵਿੱਚੋਂ ਲਏ ਗਏ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿੱਚ ਧਾਤਾਂ ਦੀ ਮਾਤਰਾ ਕਾਫੀ ਵੱਧ ਪਾਈ ਗਈ ਸੀ। 

Punjab Water: ਪੰਜਾਬ ਪਾਣੀਆਂ ਦੀ ਧਰਤੀ ਜ਼ਹਿਰੀਲੀ ਹੋ ਰਹੀ ਹੈ। ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਪੀਣ ਵਾਲਾ ਪਾਣੀ ਵੀ ਸ਼ੁਧ ਨਹੀਂ ਰਿਹਾ। ਸਰਕਾਰੀ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ’ਚ ਆਰਸੈਨਿਕ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਕਿਤੇ ਵੱਧ ਹੈ। ਇਸ ਤੋਂ ਇਲਾਵਾ ਪੰਜਾਬ ਦੇ 15,384 ਘਰਾਂ ਵਿੱਚੋਂ ਲਏ ਗਏ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿੱਚ ਧਾਤਾਂ ਦੀ ਮਾਤਰਾ ਕਾਫੀ ਵੱਧ ਪਾਈ ਗਈ ਸੀ। 

ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਹੀ ਕੇਂਦਰ ਸਰਕਾਰ ਵੀ ਅਲਰਟ ਹੋ ਗਈ ਹੈ। ਇਸ ਲਈ ਭਾਰਤ ਸਰਕਾਰ ਦਾ ਭੂ-ਸਰਵੇਖਣ ਵਿਭਾਗ (ਜੀਐਸਆਈ) ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਜ਼ਮੀਨ ਹੇਠਲੇ ਪਾਣੀ ’ਚ ਭਾਰੀਆਂ ਧਾਤਾਂ ਤੇ ਹੋਰ ਖਣਿਜਾਂ ਦੀ ਮੌਜੂਦਗੀ ਕਾਰਨ ਪ੍ਰਦੂਸ਼ਣ ਦੇ ਪੱਧਰ ਨੂੰ ਜਾਂਚਣ ਲਈ ਇੱਕ ਪ੍ਰਾਜੈਕਟ ਉਤੇ ਕੰਮ ਕਰੇਗਾ। ਇਸ ਪ੍ਰਾਜੈਕਟ ਤਹਿਤ ਇੱਕ ਨਕਸ਼ਾ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਪ੍ਰਦੂਸ਼ਣ ਤੋਂ ਪ੍ਰਭਾਵਿਤ ਤੇ ਇਸ ਦੀ ਮਾਰ ਤੋਂ ਬਚੇ ਹੋਏ ਇਲਾਕਿਆਂ ਨੂੰ ਦਰਸਾਇਆ ਜਾਵੇਗਾ।

ਇਸ ਪ੍ਰਾਜੈਕਟ ਨੂੰ ਦੋ ਸਾਲਾਂ ਵਿਚ ਮੁਕੰਮਲ ਕੀਤਾ ਜਾਵੇਗਾ ਤੇ ਇਹ ਪੰਜਾਬ ਦੇ ਲੁਧਿਆਣਾ, ਜਲੰਧਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰਿਆਣਾ ਦੇ ਰੋਹਤਕ ਤੇ ਭਿਵਾਨੀ ਜ਼ਿਲ੍ਹਿਆਂ ਵਿੱਚ ਵੀ ਪਾਣੀ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਜਾਂਚਿਆ ਜਾਵੇਗਾ। ਦੱਸ ਦਈਏ ਕਿ ਖਣਿਜ ਤੇ ਭਾਰੀਆਂ ਧਾਤਾਂ (ਹੈਵੀ ਮੈਟਲਜ਼) ਵਾਤਾਵਰਨ ਵਿਚ ਬਹੁਤ ਘੱਟ ਮਿਕਦਾਰ ਵਿਚ ਮੌਜੂਦ ਹਨ ਤੇ ਜੇਕਰ ਇਨ੍ਹਾਂ ਦਾ ਪੱਧਰ ਮਨੁੱਖ ਦੇ ਸਰੀਰ ਅੰਦਰ ਲੰਮੇ ਸਮੇਂ ਲਈ ਉੱਚੇ ਪੱਧਰ ਉਤੇ ਰਹਿੰਦਾ ਹੈ ਤਾਂ ਇਹ ਜ਼ਹਿਰੀਲੇ ਸਾਬਤ ਹੋ ਸਕਦੇ ਹਨ। ਇਨ੍ਹਾਂ ਵਿਚ ਪਾਰਾ, ਨਿੱਕਲ, ਪਲੈਟੀਨਮ, ਯੂਰੇਨੀਅਮ, ਥੈਲੀਅਮ, ਲੈੱਡ (ਸੀਸਾ), ਲੋਹਾ, ਆਰਸੈਨਿਕ, ਮੈਗਨੀਜ਼ ਤੇ ਹੋਰ ਧਾਤਾਂ-ਖਣਿਜ ਸ਼ਾਮਲ ਹਨ। 

ਇਸ ਪ੍ਰਾਜੈਕਟ ਤਹਿਤ ਜੀਓਜੈਨਿਕ ਦੀ ਮੌਜੂਦਗੀ ਵੀ ਖੋਜੀ ਜਾਵੇਗੀ, ਜੋ ਕਿ ਮਿੱਟੀ ਵਿਚ ਹੁੰਦੀ ਹੈ ਤੇ ਨਾਲ ਹੀ ਐਂਥਰੋਪੋਜੈਨਿਕ ਦੀ ਮੌਜੂਦਗੀ ਵੀ ਜਾਂਚ ਵੀ ਕੀਤੀ ਜਾਵੇਗੀ ਜੋ ਮਨੁੱਖੀ ਗਤੀਵਿਧੀ ਨਾਲ ਸਬੰਧਤ ਹੈ। ਪ੍ਰਦੂਸ਼ਣ ਦੇ ਕਾਰਨ ਖੋਜ ਕੇ ਸੰਭਵ ਹੱਲ ਸੁਝਾਏ ਜਾਣਗੇ। ‘ਜੀਐੱਸਆਈ’ ਇਸ ਪ੍ਰਾਜੈਕਟ ਨੂੰ ਕੇਂਦਰੀ ‘ਗਰਾਊਂਡ ਵਾਟਰ ਬੋਰਡ’ ਨਾਲ ਮਿਲ ਕੇ ਸਿਰੇ ਚੜ੍ਹਾਏਗਾ। 

ਹਾਸਲ ਜਾਣਕਾਰੀ ਮੁਤਾਬਕ ਕੁਝ ਸਰਕਾਰੀ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਧਰਤੀ ਹੇਠਲੇ ਪਾਣੀ ’ਚ ਆਰਸੈਨਿਕ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਵੱਧ ਹੈ। ਇਸ ਤੋਂ ਇਲਾਵਾ ਪੰਜਾਬ ਦੇ 15,384 ਘਰਾਂ ਵਿਚੋਂ ਲਏ ਗਏ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿਚ ਧਾਤਾਂ ਦੀ ਮਾਤਰਾ ਕਾਫੀ ਵੱਧ ਪਾਈ ਗਈ ਸੀ। 

ਇਸ ਤੋਂ ਪਹਿਲਾਂ ਕੀਤੇ ਗਏ ਅਧਿਐਨ ਵਿਚ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਪਾਣੀ ਵਿਚ ਆਰਸੈਨਿਕ ਤੇ ਫਲੋਰਾਈਡ ਮਿਲਿਆ ਸੀ, ਜਦਕਿ ਹੁਸ਼ਿਆਰਪੁਰ ਦੇ ਪਾਣੀ ਵਿਚ ਸੈਲੇਨੀਅਮ ਮਿਲਿਆ ਸੀ, ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਯੂਰੇਨੀਅਮ ਤੇ ਫਲੋਰਾਈਡ ਵੀ ਮਿਲਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਤੇ ਜਲੰਧਰ ਜਿਹੇ ਉਦਯੋਗਿਕ ਖੇਤਰਾਂ ਦੇ ਪਾਣੀ ਵਿਚ ਭਾਰੀਆਂ ਧਾਤਾਂ ਦੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ ਕੈਬਨਿਟ ਨੇ ਵੱਡੇ ਫੈਸਲਿਆਂ 'ਤੇ ਲਾਈ ਮੁਹਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ
ਪੰਜਾਬ ਕੈਬਨਿਟ ਨੇ ਵੱਡੇ ਫੈਸਲਿਆਂ 'ਤੇ ਲਾਈ ਮੁਹਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ
ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?
ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਕੈਬਨਿਟ ਨੇ ਵੱਡੇ ਫੈਸਲਿਆਂ 'ਤੇ ਲਾਈ ਮੁਹਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ
ਪੰਜਾਬ ਕੈਬਨਿਟ ਨੇ ਵੱਡੇ ਫੈਸਲਿਆਂ 'ਤੇ ਲਾਈ ਮੁਹਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ
ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?
ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
4600 ਲੋਕਾਂ ਦੇ ਘਰ ਸੁਆਹ… 70 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ! ਹਾਂਗਕਾਂਗ ਅਗਨੀ ਕਾਂਡ ‘ਚ 83 ਮੌਤਾਂ—ਕੌਣ ਹੈ ਜ਼ਿੰਮੇਵਾਰ?
4600 ਲੋਕਾਂ ਦੇ ਘਰ ਸੁਆਹ… 70 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ! ਹਾਂਗਕਾਂਗ ਅਗਨੀ ਕਾਂਡ ‘ਚ 83 ਮੌਤਾਂ—ਕੌਣ ਹੈ ਜ਼ਿੰਮੇਵਾਰ?
Punjab News: ਪੰਜਾਬ ਦੇ ਇਹ ਵਾਲੇ ਸਕੂਲਾਂ 'ਚ 28 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਜਾਣੋ ਕਿਤੇ ਤੁਹਾਡਾ ਸ਼ਹਿਰ ਤਾਂ ਨਹੀਂ...
Punjab News: ਪੰਜਾਬ ਦੇ ਇਹ ਵਾਲੇ ਸਕੂਲਾਂ 'ਚ 28 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਜਾਣੋ ਕਿਤੇ ਤੁਹਾਡਾ ਸ਼ਹਿਰ ਤਾਂ ਨਹੀਂ...
Embed widget