Punjab News: ਮਾਨ ਸਰਕਾਰ ਨੇ 18 ਮਹੀਨਿਆਂ 'ਚ ਲਿਆ 50,000 ਕਰੋੜ ਦਾ ਕਰਜ਼ਾ ! ਬਾਦਲ ਨੇ ਪੁੱਛਿਆ, ਕਿੱਥੇ ਗਏ ਰੁਪਏ ?
ਪੰਜਾਬ ਦੇ ਰਾਜਪਾਲ ਨੇ ਪੁਸ਼ਟੀ ਕੀਤੀ ਕਿ ਕਿਵੇਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਹੈ। ਸਿਰਫ 18 ਮਹੀਨਿਆਂ ਵਿੱਚ 50,000 ਕਰੋੜ !! ਕੇਜਰੀਵਾਲ ਤੇ ਮਾਨ ਦੇ ਪ੍ਰਚਾਰ 'ਤੇ ਖਰਚ ਕਰਨ ਤੋਂ ਇਲਾਵਾ ਪੰਜਾਬ ਦਾ ਕੋਈ ਵਿਕਾਸ ਨਜ਼ਰ ਨਹੀਂ ਆਉਂਦਾ।
Punjab News: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਸਰਕਾਰ ਦੇ ਕਰਜ਼ੇ ਦੇ ਵੇਰਵੇ ਮੰਗੇ ਹਨ। ਰਾਜਪਾਲ ਨੇ ਚਿੱਠੀ ਲਿਖ ਕੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਆਖ਼ਰ ਸਰਕਾਰ ਨੇ 50,000 ਕਰੋੜ ਦਾ ਜੋ ਕਰਜ਼ਾ ਲਿਆ ਹੈ ਉਸ ਨੂੰ ਕਿੱਥੇ ਖ਼ਰਚ ਕੀਤਾ ਹੈ। ਇਸ ਨੂੰ ਲੈ ਕੇ ਹੁਣ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਇਸ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ, ਪੰਜਾਬ ਦੇ ਰਾਜਪਾਲ ਨੇ ਪੁਸ਼ਟੀ ਕੀਤੀ ਕਿ ਕਿਵੇਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਹੈ। ਸਿਰਫ 18 ਮਹੀਨਿਆਂ ਵਿੱਚ 50,000 ਕਰੋੜ !! ਕੇਜਰੀਵਾਲ ਤੇ ਮਾਨ ਦੇ ਪ੍ਰਚਾਰ 'ਤੇ ਖਰਚ ਕਰਨ ਤੋਂ ਇਲਾਵਾ ਪੰਜਾਬ ਦਾ ਕੋਈ ਵਿਕਾਸ ਨਜ਼ਰ ਨਹੀਂ ਆਉਂਦਾ। 3 ਮਹੀਨੇ ਬਾਅਦ ਵੀ ਕਿਸਾਨ ਫਸਲਾਂ ਅਤੇ ਹੜ੍ਹਾਂ ਦੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ, ਔਰਤਾਂ 18 ਮਹੀਨਿਆਂ ਤੋਂ ਅਜੇ ਵੀ ਆਪਣੀ 1000/-pm ਗਾਰੰਟੀ ਦੀ ਉਡੀਕ ਕਰ ਰਹੀਆਂ ਹਨ, ਜਦੋਂ ਕਿ ਬਜ਼ੁਰਗ 2500 ਪ੍ਰਤੀ ਮਹੀਨਾ ਪੈਨਸ਼ਨ ਦੀ ਉਡੀਕ ਕਰ ਰਹੇ ਹਨ।
Punjab Governor confirms how @BhagwantMann and @ArvindKejriwal have taken loans worth Rs. 50,000cr in just 18 months !! Besides spending on promotion of Kejriwal & Mann no development can be seen in Punjab. 3 months later farmers still await crop & flood compensation, 18 months… pic.twitter.com/vufPHlc82T
— Harsimrat Kaur Badal (@HarsimratBadal_) September 22, 2023
ਬਾਦਲ ਨੇ ਕਿਹਾ ਕਿ ਜਨਤਾ ਜਾਣਨਾ ਚਾਹੁੰਦੀ ਹੈ ਕਿ ਉਹ 30,000 ਕਰੋੜ ਰੁਪਏ ਕਿੱਥੇ ਹਨ ਜੋ ਕੇਜਰੀਵਾਲ ਅਤੇ ਮਾਨ ਨੇ ਦਾਅਵਾ ਕੀਤਾ ਸੀ ਕਿ ਉਹ ਰੇਤ ਦੀ ਖੁਦਾਈ ਅਤੇ ਭ੍ਰਿਸ਼ਟਾਚਾਰ ਤੋਂ ਬਚਾਉਣਗੇ? ਸ਼ਰਮ ਆਉਂਦੀ ਹੈ ਭਗਵੰਤ ਮਾਨ ਉੱਤੇ ਜੋ ਸਿਰਫ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਰਕਰਾਰ ਰੱਖਣ ਲਈ ਆਪਣੇ ਬੌਸ ਨੂੰ ਖੁਸ਼ ਕਰਨ ਲਈ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ 'ਤੇ ਬੋਝ ਪਾ ਰਿਹਾ ਹੈ !!
ਜ਼ਿਕਰ ਕਰ ਦਈਏ ਕਿ ਰਾਜਪਾਲ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਆਪ ਸਰਕਾਰ ਵੇਲੇ ਪੰਜਾਬ ਦਾ ਕਰਜ਼ਾ 50 ਹਜ਼ਾਰ ਕਰੋੜ ਰੁਪਏ ਵਧ ਗਿਆ ਹੈ। ਕਿਰਪਾ ਕਰਕੇ ਮੈਨੂੰ ਇਸ ਦਾ ਵੇਰਵਾ ਦਿਓ ਕਿ ਇਹ ਪੈਸਾ ਕਿੱਥੇ ਵਰਤਿਆ ਗਿਆ ਤਾਂ ਜੋ ਮੈਂ ਪ੍ਰਧਾਨ ਮੰਤਰੀ ਨੂੰ ਦੱਸ ਸਕਾਂ ਕਿ ਇਹ ਪੈਸਾ ਪੂਰੀ ਤਰ੍ਹਾਂ ਸਹੀ ਥਾਂ 'ਤੇ ਵਰਤਿਆ ਗਿਆ ਹੈ