ਪੜਚੋਲ ਕਰੋ
Advertisement
ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰਨ ਮਗਰੋਂ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਬਾਰੇ ਵੱਡਾ ਖੁਲਾਸਾ
ਬਾਘਾਪੁਰਾਣਾ ਸਬ ਡਿਵੀਜ਼ਨ ਦੇ ਪਿੰਡ ਨੱਥੂਵਾਲਾ ਗਰਬੀ ਵਿੱਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਮਗਰੋਂ ਵੱਡਾ ਖੁਲਾਸਾ ਹੋਇਆ ਹੈ। ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕਰਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਨੇ ਇਸ ਕਾਂਡ ਤੋਂ ਪਹਿਲਾਂ 12 ਪੰਨਿਆਂ ਦੀ ਚਿੱਠੀ ਲਿਖੀ ਸੀ। ਇਸ ਖੁਦਕੁਸ਼ੀ ਨੋਟ ਵਿੱਚ ਉਸ ਨੇ ਆਪਣੀ ਨਿਰਾਸ਼ ਜਿੰਦਗੀ ਦੇ ਅਹਿਮ ਖੁਲਾਸੇ ਕੀਤੇ ਹਨ।
ਮੋਗਾ: ਬਾਘਾਪੁਰਾਣਾ ਸਬ ਡਿਵੀਜ਼ਨ ਦੇ ਪਿੰਡ ਨੱਥੂਵਾਲਾ ਗਰਬੀ ਵਿੱਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਮਗਰੋਂ ਵੱਡਾ ਖੁਲਾਸਾ ਹੋਇਆ ਹੈ। ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕਰਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਨੇ ਇਸ ਕਾਂਡ ਤੋਂ ਪਹਿਲਾਂ 12 ਪੰਨਿਆਂ ਦੀ ਚਿੱਠੀ ਲਿਖੀ ਸੀ। ਇਸ ਖੁਦਕੁਸ਼ੀ ਨੋਟ ਵਿੱਚ ਉਸ ਨੇ ਆਪਣੀ ਨਿਰਾਸ਼ ਜਿੰਦਗੀ ਦੇ ਅਹਿਮ ਖੁਲਾਸੇ ਕੀਤੇ ਹਨ।
ਲਾਲ ਸਿਆਹੀ ਵਾਲੇ ਪੈੱਨ ਨਾਲ ਲਿਖੀ ਖੂਨੀ ਚਿੱਠੀ ਵਿੱਚ ਸੰਦੀਪ ਸਿੰਘ ਉਰਫ ਸੰਨੀ (27) ਨੇ ਲਿਖਿਆ ਕਿ ਉਹ ਸਾਰੀ ਦੁਨੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਕਿਸੇ ‘ਔਤ’ ਦੀ ਜ਼ਮੀਨ ਉੱਤੇ ਅੱਖ ਨਾ ਰੱਖਿਓ, ਉਨ੍ਹਾਂ ਨੂੰ ‘ਔਤ’ ਦੀ ਢੇਰੀ ਮਿਲੀ ਸੀ। ਦਰਅਸਲ ਉਹ ਆਪਣੀ ਜ਼ਿੰਦਗੀ ਤੋਂ ਇੰਨਾ ਨਿਰਾਸ਼ ਸੀ ਉਸ ਨੇ ਇਸ ਚਿੱਠੀ ਵਿੱਚ ਲਿਖਿਆ ਕਿ ਦੁਨੀਆਂ ਵਾਲੇ ਉਸ ਨੂੰ ‘ਨਾਮਰਦ’ ਦਾ ਨਾਮ ਦੇ ਦੇਣਗੇ।
ਨੋਟ ਵਿੱਚ ਉਸ ਨੇ ਲਿਖਿਆ, ‘‘ਮੇਰੀ ਬਦਕਿਸਮਤੀ ਸੀ ਕਿ ਮੈਂ ਚੰਗੇ ਘਰ ਜਨਮ ਲਿਆ, ਮਾੜੇ ਗਰੀਬ ਘਰ ਜਨਮ ਲੈਂਦਾ ਤਾਂ ਜ਼ਿੰਦਗੀ ਔਖਾ-ਸੌਖਾ ਭੋਗ ਰਿਹਾ ਹੁੰਦਾ। ਮੈਂ ਆਪਣੇ ਅੰਦਰਲਾ ਦਰਦ ਵਿੱਚੇ-ਵਿਚ ਘੁੱਟ ਕੇ ਜਿਉਂ ਰਿਹਾ ਸੀ ਤੇ ਇਹ ਦਰਦ ਕਿਸੇ ਨੂੰ ਨਹੀਂ ਸੀ ਦੱਸ ਸਕਦਾ। ਜੇ ਮੈਂ ਇਹ ਦਰਦ ਮਾਪਿਆਂ ਨੂੰ ਦੱਸ ਦਿੰਦਾ ਤਾਂ ਉਨ੍ਹਾਂ ਜਿਉਂਦਿਆਂ ਮਰ ਜਾਣਾ ਸੀ। ਮੈਨੂੰ ਮੇਰੀ ਜ਼ਿੰਦਗੀ ਕਿਸੇ ਪਾਸੇ ਰਾਹ ਨਹੀਂ ਦੇ ਰਹੀ, ਰੱਬ ਨੇ ਮੇਰੀ ਖੁਸ਼ੀ ਲੈ ਲਈ।
ਮੈਂ ਇਹ ਜ਼ਮੀਨ-ਜਾਇਦਾਦ ਅੱਗ ਲਾਉਣਾ, ਮੈਂ ਜਿਉਂਦੀ ਲਾਸ਼ ਹਾਂ। ਮੈਂ ਆਪਣੇ ਪਰਿਵਾਰ ਨੂੰ ਇਸ ਕਰ ਕੇ ਮਾਰ ਰਿਹਾ ਹਾਂ ਕਿ ਉਨ੍ਹਾਂ ਤੋਂ ਮੇਰੇ ਮਰਨ ਦਾ ਦਰਦ ਬਰਦਾਸ਼ਤ ਨਹੀਂ ਕੀਤਾ ਜਾਣਾ ਤੇ ਮੈਂ ਖੁਦਕੁਸ਼ੀ ਕਰਕੇ ਉਨ੍ਹਾਂ ਨੂੰ ਜਿਉਂਦਿਆਂ ਜੀਅ ਨਹੀਂ ਸੀ ਮਾਰ ਸਕਦਾ। ਮੈਂ ਆਪਣੀ ਭੈਣ ਤੇ ਭਾਣਜੀ ਨੂੰ ਇਸ ਕਰ ਕੇ ਮਾਰਿਆ ਹੈ ਕਿਉਂਕਿ ਮੇਰੀ ਭੈਣ ਸਾਡੇ ਹੌਂਸਲੇ ਨਾਲ ਦਿਨ ਕੱਟਦੀ ਹੈ।’’
ਉਸ ਨੇ ਆਪਣੀ ਕੈਨੇਡਾ ’ਚ ਵਿਆਹੀ ਛੋਟੀ ਭੈਣ ਤੇ ਭੂਆ ਬਾਰੇ ਕਿਹਾ ਕਿ ਉਹ ਉਨ੍ਹਾਂ ਦਾ ਵੀ ਦੋਸ਼ੀ ਹੈ, ਉਹ ਦੋਵੇਂ ਕੈਨੇਡਾ ਵਿੱਚ ਇਹ ਦੁੱਖ ਕਿਵੇਂ ਝੱਲਣਗੀਆਂ ਪਰ ਜੇ ਉਹ ਇੱਥੇ ਹੁੰਦੀਆਂ ਤਾਂ ਉਸ ਨੇ ਉਨ੍ਹਾਂ ਨੂੰ ਵੀ ਮਾਰ ਦੇਣਾ ਸੀ। ਇਸ ਤੋਂ ਇਲਾਵਾ ਉਸ ਨੇ ਆਪਣੀ ਮੰਗੇਤਰ ਸਬੰਧੀ ਲਿਖਿਆ, ‘‘ਮੈਨੂੰ ਮੁਆਫ਼ ਕਰੀਂ, ਮੈਂ ਤੇਰਾ ਸਭ ਤੋਂ ਵੱਡਾ ਗੁਨਾਹਗਾਰ ਹਾਂ। ਮੈਂ ਇਨਸਾਨ ਨਹੀਂ, ਜਾਨਵਰ ਹਾਂ ਤੇ ਅਮਨਦੀਪ ਦਾ ਰਿਵਾਲਵਰ ਖ਼ੁਦ ਚੋਰ ਬਣ ਕੇ ਚੋਰੀ ਕੀਤਾ ਹੈ ਤੇ ਅਮਨਦੀਪ ’ਤੇ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ, ਕਿਉਂਕਿ ਮੇਰੀ ਆਪਣੀ ਰਾਈਫ਼ਲ ਜਮ੍ਹਾਂ ਹੈ।’’
ਉਸ ਨੇ ਇਹ ਵੀ ਲਿਖਿਆ ਹੈ ਕਿ ਜੋ ਬੰਦਾ ਵਿਆਹ ਨਹੀਂ ਕਰਾਉਂਦਾ ਉਸ ਦੇ ਪਿੱਛੇ ਵੀ ਕੋਈ ਰਾਜ ਹੁੰਦਾ ਹੈ ਪਰ ਸਾਡਾ ਸਮਾਜ ਇਹ ਸਭ ਕੁਝ ਨਹੀਂ ਸਮਝਦਾ ਕਿ ਬੰਦੇ ਦੀਆਂ ਆਪਣੀਆਂ ਵੀ ਕੋਈ ਭਾਵਨਾਵਾਂ ਹੁੰਦੀਆਂ ਹਨ, ਜ਼ਰੂਰੀ ਨਹੀਂ ਕਿ ਹਰ ਬੰਦਾ ਵਿਆਹ ਲਈ ‘ਪਰਫੈਕਟ’ ਹੋਵੇ।
ਦੱਸ ਦਈਏ ਕਿ ਇਹ ਪਰਿਵਾਰ ਪਿੰਡ ਦਾ ਨਾਮੀ ਪਰਿਵਾਰ ਸੀ ਅਤੇ ਨੌਜਵਾਨ ਸੰਦੀਪ ਸਿੰਘ ਉਰਫ਼ ਸੰਨੀ ਨੇ ਬੀਤੀ ਅੱਧੀ ਰਾਤ ਆਪਣੇ ਪਿਤਾ ਮਨਜੀਤ ਸਿੰਘ (60), ਮਾਤਾ ਬਿੰਦਰ ਕੌਰ (58), ਭੈਣ ਅਮਨਜੋਤ ਕੌਰ (30) ਤੇ ਮਾਸੂਮ ਭਾਣਜੀ ਅਵਨੀਤ ਕੌਰ (4), ਜਦਕਿ ਦਾਦੀ ਗੁਰਦੀਪ ਕੌਰ (80) ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਪਰਿਵਾਰ ਦੇ ਸੱਤਵੇਂ ਜੀਅ ਦਾਦੇ ਗੁਰਚਰਨ ਸਿੰਘ (80) ਜੋ ਬੈਠਕ ਵਿੱਚ ਪਿਆ ਸੀ ਨੂੰ ਮਾਰਨ ਦੇ ਇਰਾਦੇ ਨਾਲ ਉਸ ਦੇ ਕਮਰੇ ’ਚ ਜਾ ਕੇ ਗੋਲੀ ਮਾਰੀ, ਜੋ ਜ਼ਖ਼ਮੀ ਹੋਣ ’ਤੇ ਡਿੱਗ ਪਿਆ ਅਤੇ ਉਸ ਨੂੰ ਮਰਿਆ ਸਮਝ ਕੇ ਸੰਨੀ ਨੇ ਚੁਬਾਰੇ ਵਿੱਚ ਜਾ ਕੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement