Punjab News: ਨਹੀਂ ਰੁਕ ਰਹੀ ਅਕਾਲੀ ਦਲ ਵਿਚਾਲੇ ਦੀ ਬਗ਼ਾਵਤ ! ਹੁਣ ਇਸ ਲੀਡਰ ਨੇ ਯਾਦ ਕਰਵਾਇਆ 1994-95 ਦਾ ਵੇਲਾ, ਜਾਣੋ ਕੀ ਦਿੱਤੀ ਸਲਾਹ ?
ਦਾਸ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਮ ਕਮੇਟੀ ਦੇ ਇਸ ਫ਼ੈਸਲੇ ਨਾਲ ਅਸਹਿਮਤੀ ਪਰਗਟਦਾ ਹਾ। ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਦਾ ਹਾਂ। ਹਾਈ ਕਮਾਂਡ ਨੂੰ ਇੱਕ ਹੋਰ ਬੇਨਤੀ ਕਰਦਾ ਹਾ ਕਿ ਸੰਗਤਾ ਦੀ ਭਾਵਨਾਵਾ ਅਨੁਸਾਰ ਹੀ ਅਗਲੇ ਫੈਸਲੇ ਲੈਣ
Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਏ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਬਗਾਵਤ ਤੇਜ਼ ਹੋ ਗਈ ਹੈ। ਪਾਰਟੀ ਦੋਫਾੜ ਹੁੰਦੀ ਵੇਖ ਬਾਦਲ ਧੜੇ ਨੇ ਬਗ਼ਾਵਤ ਠੱਲ੍ਹਣ ਲਈ ਦਬਕਾ ਮਾਰਿਆ ਤਾਂ ਅੱਗੋਂ ਬਾਗੀਆਂ ਨੇ ਤਿੱਖਾ ਹਮਲਾ ਬੋਲ ਦਿੱਤਾ। ਇਸ ਮੌਕੇ ਪਾਰਟੀ ਵਿਚਾਲੇ ਦਾ ਕਲੇਸ਼ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ।
ਇਸ ਮੌਕੇ ਹਲਕਾ ਹਲਕਾ ਚਮਕੌਰ ਸਾਹਿਬ ਤੋਂ ਅਕਾਲੀ ਦਲ ਇੰਚਾਰਜ ਕਰਨ ਸਿੰਘ ਡੀਟੀਓ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਿਹ । ਸਾਧ ਸੰਗਤ ਜੀ ਦਾਸ ਨੇ ਇਸ ਪ੍ਰੈਸ ਨੋਟ ਨੂੰ ਧਿਆਨ ਨਾਲ ਪੜ੍ਹਿਆ ਹੈ ਇਹ ਦਸਤਾਵੇਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਅਨੁਸਾਰ ਇਸ ਨੂੰ ਬਰਕਰਾਰ ਰੱਖਣ ਦੇ ਨਜ਼ਰੇ ਨਾਲ ਲਿਖਿਆ ਗਿਆ ਹੈ ।ਸਿੱਖ ਜਗਤ ਨਾਲ ਜੁੜੇ ਹਰ ਇਕ ਵਿਅਕਤੀ ਦੇ ਮੰਨ ਨੂੰ ਅੰਤ੍ਰਿਮ ਕਮੇਟੀ ਦੇ ਫੈਸਲੇ ਨੇ ਠੇਸ ਪਹੁੰਚਾਈ ਹੈ ਤੇ ਇਹ ਪ੍ਰੈਸ ਨੋਟ ਆਉਣ ਵਾਲੇ ਟਾਈਮ ਚ ਪੰਥਕ ਏਕਤਾ ਵੱਲ ਪੁੱਟਿਆ ਇਕ ਕਦਮ ਹੈ ।
1994-95 ਵਿੱਚ ਵੀ ਕੌਮ ਗੰਭੀਰ ਸਮੇ ਚੋ ਗੁਜ਼ਰੀ ਸੀ । ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿੱਚ ਪੰਥਕ ਵਿਚਾਰ ਮੰਚ ਨੇ ਵੀ ਪੰਥਕ ਏਕਤਾ ਲਈ ਕਾਫੀ ਉਪਰਾਲੇ ਕੀਤੇ ਸਨ ਤੇ ਨਾਹਰਾ ਲਾਇਆ ਸੀ । ਅਕਾਲ ਤਖ਼ਤ ਮਹਾਨ ਹੈ । ਸਿੱਖ ਕੌਮ ਦੀ ਸ਼ਾਨ ਹੈ। ਦਾਸ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਮ ਕਮੇਟੀ ਦੇ ਇਸ ਫ਼ੈਸਲੇ ਨਾਲ ਅਸਹਿਮਤੀ ਪਰਗਟਦਾ ਹਾ। ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਦਾ ਹਾਂ। ਹਾਈ ਕਮਾਂਡ ਨੂੰ ਇੱਕ ਹੋਰ ਬੇਨਤੀ ਕਰਦਾ ਹਾ ਕਿ ਸੰਗਤਾ ਦੀ ਭਾਵਨਾਵਾ ਅਨੁਸਾਰ ਹੀ ਅਗਲੇ ਫੈਸਲੇ ਲੈਣ
ਦਰਅਸਲ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਏ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਕਈ ਜ਼ਿਲ੍ਹਿਆਂ ’ਚ ਬਗ਼ਾਵਤੀ ਸੁਰ ਉੱਭਰ ਆਏ ਹਨ ਜਿਸ ਮਗਰੋਂ ਅਕਾਲੀ ਲੀਡਰਸ਼ਿਪ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਜਥੇਦਾਰਾਂ ਨੂੰ ਹਟਾਏ ਜਾਣ ਕਰਕੇ ਆਮ ਲੋਕਾਂ ’ਚ ਵੀ ਰੋਸ ਦਿਖਾਈ ਦੇ ਰਿਹਾ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸਾਥੀਆਂ ਵੱਲੋਂ ਬਗ਼ਾਵਤੀ ਤੇਵਰ ਦਿਖਾਏ ਜਾਣ ਮਗਰੋਂ ਪਾਰਟੀ ਵਿਚਲਾ ਸੰਕਟ ਇਕਦਮ ਡੂੰਘਾ ਹੋ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਐਤਵਾਰ ਨੂੰ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਹੋਈ ਜਿਸ ’ਚ ਪਾਰਟੀ ਅੰਦਰ ਉੱਭਰੇ ਬਗ਼ਾਵਤ ਦੇ ਨਵੇਂ ਮੁੱਦੇ ਨੂੰ ਵਿਚਾਰਿਆ ਗਿਆ। ਬੇਸ਼ੱਕ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਮਜੀਠੀਆ ਸਮੇਤ ਕਿਸੇ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਕਾਰਵਾਈ ਕਰਨ ਦਾ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਕੁਝ ਪਾਰਟੀ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਫ਼ੈਸਲਿਆਂ ਵਿਰੁੱਧ ਦਿੱਤੇ ਬਿਆਨਾਂ ਤੇ ਵੀਡੀਓਜ਼ ਦਾ ਸਖ਼ਤ ਨੋਟਿਸ ਜ਼ਰੂਰ ਲਿਆ ਗਿਆ ਹੈ।






















