Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, CM ਮਾਨ ਨੇ ਫਰਜ਼ੀ ਵੀਡੀਓ 'ਤੇ ਦਿੱਤਾ ਪਹਿਲਾ ਬਿਆਨ; ਆਖੀ ਇਹ ਗੱਲ...
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਹੀ ਵਿੱਚ ਇੱਕ ਫਰਜ਼ੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਨੂੰ ਲੈ ਸਿਆਸੀ ਜਗਤ ਵਿੱਚ ਹਲਚਲ ਮੱਚ ਗਈ ਹੈ। ਦੱਸ ਦੇਈਏ ਕਿ ਇਸਦੇ ਵਾਇਰਲ...

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਹੀ ਵਿੱਚ ਇੱਕ ਫਰਜ਼ੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਨੂੰ ਲੈ ਸਿਆਸੀ ਜਗਤ ਵਿੱਚ ਹਲਚਲ ਮੱਚ ਗਈ ਹੈ। ਦੱਸ ਦੇਈਏ ਕਿ ਇਸਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਇਸ ਮਾਮਲੇ 'ਤੇ ਆਪਣਾ ਪਹਿਲਾ ਬਿਆਨ ਦਿੱਤਾ ਹੈ। ਇਨ੍ਹਾਂ ਫਰਜ਼ੀ ਵੀਡੀਓਜ਼ ਬਾਰੇ ਪੁੱਛੇ ਜਾਣ 'ਤੇ ਸੀਐਮ ਮਾਨ ਨੇ ਕਿਹਾ, "ਭਾਜਪਾ ਕੋਲ ਨਕਲੀ ਤੋਂ ਇਲਾਵਾ ਹੋਰ ਹੈ ਵੀ ਕੀ ?"
ਉਨ੍ਹਾਂ ਦੀ ਪਾਰਟੀ, ਆਮ ਆਦਮੀ ਪਾਰਟੀ (AAP) ਦਾ ਕਹਿਣਾ ਹੈ ਕਿ ਭਾਜਪਾ ਆਗੂ ਜਾਣਬੁੱਝ ਕੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਫਰਜ਼ੀ ਵੀਡੀਓਜ਼ ਨੂੰ ਫੈਲਾ ਰਹੇ ਹਨ। ਪਾਰਟੀ ਨੇ ਟਵਿੱਟਰ 'ਤੇ ਇਹ ਵੀ ਲਿਖਿਆ ਕਿ ਇਹ ਡੀਪ ਫੇਕ ਵੀਡੀਓ ਕੁਝ ਸੱਜੇ-ਪੱਖੀ ਟ੍ਰੋਲਾਂ ਦੁਆਰਾ ਫੈਲਾਇਆ ਜਾ ਰਿਹਾ ਹੈ।
ਸੀਨੀਅਰ ਨੇਤਾ ਬਲਤੇਜ ਪੰਨੂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਵੀਡੀਓ ਵਿਰੋਧੀ ਧਿਰ ਦੁਆਰਾ ਫੈਲਾਇਆ ਗਿਆ ਝੂਠਾ ਪ੍ਰਚਾਰ ਹੈ। ਉਨ੍ਹਾਂ ਕਿਹਾ ਕਿ ਵੀਡੀਓ ਅਪਲੋਡ ਕਰਨ ਵਾਲਾ ਵਿਅਕਤੀ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਭਾਜਪਾ ਦੀ ਸੋਸ਼ਲ ਮੀਡੀਆ ਟੀਮ ਨਾਲ ਜੁੜਿਆ ਹੋਇਆ ਹੈ। ਮੋਹਾਲੀ ਦੀ ਇੱਕ ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਫਰਜ਼ੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਲਗਾਤਾਰ 'ਆਪ' ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















