ਹੈਰੋਇਨ ਦੇ ਧੰਦੇ ਨੂੰ ਲੈ ਕੇ ਨਾਰਾਇਣਗੜ੍ਹ 'ਚ ਦੋਵਾਂ ਗੈੰਗਾਂ 'ਚ ਹੋਣੀ ਸੀ ਗੈੰਗਵਾਰ, ਪੁਲਿਸ ਨੇ ਸਮੇੰ ਤੋੰ ਪਹਿਲਾਂ ਨੱਪੀ ਗੈੰਗਸਟਰਾਂ ਦੀ ਪੈੜ
Amritsar News ਬੀਤੀ ਦਿਨੀ 'ਚ ਅੰਮ੍ਰਿਤਸਰ ਦੇ ਨਾਰਾਇਣਗੜ ਇਲਾਕੇ 'ਚ ਹੋਏ ਅੇੈਨਕਾਊੰਟਰ ਤੋੰ ਬਾਦ ਹੁਣ ਤਕ ਗ੍ਰਿਫਤਾਰ ਕੀਤੇ ਗਏ ਪੰਜ ਗੈੰਗਸਟਰਾਂ ਦੇ ਗੈੰਗ ਦੀਆਂ ਗਤੀਵਿਧੀਆਂ ਦੀਆਂ ਪਰਤਾਂ ਹੋਲੀ ਹੋਲੀ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ।
ਗਗਨਦੀਪ ਸ਼ਰਮਾ/ਅੰਮ੍ਰਿਤਸਰ: ਬੀਤੀ ਦਿਨੀ 'ਚ ਅੰਮ੍ਰਿਤਸਰ ਦੇ ਨਾਰਾਇਣਗੜ ਇਲਾਕੇ 'ਚ ਹੋਏ ਅੇੈਨਕਾਊੰਟਰ ਤੋੰ ਬਾਦ ਹੁਣ ਤਕ ਗ੍ਰਿਫਤਾਰ ਕੀਤੇ ਗਏ ਪੰਜ ਗੈੰਗਸਟਰਾਂ ਦੇ ਗੈੰਗ ਦੀਆਂ ਗਤੀਵਿਧੀਆਂ ਦੀਆਂ ਪਰਤਾਂ ਹੋਲੀ ਹੋਲੀ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਪੁਲਸ ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਗੈੰਗਸਟਰਾਂ 'ਤੇ ਪੂਰੇ ਪੰਜਾਬ 'ਚ ਵੱਡੀਆਂ ਲੁੱਟਾਂ ਖੋਹਾਂ ਕਰਨ ਦੇ ਮਾਮਲੇ ਤਾਂ ਦਰਜ ਹਨ ਪਰ ਅਸਲ 'ਚ ਇਹ ਗੈੰਗਸਟਰ ਹੈਰੋਇਨ ਦੀ ਸਮੱਗਲਿੰਗ ਦੇ ਧੰਦੇ ਨਾਲ ਜੁੜੇ ਹੋਏ ਹਨ ਤੇ ਇਨ੍ਹਾਂ ਦੀ ਇਸੇ ਹੀ ਗੋਰਖਧੰਦੇ ਦੇ ਨਾਲ ਜੁੜੇ ਦੂਜੇ ਗੈੰਗ ਨਾਲ ਦੁਸ਼ਮਣੀ ਚੱਲਦੀ ਆ ਰਹੀ ਹੈ ਜਿਸ ਕਰਕੇ ਅਕਸਰ ਦੂਜੇ ਗੈੰਗ ਦਾ ਇਸ ਗੋਰਖਧੰਦੇ ਨੂੰ ਲੈ ਕੇ ਆਹਮੋ ਸਾਹਮਣੇ ਹੁੰਦੇ ਰਹੇ ਹਨ।
ਅੰਮ੍ਰਿਤਸਰ ਪੁਲਸ ਨੇ ਖੁਲਾਸਾ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਗੈੰਗਸਟਰ ਰਵੀ ਸਮੇਤ ਬਾਕੀ ਹੈਰੋਇਨ ਦੀ ਸਮੱਗਲਿੰਗ ਵੀ ਕਰਦੇ ਹਨ। ਅੰਮ੍ਰਿਤਸਰ ਪੁਲਸ ਸੂਤਰਾਂ ਤੋੰ ਮਿਲੀ ਜਾਣਕਾਰੀ ਮੁਤਾਬਕ ਇਕ ਦਸੰਬਰ ਨੂੰ ਜਦ ਪੁਲਸ ਨੇ ਨਾਰਾਇਣਗੜ ਇਲਾਕੇ 'ਚ ਏਨਾ ਗੈੰਗਸਟਰਾਂ ਦੀ ਪੈੜ ਨੱਪੀ ਸੀ ਤਾਂ ਉਸ ਵੇਲੇ ਵੀ ਇਹ ਗੈਂਗਸਟਰ ਦੂਜੇ ਗੈੰਗ ਦੇ ਮੈੰਬਰਾਂ ਦਾ ਟਾਈਮ ਚੁੱਕਣ ਲਈ ਤਿਆਰੀ ਕਰ ਰਹੇ ਸਨ ਤੇ ਜੇਕਰ ਪੁਲਸ ਥੋੜਾ ਬਹੁਤ ਲੇਟ ਹੋ ਜਾਂਦੀ ਤਾਂ ਨਾਰਾਇਣਗੜ ਖੇਤਰ 'ਚ ਗੈੰਗਵਾਰ ਹੋਣੀ ਸੀ ਤੇ ਸੰਘਣੀ ਆਬਾਦੀ ਵਾਲਾ ਖੇਤਰ ਹੋਣ ਕਰਕੇ ਆਮ ਲੋਕਾਂ ਦਾ ਨੁਕਸਾਨ ਵੀ ਹੋ ਸਕਦਾ ਸੀ। ਹਾਲਾਂਕਿ ਗ੍ਰਿਫਤਾਰ ਕੀਤੇ ਗੈੰਗਸਟਰ ਇਕ ਹੀ ਗਿਰੋਹ ਦੇ ਹਨ ਜਦਕਿ ਦੂਜੇ ਗਿਰੋਹ ਦੇ ਮੈੰਬਰਾਂ 'ਚੋੰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਜਸਕਰਨ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਮੰਨਿਆ ਕਿ ਗੈੰਗਸਟਰਾਂ ਦੇ ਖਿਲਾਫ ਪੂਰੇ ਪੰਜਾਬ ਦੇ ਡੇਢ ਦਰਜਨ ਦੇ ਕਰੀਬ ਲੁੱਟਾਂ ਖੋਹਾਂ ਦੇ ਮਾਮਲੇ ਤਾਂ ਦਰਜ ਹਨ ਪਰ ਇਹ ਹੈਰੋਇਨ ਦੇ ਧੰਦੇ 'ਚ ਵੀ ਸ਼ਾਮਲ ਹਨ।
ਪੁਲਸ ਨੇ ਗੇੈੰਗਸਟਰਾਂ ਕੋਲੋੰ ਪੰਜ ਪਿਸਤੌਲ ਵੀ ਬਰਾਮਦ ਕੀਤੇ ਹਨ ਤੇ ਸੀਪੀ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਹੈਰੋਇਨ ਦੇ ਨੈਟਵਰਕ ਦਾ ਪਤਾ ਲਾਇਆ ਜਾ ਰਿਹਾ ਹੈ। ਪੁਲਸ ਸੂਤਰਾਂ ਮੁਤਾਬਕ ਦੂਜਾ ਗੈੰਗ ਵੱਡੇ ਪੱਧਰ 'ਤੇ ਹੈਰੋਇਨ ਦੇ ਧੰਦੇ ਨਾਲ ਜੁੜਿਆ ਹੈ ਤੇ ਇਸੇ ਗਰੁੱਪ ਦੇ ਹੀ ਝੀਤਾ ਸਮੇਤ ਕਈ ਮੈੰਬਰ 532 ਕਿਲੋ ਹੈਰੋਇਨ ਦੇ ਮਾਮਲੇ 'ਚ ਜੇਲ 'ਚ ਹਨ ਜਦਕਿ ਹੀ ਹਾਲ ਹੀ ਇਸੇ ਗੈੰਗ ਦੇ ਮੈੰਬਰ ਨੂੰ ਪੁਲਸ ਨੇ 35 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ।