ਕੁਝ ਤਾਂ ਸ਼ਰਮ ਕਰੋ....! ਫਾਜ਼ਿਲਕਾ 'ਚ ਚੋਰਾਂ ਨੇ ਖੋਖਿਆਂ ਨੂੰ ਬਣਾਇਆ ਨਿਸ਼ਾਨਾ, ਗੈਸ ਸਿਲੰਡਰ ਤੇ ਹੋਰ ਸਮਾਨ ਚੋਰੀ ਕਰ ਹੋਏ ਫ਼ਰਾਰ
ਸੋਮਾ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 15 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਕੇ ਮੁਲਜ਼ਮਾਂ ਨੂੰ ਲੱਭ ਕੇ ਸਾਮਾਨ ਵਾਪਸ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ |
Punjab News: ਫਾਜ਼ਿਲਕਾ 'ਚ ਚੋਰਾਂ ਨੇ ਸਬਜ਼ੀ ਵਿਕਰੇਤਾਵਾਂ ਦੇ ਖੋਖਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਵਿੱਚੋਂ ਗੈਸ ਸਿਲੰਡਰ, ਭਾਰ ਤੋਲਣ ਵਾਲਾ ਕੰਡਾ, 10 ਕਿੱਲੋ ਲਸਣ ਮਸੇਤ ਹੋਰ ਸਮਾਨ ਉੱਤੇ ਵੀ ਹੱਥ ਸਾਫ ਕਰ ਦਿੱਤਾ। ਇਹ ਵਾਰਦਾਤ ਉਸ ਵੇਲੇ ਅੰਜਾਮ ਦਿੱਤੀ ਜਦੋਂ ਸਬਜ਼ੀ ਵੇਚਣ ਵਾਲੇ ਰਾਤ ਨੂੰ ਘਰੇ ਗਏ ਹੋਏ ਸਨ।
ਸੋਮਾ ਰਾਣੀ ਨੇ ਦੱਸਿਆ ਕਿ ਉਹ ਕਚਿਹਰੀ ਦੇ ਕੋਲ ਸਬਜ਼ੀ ਵੇਚਣ ਦਾ ਕੰਮ ਕਰਦੀ ਹੈ ਤੇ ਹਰ ਰੋਜ਼ ਦੀ ਤਰ੍ਹਾਂ ਆਪਣਾ ਕੰਮ ਕਰਕੇ ਰਾਤ ਨੂੰ ਘਰ ਆਏ ਤੇ ਸਾਰਾ ਸਮਾਨ ਕੋਲ ਬਣੇ ਲੱਕੜ ਦੇ ਖੋਖੇ ਵਿੱਚ ਰੱਖ ਦਿੱਤਾ, ਜਦੋਂ ਉਨ੍ਹਾਂ ਨੇ ਸਵੇਰੇ ਆ ਕੇ ਦੇਖਿਆ ਤਾਂ ਸਾਰੇ ਖੋਖੇ ਟੁੱਟੇ ਹੋਏ ਸਨ, ਜਿਸ ਵਿੱਚ ਰੱਖਿਆ ਗੈਸ ਸਿਲੰਡਰ, ਵਜ਼ਨ ਵਾਲਾ ਕੰਡਾ, 10 ਕਿੱਲੋ ਲਸਣ, ਕਰੇਟ ਤੇ ਹੋਰ ਸਮਾਨ ਚੋਰੀ ਕਰ ਲਿਆ।
ਸੋਮਾ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 15 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਕੇ ਮੁਲਜ਼ਮਾਂ ਨੂੰ ਲੱਭ ਕੇ ਸਾਮਾਨ ਵਾਪਸ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ |
ਇਹ ਵੀ ਪੜ੍ਹੋ-ਗ਼ਰੀਬਮਾਰ ! ਦੇਸੀ ਆਂਡਿਆਂ ਦੀਆਂ 6 ਟਰੇਆਂ ਬਿਨਾਂ ਪੈਸੇ ਦਿੱਤੇ ਲੈ ਕੇ ਫਰਾਰ ਹੋਏ 'ਗੱਡੀ ਵਾਲੇ ਮਲੰਗ' ! ਵੀਡੀਓ ਹੋਈ ਵਾਇਰਲ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ