(Source: ECI/ABP News)
Punjab news: ਪਰਾਲੀ ਨਾ ਸਾੜਨ ਲਈ ਇਸ ਨੌਜਵਾਨ ਨੇ ਲੱਭਿਆ ਹੱਲ, ਸੀਲਿੰਗ ਟਾਇਲਾਂ ਕੀਤੀਆਂ ਤਿਆਰ, ਦੱਸਿਆ ਵਰਤਣ ਦਾ ਤਰੀਕਾ
Punjab news: ਗੁਰਦਾਸਪੁਰ ਦੇ ਇੱਕ ਨੌਜਵਾਨ ਨੇ ਪਰਾਲੀ ਨੂੰ ਪ੍ਰੋਸੈਸ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਹੈ, ਉਸ ਨੇ ਪਰਾਲੀ ਨੂੰ ਪ੍ਰੋਸੈਸ ਕਰਨ ਲਈ ਸੀਲਿੰਗ ਟਾਈਲਾਂ ਤਿਆਰ ਕਰ ਦਿੱਤੀਆਂ ਹਨ ਜਿਸ ਦਾ ਉਪਯੋਗ ਛੱਤਾਂ ਅਤੇ ਦੀਵਾਰਾਂ 'ਤੇ ਵੀ ਕੀਤਾ ਜਾ ਸਕਦਾ ਹੈ।
![Punjab news: ਪਰਾਲੀ ਨਾ ਸਾੜਨ ਲਈ ਇਸ ਨੌਜਵਾਨ ਨੇ ਲੱਭਿਆ ਹੱਲ, ਸੀਲਿੰਗ ਟਾਇਲਾਂ ਕੀਤੀਆਂ ਤਿਆਰ, ਦੱਸਿਆ ਵਰਤਣ ਦਾ ਤਰੀਕਾ This young man found a solution to not burn stubble, prepared the ceiling tiles, explained how to use it Punjab news: ਪਰਾਲੀ ਨਾ ਸਾੜਨ ਲਈ ਇਸ ਨੌਜਵਾਨ ਨੇ ਲੱਭਿਆ ਹੱਲ, ਸੀਲਿੰਗ ਟਾਇਲਾਂ ਕੀਤੀਆਂ ਤਿਆਰ, ਦੱਸਿਆ ਵਰਤਣ ਦਾ ਤਰੀਕਾ](https://feeds.abplive.com/onecms/images/uploaded-images/2023/11/24/e9dc8ab38897cc1e32b51210c9d5a7681700824907168647_original.png?impolicy=abp_cdn&imwidth=1200&height=675)
Punjab news: ਪੰਜਾਬ ‘ਚ ਪਰਾਲੀ ਨੂੰ ਅੱਗ ਲਗਾਉਣ ਕਰਕੇ ਫੈਲ ਰਿਹਾ ਪ੍ਰਦੂਸ਼ਣ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਮਾਨਯੋਗ ਅਦਾਲਤਾਂ ਵਲੋਂ ਵੀ ਇਸ ਮਾਮਲੇ ‘ਤੇ ਸੱਖਤ ਰੁਖ਼ ਅਪਣਾਇਆ ਗਿਆ ਹੈ। ਉੱਥੇ ਹੀ ਇਸ ਦੇ ਹੱਲ ਲਈ ਗੁਰਦਾਸਪੁਰ ਦੇ ਇਕ ਨੌਜਵਾਨ ਪਰਮਿੰਦਰ ਸਿੰਘ ਨੇ ਇੱਕ ਨਵੀਂ ਪਹਿਲੀ ਕੀਤੀ ਹੈ। ਉਸ ਨੇ ਪਰਾਲੀ ਨੂੰ ਪ੍ਰੋਸੈਸ ਕਰਨ ਲਈ ਸੀਲਿੰਗ ਟਾਈਲਾਂ ਤਿਆਰ ਕਰ ਦਿੱਤੀਆਂ ਹਨ ਜਿਸ ਦਾ ਉਪਯੋਗ ਛੱਤਾਂ ਅਤੇ ਦੀਵਾਰਾਂ ਤੇ ਕੀਤਾ ਜਾ ਸਕਦਾ ਹੈ।
ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕੇ ਪਰਮਿੰਦਰ ਨਾਮ ਦੇ ਇਸ ਨੌਜਵਾਨ ਦਾ ਦਾਅਵਾ ਹੈ ਕਿ ਪਰਾਲੀ ਨਾਲ ਹੋਰ ਵੀ ਕਈ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ ਪਰ ਫਿਲਹਾਲ ਉਸ ਦਾ ਧਿਆਨ ਸਿਰਫ ਸੀਲਿੰਗ ਟਾਈਲਾਂ ਬਣਾਉਣ ਤੇ ਹੀ ਕੇਂਦਰਿਤ ਹੈ ਅਤੇ ਉਸਨੇ ਇਹ ਸੀਲਿੰਗ ਟਾਈਲਾ ਬਣਾਉਣ ਵਾਲੀਆਂ ਮਸ਼ੀਨਾਂ ਵੀ ਆਪ ਹੀ ਬਣਾਈਆਂ ਹਨ।।
ਉੱਥੇ ਹੀ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਹੈ ਕਿ ਪੰਜਾਬ ‘ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨਾ ਸਾਹਮਣੇ ਆਉਣ ਅਤੇ ਪਰਾਲੀ ਦੀ ਵਰਤੋਂ ਨਾਲ ਇਕ ਵੱਡੀ ਇੰਡਸਟਰੀ ਲਗਾਈ ਜਾਵੇ। ਜੇਕਰ ਉਸਦੀ ਸੋਚ ਅਤੇ ਤਕਰੀਕ ਨੂੰ ਸਰਕਾਰ ਵੱਲੋਂ ਹੁੰਗਾਰਾ ਮਿਲ ਜਾਵੇ ਤਾਂ ਪਰਾਲੀ ਨੂੰ ਸਾੜਨ ਦਾ ਰੌਲਾ ਹੀ ਮੁੱਕ ਸਕਦਾ ਹੈ ਅਤੇ ਪਰਾਲੀ ਨਾਲ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਕੇ ਇਸਦੀ ਕੀਮਤ ਵੀ ਵਧਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: Parkas Purab: ਪਾਕਿਸਤਾਨ ਨੇ 50% ਸਿੱਖ ਸ਼ਰਧਾਲੂਆਂ ਦਾ ਰੋਕਿਆ ਵੀਜ਼ਾ, ਸ਼੍ਰੋਮਣੀ ਕਮੇਟੀ ਨੇ ਲਗਾਈ ਕਲਾਸ
ਪਰਮਿੰਦਰ ਦਾ ਕਹਿਣਾ ਹੈ ਕਿ ਪੰਜਾਬ ‘ਤੇ ਜਿਹੜਾ ਪਰਾਲੀ ਨੂੰ ਅੱਗ ਲਾਉਣ ਦਾ ਉਲਾਂਭਾ ਲਾਇਆ ਜਾ ਰਿਹਾ ਹੈ ਜਿਸ ਨੂੰ ਖਤਮ ਕਰਨ ਦੀ ਸੋਚ ਨਾਲ ਉਸ ਵਲੋਂ ਪਿਛਲੇ ਕਈ ਸਾਲਾਂ ਤੋਂ ਆਪਣੇ ਤੌਰ ਤੇ ਇਸ ਵਿਚਾਰ ਤੇ ਕੰਮ ਕੀਤਾ ਜਾ ਰਿਹਾ ਸੀ ਕਿ ਪਰਾਲੀ ਦੀ ਰਹਿੰਦ ਖੂੰਦ ਨੂੰ ਕਿਵੇਂ ਕੁਝ ਐਸੇ ਢੰਗ ਨਾਲ ਵਰਤਿਆ ਜਾਵੇ ਕਿ ਇਸ ਦੀ ਕੀਮਤ ਵੱਧ ਸਕੇ।
ਉਸ ਨੇ ਆਪਣੇ ਵਲੋਂ ਤਿਆਰ ਕੀਤੀਆਂ ਮਸ਼ੀਨਾਂ ਨਾਲ ਪਰਾਲੀ ਦੇ ਵੱਖ-ਵੱਖ ਉਤਪਾਦ ਤਿਆਰ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਅਤੇ ਹੁਣ ਉਸ ਨੂੰ ਸੀਲਿੰਗ ਟਾਈਲਾਂ ਬਣਾਉਣ ਵਿੱਚ ਕਾਮਯਾਬੀ ਮਿਲ ਗਈ ਹੈ। ਪਰਮਿੰਦਰ ਨੇ ਦਾਅਵਾ ਕੀਤਾ ਹੈ ਕਿ ਇਹ ਤਿਆਰ ਕੀਤੇ ਗਏ ਉਤਪਾਦ ਮੌਜੂਦਾ ਬਾਜ਼ਾਰ ‘ਚ ਜਿਪਸਮ ਦੇ ਮੁਕਾਬਲੇ ਕਾਫੀ ਵਧੀਆ ਹਨ ਅਤੇ ਨਾਲ ਹੀ ਵਾਟਰਪਰੂਫ ਅਤੇ ਹਿੱਟਪਰੂਫ ਵੀ ਹਨ ਅਤੇ ਮਜ਼ਬੂਤੀ ਵੀ ਜਿਆਦਾ ਹੈ।
ਪਰਮਿੰਦਰ ਸਿੰਘ ਨੇ ਦੱਸਿਆ ਕਿ ਹੁਣ ਪਰਾਲੀ ਤੋਂ ਤਿਆਰ ਕੀਤੇ ਉਤਪਾਦਾਂ ਨੂੰ ਵੱਡੇ ਪੱਧਰ ਤੇ ਬਾਜ਼ਾਰ ਵਿੱਚ ਲਿਆਉਣ ਦਾ ਟੀਚਾ ਹੈ ਤਾਂ ਜੋ ਪਰਾਲੀ ਨੂੰ ਫਾਲਤੂ ਸਮਝਣ ਵਾਲੇ ਕਿਸਾਨਾਂ ਨੂੰ ਵੀ ਇੱਕ ਨਵੀਂ ਸੋਚ ਮਿਲ ਸਕੇ। ਉਸ ਨੇ ਕਿਹਾ ਕਿ ਪਰਾਲੀ ਦੀ ਵਰਤੋਂ ਲਈ ਇਕ ਵੱਡੀ ਇੰਡਸਟਰੀ ਦੀ ਲੋੜ ਹੈ ਅਤੇ ਉਹ ਸੂਬਾ ਅਤੇ ਕੇਂਦਰ ਸਰਕਾਰ ਨੂੰ ਵੀ ਆਪਣਾ ਪ੍ਰੋਜੈਕਟ ਸ਼ੁਰੂ ਕਰਨ ਲਈ ਅਪੀਲ ਕਰ ਰਿਹਾ ਹੈ।
ਇਹ ਵੀ ਪੜ੍ਹੋ: Amritsar News: 25 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਵੇਗਾ ਜਥਾ, SGPC ਨੇ ਖਿੱਚੀ ਤਿਆਰੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)