ਪੜਚੋਲ ਕਰੋ

Gangster in Punjab: ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਨਹੀਂ ਆ ਰਿਹਾ ਬਾਜ, ਸ਼ਰੇਆਮ ਧਮਕੀਆਂ ਦੇ ਮੰਗ ਰਿਹਾ ਫਿਰੌਤੀਆ

ਪਿਛਲੇ ਹਫ਼ਤੇ ਰਾਮਾ ਮੰਡੀ ਦੇ ਵਪਾਰੀ ਨੂੰ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਤੇ ਇੱਕ ਹੋਰ ਗੈਂਗਸਟਰ ਮਨਪ੍ਰੀਤ ਮੰਨਾ, ਜੋ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ, ਵੱਲੋਂ ਵਟਸਐਪ ਕਾਲ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।

Punjab News: ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਗਰੋਹ ਫਿਰੌਤੀਆਂ ਮੰਗਣ ਤੋਂ ਬਾਜ ਨਹੀਂ ਆ ਰਿਹਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੁਲਿਸ ਨੇ ਗੋਲਡੀ ਬਰਾੜ ਉਪਰ ਸਿਕੰਜਾ ਕੱਸਿਆ ਹੈ ਪਰ ਪੰਜਾਬ ਅੰਦਰ ਉਸ ਦੇ ਨਾਂ ਉੱਪਰ ਸ਼ਰੇਆਮ ਧਮਕੀਆਂ ਦੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਬਠਿੰਡਾ ਪੁਲਿਸ ਨੇ ਹੁਣ ਗੋਲਡੀ ਬਰਾੜ ਦੇ ਗਰੋਹ ਦੇ ਦੋ ਗੈਂਗਸਟਰ ਜਸਵਿੰਦਰ ਉਰਫ ਘੋੜਾ ਤੇ ਅੰਗਰੇਜ਼ ਉਰਫ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਸ ਬਾਰੇ ਐਸਐਸਪੀ ਜੇ. ਇਲਨਚੇਲੀਅਨ ਨੇ ਦੱਸਿਆ ਕਿ ਪਿਛਲੇ ਹਫ਼ਤੇ ਰਾਮਾ ਮੰਡੀ ਦੇ ਵਪਾਰੀ ਨੂੰ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਤੇ ਇੱਕ ਹੋਰ ਗੈਂਗਸਟਰ ਮਨਪ੍ਰੀਤ ਮੰਨਾ, ਜੋ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ, ਵੱਲੋਂ ਵਟਸਐਪ ਕਾਲ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਗੈਂਗਸਟਰਾਂ ਵੱਲੋਂ ਵਪਾਰੀ ਨੂੰ ਡਰਾਉਣ ਲਈ ਦੋ ਸ਼ਾਰਪ ਸ਼ੂਟਰ ਉਸ ਦੇ ਘਰ ਅੱਗੇ ਹਵਾਈ ਫਾਇਰ ਕਰਨ ਲਈ ਭੇਜੇ ਗਏ ਸਨ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੂੰ ਮੁੜ ਭੇਜਿਆ ਜਾਵੇਗਾ ਤਿਹਾੜ ਜੇਲ੍ਹ? ਜਾਨ ਨੂੰ ਖਤਰੇ ਦਾ ਡਰ

ਐਸਐਸਪੀ ਨੇ ਦੱਸਿਆ ਕਿ ਹਵਾਈ ਫਾਇਰ ਕਰਨ ਵਾਲੇ ਜਸਵਿੰਦਰ ਉਰਫ ਘੋੜਾ ਸਮੇਤ ਹਥਿਆਰ ਸਪਲਾਈ ਕਰਨ ਵਾਲੇ ਅੰਗਰੇਜ਼ ਉਰਫ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਤੋਂ ਬਾਅਦ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਇਹ ਯੋਜਨਾ ਉਸ ਨੇ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਤੇ ਆਪਣੇ ਨਾਲ ਹੀ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਤਰਨਜੀਤ ਸਿੰਘ ਤੰਨਾ ਨਾਲ ਮਿਲ ਕੇ ਬਣਾਈ ਸੀ।

ਇਸ ਤੋਂ ਬਾਅਦ ਅੰਗਰੇਜ਼ ਸਿੰਘ ਉਰਫ ਲਾਡੀ ਆਪਣੇ ਇੱਕ ਸਾਥੀ ਹਰਮਨ ਵਾਸੀ ਜੱਜਲ ਨਾਲ ਜਾ ਕੇ ਹਥਿਆਰ ਲੈ ਕੇ ਆਇਆ ਸੀ। ਇਨ੍ਹਾਂ ਹਥਿਆਰਾਂ ਦੇ ਨਾਲ ਗੈਂਗਸਟਰ ਜਸਵਿੰਦਰ ਉਰਫ ਘੋੜਾ ਤੇ ਗੁਰਦਾਸਪੁਰ ਨਾਲ ਸਬੰਧਤ ਦੋ ਹੋਰ ਸੂਟਰਾਂ ਰਵਿੰਦਰ ਉਰਫ ਅਭੀ ਤੇ ਨਵਦੀਪ ਨਵੀ ਨੇ ਵਪਾਰੀ ਦੇ ਘਰ ਅੱਗੇ ਗੋਲੀਬਾਰੀ ਕੀਤੀ ਸੀ। 

ਇਸ ਮਾਮਲੇ ਵਿੱਚ ਰਾਮਾ ਮੰਡੀ ਥਾਣੇ ਵਿਚ ਵਪਾਰੀ ਦੇ ਬਿਆਨਾਂ ’ਤੇ ਪਰਚਾ ਦਰਜ ਕਰਨ ਤੋਂ ਬਾਅਦ ਐਸਐਸਪੀ ਵੱਲੋਂ ਮਾਮਲੇ ਦੀ ਤਹਿ ਤਕ ਜਾਣ ਲਈ ਡੀਐਸਪੀ (ਤਲਵੰਡੀ ਸਾਬੋ) ਨਿਤਿਨ ਬਾਂਸਲ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵੱਲੋਂ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਗਿਆ ਤੇ ਹਵਾਈ ਫਾਇਰ ਕਰਨ ਵਾਲੇ ਜਸਵਿੰਦਰ ਉਰਫ ਘੋੜਾ ਸਮੇਤ ਹਥਿਆਰ ਸਪਲਾਈ ਕਰਨ ਵਾਲੇ ਅੰਗਰੇਜ਼ ਉਰਫ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਲਦੀ ਹੀ ਗੈਂਗਸਟਰ ਤਰਨਜੋਤ ਖੰਨਾ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Advertisement
for smartphones
and tablets

ਵੀਡੀਓਜ਼

Arwind Kejriwal Wife Statement| ਕੇਜਰੀਵਾਲ ਲਈ AAP ਦੀ ਨਵੀਂ ਮੁਹਿੰਮ, ਪਤਨੀ ਨੇ WhatsApp ਨੰਬਰ ਕੀਤਾ ਜਾਰੀBhagwant Mann| ਬੇਟੀ ਨੂੰ ਗੋਦ 'ਚ ਚੁੱਕੀ ਘਰ ਪਹੁੰਚੇ CM,ਧੀ ਦਾ ਦੱਸਿਆ ਨਾਮkangana mandi election campaign| ਮੰਡੀ 'ਚ ਕੰਗਨਾ ਨੇ ਚੋਣ ਪ੍ਰਚਾਰ ਕੀਤਾ ਸ਼ੁਰੂ, ਬੋਲੀ ਮੰਡੀ ਦੇ ਲੋਕ ਦਿਖਾ ਦੇਣਗੇ ਕਿ...Firozpur Snatching incident|ਸੜਕਾਂ 'ਤੇ ਵੀ ਸੁਰੱਖਿਅਤ ਨਹੀਂ ਬਜ਼ੁਰਗ, ਲੁੱਟ ਦੀ ਘਟਨਾ ਦੀਆਂ CCTV ਤਸਵੀਰਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Congress Income Tax Notice: ਕਾਂਗਰਸ ਨੂੰ ਮੁੜ ਇਨਕਮ ਟੈਕਸ ਦਾ ਨੋਟਿਸ, ਲਾਇਆ 1700 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
Congress Income Tax Notice: ਕਾਂਗਰਸ ਨੂੰ ਮੁੜ ਇਨਕਮ ਟੈਕਸ ਦਾ ਨੋਟਿਸ, ਲਾਇਆ 1700 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
Road Accident in Jammu-Kashmir: ਜੰਮੂ-ਸ਼੍ਰੀਨਗਰ  ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Road Accident in Jammu-Kashmir: ਜੰਮੂ-ਸ਼੍ਰੀਨਗਰ ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Viral News: ਮਸ਼ੂਕ ਦੇ ਪਿੰਡ ਹੋਲੀ ਖੇਡਣ ਗਏ ਪ੍ਰੇਮੀ ਨੂੰ ਲੋਕਾਂ 'ਰੰਗੇ ਹੱਥੀਂ' ਫੜਿਆ, ਫੇਰ ਜੋ ਹੋਇਆ...
Viral News: ਮਸ਼ੂਕ ਦੇ ਪਿੰਡ ਹੋਲੀ ਖੇਡਣ ਗਏ ਪ੍ਰੇਮੀ ਨੂੰ ਲੋਕਾਂ 'ਰੰਗੇ ਹੱਥੀਂ' ਫੜਿਆ, ਫੇਰ ਜੋ ਹੋਇਆ...
Embed widget