ਬਰਨਾਲਾ: ਬਰਨਾਲਾ ਜਿਲ੍ਹੇ ਦੇ ਪਿੰਡ ਵਜ਼ੀਦਕੇ ਦੇ ਨਜ਼ਦੀਕ ਲੁਧਿਆਣਾ ਮੁੱਖ ਮਾਰਗ ਉਤੇ ਸਵੇਰ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿੱਚ 3 ਲੋਕਾਂ ਦੀ ਹੋਈ ਮੌਤ ਹੋ ਗਈ, ਜਦੋਂਕਿ ਇੱਕ ਲੜਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਮ੍ਰਿਤਕ ਕਾਰ ਵਿੱਚ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਕੇ ਵਾਪਸ ਕਾਲਿਆਂਵਾਲੀ ਜਾ ਰਹੇ ਸਨ।
ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਵਜ਼ੀਦਕੇ ਦੇ ਨਜ਼ਦੀਕ ਟਰੱਕ ਤੇਲ ਪਵਾਉਣ ਲਈ ਪੈਟਰੋਲ ਪੰਪ ਵੱਲ ਮੁੜਿਆ ਅਤੇ ਪਿੱਛੇ ਆ ਰਹੀ ਕਾਰ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ, ਇੱਕ ਨੇ ਹਸਪਤਾਲ ਲਿਜਾਣ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ ਅਤੇ ਇੱਕ ਜ਼ਖਮੀ ਲੜਕੀ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਮੋਨੂੰ ਨੇ ਦੱਸਿਆ ਕਿ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਲੁਧਿਆਣਾ ਵਾਲੇ ਪਾਸੇ ਤੋਂ ਇੱਕ ਟਰੱਕ ਆ ਰਿਹਾ ਸੀ। ਟਰੱਕ ਜਦੋਂ ਤੇਲ ਪਵਾਉਣ ਲਈ ਪੈਟਰੋਲ ਪੰਪ ਦੇ ਵੱਲ ਮੋੜਿਆ ਤਾਂ ਪਿੱਛੇ ਤੇਜ਼ ਰਫਤਾਰ ਆ ਰਹੀ ਕਾਰ ਟਰੱਕ ਦੇ ਪਿੱਛੇ ਆ ਟੱਕਰਾਈ। ਜਿਸ ਕਾਰਨ ਕਾਰ ਸਵਾਰ 2 ਲੋਕਾਂ ਦੀ ਮੌਕੇ ਉੱਤੇ ਮੌਤ ਹੋ ਗਈ। ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਇਸ ਮਾਮਲੇ ਸਬੰਧੀ ਥਾਣਾ ਠੁੱਲੀਵਾਲ ਦੇ ਐਸਐਚਓ ਗੁਰਤਾਰ ਸਿੰਘ ਨੇ ਦੱਸਿਆ ਕਿ ਟਰੱਕ ਅਤੇ ਕਾਰ ਦੋਵੇਂ ਹੀ ਲੁਧਿਆਣਾ ਸਾਈਡ ਤੋਂ ਆ ਰਹੇ ਸਨ। ਕਾਰ ਸਵਾਰ ਮਾਤਾ ਚਿੰਤਪੂਰਨੀ ਦੇ ਦਰਬਾਰ ਤੋਂ ਦਰਸ਼ਨ ਕਰ ਵਾਪਿਸ ਆਪਣੇ ਸ਼ਹਿਰ ਕਾਲਿਆਂਵਾਲੀ ਜਾ ਰਹੇ ਸਨ।ਉਹਨਾਂ ਦੱਸਿਆ ਕਿ ਟਰੱਕ ਚਾਲਕ ਟਰੱਕ ਛੱਡਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ