ਸੜਕ ਹਾਦਸੇ 'ਚ ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ
ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਬੀਤੀ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ 33 ਸਾਲਾ ਨੌਜਵਾਨ ਦੀ ਮੌਤ ਹੋ ਗਈ।

ਬਟਾਲਾ: ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਬੀਤੀ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ 33 ਸਾਲਾ ਨੌਜਵਾਨ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਿਕ ਨੌਜਵਾਨ ਬਿਮਾਰ ਮਾਂ ਨੂੰ ਮਿਲਕੇ ਵਾਪਿਸ ਆ ਰਿਹਾ ਸੀ।ਇਸ ਦੌਰਾਨ ਉੱਲਟ ਸਾਈਡ ਤੋਂ ਤੇਜ਼ ਰਫ਼ਤਾਰ 'ਚ ਆ ਰਹੀ ਇਨੋਵਾ ਕਾਰ ਨੇ ਸਕੂਟੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਮ੍ਰਿਤਕ ਦੀ ਪਛਾਣ ਯੋਗੇਸ਼ ਜੈਨ ਵਜੋਂ ਹੋਈ ਹੈ।ਦੱਸ ਦੇਈਏ ਕਿ ਮ੍ਰਿਤਕ ਯੋਗੇਸ਼ 5 ਭੈਣਾਂ ਦਾ ਛੋਟਾ ਭਰਾ ਸੀ।ਇਸ ਮਗਰੋਂ ਪਰਿਵਾਰ ਇਨਾਸਫ ਦੀ ਗੁਹਾਰ ਲਗਾ ਰਿਹਾ ਹੈ।
ਮ੍ਰਿਤਕ ਯੋਗੇਸ਼ ਜੈਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਯੋਗੇਸ਼ ਆਪਣੀ ਬੀਮਾਰ ਮਾਂ ਦਾ ਪਤਾ ਲੈਣ ਸਕੂਟੀ ਤੇ ਹੁਸ਼ਿਆਰਪੁਰ ਇਕ ਹਸਪਤਾਲ ਗਿਆ ਹੋਇਆ ਸੀ ਅਤੇ ਉਥੋਂ ਵਾਪਸ ਆਉਂਦਿਆਂ ਜਦੋਂ ਉਹ ਬਟਾਲਾ ਦੇ ਨਜ਼ਦੀਕ ਪਿੰਡ ਹਰਪੁਰਾ ਕੋਲ ਪਹੁੰਚਿਆ ਤਾਂ ਸਾਮਣੇ ਤੋਂ ਤੇਜ਼ ਰਫ਼ਤਾਰ 'ਚ ਆ ਰਹੀ ਇਕ ਇਨੋਵਾ ਗੱਡੀ ਨੇ ਯੋਗੇਸ਼ ਦੀ ਸਕੂਟੀ ਨੂੰ ਟੱਕਰ ਮਾਰੀ ਅਤੇ ਇਸ ਸੜਕ ਹਾਦਸੇ 'ਚ ਯੋਗੇਸ਼ ਦੀ ਮੌਕੇ ਤੇ ਮੌਤ ਹੋ ਗਈ।
ਮ੍ਰਿਤਕ ਬਟਾਲਾ ਬੱਸ ਸਟੈਂਡ ਨਜ਼ਦੀਕ ਵੇਰਕਾ ਦੁੱਧ ਦਾ ਕਾਰੋਬਾਰ ਕਰਦਾ ਸੀ ਅਤੇ ਪੰਜ ਭੈਣਾਂ ਦਾ ਛੋਟਾ ਭਰਾ ਸੀ। ਪਰਿਵਾਰ 'ਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰ ਮੰਗ ਕਰ ਰਿਹਾ ਹੈ ਕਿ ਹਾਦਸੇ ਦੇ ਜਿੰਮੇਵਾਰ ਇਨੋਵਾ ਚਲਾਕ ਦੇ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਇਸ ਸਬੰਧੀ ਪੁਲਿਸ ਜਾਂਚ ਅਧਕਾਰੀ ਏਐਸਈ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਜਦ ਗਸ਼ਤ ਤੇ ਸਨ ਤਾਂ ਉਹਨਾਂ ਨੂੰ ਸੜਕ ਹਾਦਸੇ ਬਾਰੇ ਸੂਚਨਾ ਮਿਲੀ ਤਾਂ ਉਹਨਾਂ ਮੌਕੇ ਤੇ ਪਹੁੰਚ ਜਾਂਚ ਕੀਤੀ ਤਾਂ ਇਹ ਸਾਮਣੇ ਆਇਆ ਕਿ ਗ਼ਲਤ ਸਾਈਡ ਤੋਂ ਆ ਰਹੀ ਇਨੋਵਾ ਗੱਡੀ ਨੇ ਯੋਗੇਸ਼ ਦੀ ਸਕੂਟੀ ਨੂੰ ਟੱਕਰ ਮਾਰੀ ਅਤੇ ਯੋਗੇਸ਼ ਦੀ ਮੌਕੇ ਤੇ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਇਨੋਵਾ ਗੱਡੀ ਦਾ ਡਰਾਈਵਰ ਫਰਾਰ ਹੈ। ਉਹਨਾਂ ਦੱਸਿਆ ਕਿ ਹੁਣ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜਦਕਿ ਉਹਨਾਂ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਹੇਠ 304 a ,279 ,427 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਨੋਵਾ ਗੱਡੀ ਕਬਜ਼ੇ 'ਚ ਲੈ ਲਈ ਗਈ ਹੈ ਜਦਕਿ ਫਰਾਰ ਗੱਡੀ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















