(Source: ECI/ABP News)
ਮੋਟਰਾਂ 'ਤੇ ਬਿਜਲੀ ਬਿੱਲ ਲਾਉਣ ਲਈ ਕੇਂਦਰ ਸਰਕਾਰ ਕਰ ਰਹੀ ਮਜਬੂਰ- ਬਾਜਵਾ
ਉਨ੍ਹਾਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਲੱਗਦਾ ਇਨ੍ਹਾਂ ਨੇ ਕੇਂਦਰ ਦੀਆਂ ਗਾਇਡਲਾਇਨਜ਼ ਨਹੀਂ ਪੜ੍ਹੀਆਂ। ਕੇਂਦਰ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਖੇਤੀ 'ਤੇ ਕਰਜ਼ਾ ਤਾਂ ਹੀ ਮਿਲ ਸਕਦਾ ਹੈ ਜੇਕਰ ਤੁਸੀਂ ਮੋਟਰਾਂ 'ਤੇ ਬਿੱਲ ਲਾਓਗੇ।

ਚੰਡੀਗੜ੍ਹ: ਪੰਜਾਬ 'ਚ ਮੋਟਰਾਂ ਦੇ ਬਿਜਲੀ ਬਿੱਲ ਲਾਉਣ ਸਬੰਧੀ ਪੰਜਾਬ ਕੈਬਨਿਟ 'ਚ ਕੋਈ ਫੈਸਲਾ ਨਹੀਂ ਹੋਇਆ। ਇਹ ਦਾਅਵਾ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕੀਤਾ। ਬਾਜਵਾ ਨੇ ਦੱਸਿਆ ਕਿ ਕੇਂਦਰ ਸਰਕਾਰ ਮੋਟਰਾਂ ਦੇ ਬਿੱਲ ਜਾਰੀ ਕਰਨ ਲਈ ਮਜ਼ਬੂਰ ਕਰ ਰਹੀ ਹੈ ਪਰ ਪੰਜਾਬ ਸਰਕਾਰ ਇਸ ਦੇ ਹੱਕ 'ਚ ਨਹੀਂ।
ਉਨ੍ਹਾਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਲੱਗਦਾ ਇਨ੍ਹਾਂ ਨੇ ਕੇਂਦਰ ਦੀਆਂ ਗਾਇਡਲਾਇਨਜ਼ ਨਹੀਂ ਪੜ੍ਹੀਆਂ। ਕੇਂਦਰ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਖੇਤੀ 'ਤੇ ਕਰਜ਼ਾ ਤਾਂ ਹੀ ਮਿਲ ਸਕਦਾ ਹੈ ਜੇਕਰ ਤੁਸੀਂ ਮੋਟਰਾਂ 'ਤੇ ਬਿੱਲ ਲਾਓਗੇ।
ਬਾਜਵਾ ਨੇ ਕਿਹਾ ਕਿ ਕੇਂਦਰ ਬਿਜਲੀ ਦਾ ਨਿੱਜੀਕਰਨ ਕਰਨ ਦੀ ਤਿਆਰੀ 'ਚ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ 20 ਲੱਖ ਕਰੋੜ ਦੇ ਵਿੱਤੀ ਪੈਕੇਜ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਪੈਕੇਜ 'ਚ ਸਿਰਫ਼ ਕਰਜ਼ ਹੀ ਦਿੱਤਾ ਗਿਆ। ਜਿਵੇਂ ਇਲੈਕਸ਼ਨ ਦੌਰਾਨ ਜੁਮਲਾ ਦਿੱਤਾ ਗਿਆ ਉਸੇ ਤਰ੍ਹਾਂ ਹੀ ਇਹ ਪੈਕੇਜ ਵੀ ਜੁਮਲਾ ਹੈ।
ਬਾਜਵਾ ਨੇ ਕਿਹਾ ਜੋ ਪੰਜਾਬ ਸਰਕਾਰ ਵੱਲੋਂ ਮੋਟਰਾਂ 'ਤੇ ਬਿੱਲ ਲਾਉਣ ਸਬੰਧੀ ਪ੍ਰੈੱਸ ਰਿਲੀਜ਼ ਜਾਰੀ ਹੋਇਆ ਉਹ ਸ਼ਾਇਦ ਗਲਤੀ ਨਾਲ ਹੋਇਆ ਹੋਵੇਗਾ ਪਰ ਪੰਜਾਬ ਸਰਕਾਰ ਵੱਲੋਂ ਬਿੱਲ ਨਹੀਂ ਲਾਏ ਜਾਣਗੇ।
ਇਹ ਵੀ ਪੜ੍ਹੋ: ਮੋਦੀ ਦਾ 'ਮਨ ਕੀ ਬਾਤ' ਪ੍ਰੋਗਰਾਮ ਇਸ ਵਾਰ ਰਹੇਗਾ ਖ਼ਾਸ, ਇਨ੍ਹਾਂ ਗੱਲਾਂ 'ਤੇ ਹੋ ਸਕਦਾ ਆਧਾਰਤ
ਪੰਜਾਬ 'ਚ ਬੀਜ ਘੁਟਾਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਏਜੰਸੀ ਇਸ ਦੀ ਜਾਂਚ ਕਰੇ ਸਾਨੂੰ ਕੋਈ ਇਤਰਾਜ਼ ਨਹੀਂ।
ਲਓ ਜੀ! ਹੁਣ ਬਦਲ ਜਾਣਗੇ ਸਾਰਿਆਂ ਦੇ ਮੋਬਾਈਲ ਨੰਬਰ, ਨਵੇਂ ਆਦੇਸ਼ ਜਾਰੀ ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ, ਖੇਤੀ ਬਿਜਲੀ ਸਪਲਾਈ 'ਤੇ ਲਿਆ ਹੁਣ ਇਹ ਫੈਸਲਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
