ਪੜਚੋਲ ਕਰੋ
ਦਿਲਜੀਤ ਦੌਸਾਂਝ ਤੇ ਕਿਸਾਨਾਂ ਦੀ ਆੜ 'ਚ ਰਾਜਨੀਤੀ ਕਰਨ ਦੇ ਇਲਜ਼ਾਮ, ਦਿਲਜੀਤ ਨੇ ਦਿੱਤਾ ਇਹ ਜਵਾਬ..
ਪੰਜਾਬੀ ਸੁਪਰਸਟਾਰ ਦਿਲਜੀਤ ਦੌਸਾਂਝ ਲਗਾਤਾਰ ਕਿਸਾਨਾਂ ਦੇ ਹੱਕ 'ਚ ਟਵੀਟ ਕਰਦੇ ਨਜ਼ਰ ਆ ਰਹੇ ਹਨ।

ਚੰਡੀਗੜ੍ਹ : ਪੰਜਾਬੀ ਸੁਪਰਸਟਾਰ ਦਿਲਜੀਤ ਦੌਸਾਂਝ ਲਗਾਤਾਰ ਕਿਸਾਨਾਂ ਦੇ ਹੱਕ 'ਚ ਟਵੀਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਵੀ ਜ਼ਾਹਰ ਕੀਤਾ।ਇਸ ਦੇ ਚੱਲਦਿਆਂ ਇੱਕ ਟਵਿੱਟਰ ਯੂਜ਼ਰ ਨੇ ਦਿਲਜੀਤ ਦੁਸਾਂਝ 'ਤੇ ਰਾਜਨੀਤੀ ਦੀ ਤਿਆਰੀ ਕਰਨ ਦਾ ਦੋਸ਼ ਲਾਇਆ ਹੈ।ਜਿਸ ਦਾ ਖ਼ੁਦ ਪੰਜਾਬੀ ਗਾਇਕ ਦਿਲਜੀਤ ਦੌਸਾਂਝ ਨੇ ਵੀ ਜ਼ਬਰਦਸਤ ਢੰਗ ਨਾਲ ਜਵਾਬ ਦਿੱਤਾ। ਦਿਲਜੀਤ ਦੌਸਾਂਝ ਨੇ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ "ਰਾਜਨੀਤੀ ! ਓਏ ਹਰ ਗੱਲ 'ਚ ਰਾਜਨੀਤੀ, ਬਸ ਕਰੋ ਅਤੇ ਸ਼ਰਮ ਕਰੋ।" ਦਿਲਜੀਤ ਦੌਸਾਂਝ ਦੇ ਇਸ ਟਵੀਟ ਨੂੰ ਕਾਫੀ ਸੁਰਖੀਆਂ ਮਿਲ ਰਹੀਆਂ ਹਨ, ਨਾਲ ਹੀ ਲੋਕ ਇਸ 'ਤੇ ਜ਼ਬਰਦਸਤ ਟਿੱਪਣੀਆਂ ਵੀ ਕਰ ਰਹੇ ਹਨ।
ਦਿਲਜੀਤ ਦੌਸਾਂਝ 'ਤੇ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਯੂਜ਼ਰ ਨੇ ਕਿਹਾ, "ਭਾਜੀ ਲੱਗ ਤਾਂ ਇਹੀ ਰਿਹਾ ਹੈ ਕੇ ਕਿਸਾਨਾਂ ਦੀ ਆੜ 'ਚ ਤੁਸੀਂ ਵੀ ਰਾਜਨੀਤੀ ਕਰ ਰਹੇ ਹੋ" ਇਸ 'ਤੇ ਦਿਲਜੀਤ ਦੌਸਾਂਝ ਨੇ ਯੂਜ਼ਰ ਨੂੰ ਢੁਕਵਾਂ ਜਵਾਬ ਦਿੱਤਾ, "ਹਾਂ, ਸਾਰਾ ਪੰਜਾਬ ਜੋ ਸੜਕਾਂ' ਤੇ ਆ ਗਿਆ ਹੈ, ਉਹ ਰਾਜਨੀਤੀ ਦੀ ਹੀ ਤਿਆਰੀ ਕਰ ਰਿਹਾ ਹੈ।ਹੱਦ ਹੈ! ਅਕਲ ਨੂੰ ਹੱਥ ਮਾਰ ਲੋ ਕੋਈ, ਹਰ ਗੱਲ ਤੇ ਰਾਜਨੀਤੀ।ਓਏ ਬਸ ਕਰੋ ਥੋੜੀ ਬਹੁਤੀ ਸ਼ਰਮ ਕਰਲੋ।" ਦਿਲਜੀਤ ਦੌਸਾਂਝ ਨੇ ਪਹਿਲਾਂ ਵੀ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰ ਨੂੰ ਢੁਕਵਾਂ ਜਵਾਬ ਦਿੱਤਾ ਹੈ। ਦੱਸ ਦੇਈਏ ਕਿ ਦਿਲਜੀਤ ਦੌਸਾਂਝ ਦੇ ਨਾਲ ਐਮੀ ਵਿਰਕ, ਮੀਕਾ ਸਿੰਘ ਅਤੇ ਉਰਮਿਲਾ ਮਾਤੋਂਡਕਰ ਵਰਗੇ ਕਈ ਕਲਾਕਾਰਾਂ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ।ਦੂਜੇ ਪਾਸੇ ਦੇਸ਼ ਭਰ ਤੋਂ ਆਏ ਕਿਸਾਨਾਂ ਨੇ ਅੱਜ ਕਿਸਾਨ ਬਿੱਲਾਂ ਵਿਰੁੱਧ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਕਿਸਾਨ ਖੇਤੀਬਾੜੀ ਬਿੱਲ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਇਸ ਬੰਦ ਵਿੱਚ ਭਾਰਤੀ ਕਿਸਾਨ ਯੂਨੀਅਨ ਸਮੇਤ ਵੱਖ ਵੱਖ ਕਿਸਾਨ ਜੱਥੇਬੰਦੀਆਂ ਸ਼ਾਮਲ ਹਨ।Haan Sara Punjab Jehda Sadkan Te aa Oh Rajneeti di Tyari Hee kar riha ..? Hadd aa sali akal nu hath pair maar Lao Koi.. har gal ch Rajneeti .. Oye Bas karo Oye Sharm kar Lao Thodi .. https://t.co/ijV0NfCnWU
— DILJIT DOSANJH (@diljitdosanjh) September 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















