ਪੜਚੋਲ ਕਰੋ

ਅੱਤਵਾਦੀ ਅਰਸ਼ ਡੱਲਾ ਦੇ ਦੋ ਸਾਥੀ MP-5 ਬੰਦੂਕ ਤੇ 44 ਜਿੰਦਾ ਰੌਂਦ ਸਮੇਤ ਕਾਬੂ

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਸੋਮਵਾਰ ਨੂੰ ਭਗੌੜੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਚੰਡੀਗੜ੍ਹ: ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਵਿਦੇਸ਼ੀ ਅਧਾਰਤ ਦੇਸ਼ ਵਿਰੋਧੀ ਅਨਸਰਾਂ ਦੀਆਂ ਸੰਭਾਵਿਤ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਹੋਏ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਸੋਮਵਾਰ ਨੂੰ ਭਗੌੜੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਹਰਸ਼ ਕੁਮਾਰ ਅਤੇ ਉਸ ਦੇ ਸਾਥੀ ਰਾਘਵ ਦੋਵੇਂ ਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 44 ਜਿੰਦਾ ਰੌਂਦ ਸਮੇਤ ਵਿਦੇਸ਼ੀ ਐਮਪੀ-5 ਬੰਦੂਕ ਵੀ ਬਰਾਮਦ ਕੀਤੀ ਹੈ।ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਡੀਜੀਪੀ ਪੰਜਾਬ ਵੀ.ਕੇ. ਭਾਵਰਾ ਨੇ ਦੱਸਿਆ ਕਿ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਕਾਰਵਾਈ ਵਿੱਚ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਦੀ ਇੱਕ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਹਰਸ਼ ਨੇ ਖੁਲਾਸਾ ਕੀਤਾ ਕਿ ਉਹ ਮੋਗਾ ਦੇ ਪਿੰਡ ਸ਼ਾਦੀਵਾਲਾ ਦੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਰਾਹੀਂ ਅਰਸ਼ ਡੱਲਾ ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੂੰ ਮੋਗਾ ਪੁਲਿਸ ਨੇ ਜਨਵਰੀ 2022 ਵਿੱਚ ਗ੍ਰਨੇਡਾਂ ਅਤੇ ਹਥਿਆਰਾਂ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਸੀ।ਡੀਜੀਪੀ ਨੇ ਕਿਹਾ ਕਿ ਗੋਪੀ ਦੀ ਗ੍ਰਿਫਤਾਰੀ ਤੋਂ ਬਾਅਦ, ਅਰਸ਼ ਡੱਲਾ ਨੇ ਐਨਕ੍ਰਿਪਟਡ ਐਪਸ ਰਾਹੀਂ ਹਰਸ਼ ਕੁਮਾਰ ਨਾਲ ਸੰਪਰਕ ਬਣਾਇਆ ਅਤੇ ਉਸਨੂੰ ਉਸਦੇ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ, ਜਦਕਿ ਅਰਸ਼ ਡੱਲਾ ਨੇ ਘੱਟੋ ਘੱਟ ਦੋ ਮੌਕਿਆਂ 'ਤੇ ਹਰਸ਼ ਕੁਮਾਰ ਨੂੰ ਫੰਡ ਵੀ ਭੇਜੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਖੇਪ ਦਾ ਪ੍ਰਬੰਧ ਵੀ ਅਰਸ਼ ਡੱਲਾ ਵੱਲੋਂ ਕੀਤਾ ਗਿਆ ਹੈ।

ਮੋਗਾ ਦਾ ਵਸਨੀਕ ਅਤੇ ਹੁਣ ਕਨੇਡਾ ਵਿੱਚ ਸਥਿਤ, ਅਰਸ਼ ਡੱਲਾ ਇੱਕ ਬਹੁਤ ਐਕਟਿਵ ਗੈਂਗਸਟਰ ਤੋਂ ਅੱਤਵਾਦੀ ਬਣਿਆ ਹੈ ਅਤੇ ਪਿਛਲੇ ਸਮੇਂ ਵਿੱਚ ਕਈ ਗੈਂਗਸਟਰ ਅਤੇ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਪੰਜਾਬ ਪੁਲਿਸ ਨੇ ਪਹਿਲਾਂ ਹੀ ਅਰਸ਼ ਡੱਲਾ ਦੇ ਸਹਿਯੋਗੀ ਕਈ ਮਾਡਿਊਲਾਂ ਦਾ ਪਰਦਾਫਾਸ਼ ਕਰਕੇ ਉਸਦੇ ਨਜ਼ਦੀਕੀ ਸਾਥੀਆਂ ਦੀ ਗ੍ਰਿਫਤਾਰੀ ਅਤੇ ਆਈਈਡੀ, ਹੈਂਡ-ਗ੍ਰੇਨੇਡ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਉਸ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਵੱਲੋਂ ਢੁੱਕਵੇਂ ਪੱਧਰ 'ਤੇ ਸਖ਼ਤ ਯਤਨ ਕੀਤੇ ਜਾ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ

Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ

ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲ਼ਾਨਡੱਲੇਵਾਲ ਨੂੰ ਕਿਸੇ ਵੀ ਸਮੇਂ ਆ ਸਕਦਾ ਹੈ ਹਾਰਟ ਅਟੈਕ, AP ਢਿੱਲੋਂ ਤੇ ਔਖੇ ਹੋਏ ਦਿਲਜੀਤ ਦੇ ਫੈਨਜ਼**ਦਿਲਜੀਤ ਬਾਰੇ ਬੋਲਣ ਕਰਕੇਦਿਲਜੀਤ ਬਾਰੇ ਬੋਲਣ ਤੋਂ ਬਾਅਦ,  Karan ਦੇ ਸ਼ੋਅ 'ਚ ਬੋਲੇ AP ਹੁਣ ਕੀ ਪੰਗਾ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 

ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ

Punjab News: ਪੰਜਾਬ ਸਰਕਾਰ ਨੇ ਇਸ ਵੱਡੇ ਅਹੁਦੇ ਲਈ ਮੰਗੀਆਂ ਅਰਜ਼ੀਆਂ, ਜਾਣੋ ਕਿਵੇਂ ਕਰਨਾ ਅਪਲਾਈ ?

Embed widget