ਦਰਦਨਾਕ ਸੜਕ ਹਾਦਸੇ 'ਚ ਦੋ ਦੀ ਮੌਤ, ਚਾਰ ਜ਼ਖ਼ਮੀ
ਮ੍ਰਿਤਕਾਂ ਦੀ ਪਛਾਣ ਬੱਸ ਚਾਲਕ ਗੁਰਨਾਮ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਡੇਲ੍ਹਾ ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਤੇ ਕੰਡਕਟਰ ਜਤਿੰਦਰ ਕੁਮਾਰ ਉਰਫ਼ ਸੋਨੂੰ ਪੁੱਤਰ ਦਰਸ਼ਨ ਲਾਲ ਵਾਸੀ ਨਵਾਂਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਹੁਸ਼ਿਆਰਪੁਰ : ਮਹਿਲਪੁਰ-ਚੰਡੀਗੜ੍ਹ ਰੋਡ 'ਤੇ ਪਿੰਡ ਟੂਟੋਮਜਾਰਾ ਦੇ ਵਿਚ ਇਕ ਦਰਦਨਾਕ ਸੜਕ ਹਾਦਸੇ ਵਿਚ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੋ ਦੇ ਬਸ ਚਾਲਕ ਅਤੇ ਕੰਡਕਟਰ ਦੀ ਮੌਤ ਹੋ ਗਈ। ਬਸ ਦਿੱਲੀ ਤੋਂ ਹੁਸ਼ਿਆਰਪੁਰ ਆ ਰਹੀ ਸੀ। ਬੱਸ ਪਿੰਡ ਟੂਟੋਮਜਾਰਾ ਦੇ ਬਾਹਰਵਾਰ ਖਰਾਬ ਖੜ੍ਹੇ ਕੈਂਟਰ ਜੋ ਕਿ ਲੱਕੜੀ ਦੇ ਫੱਟਿਆਂ ਨਾਲ ਭਰਿਆ ਹੋਇਆ ਸੀ ਦੇ ਪਿਛੇ ਆ ਵੱਜੀ ।
ਜਿਸ ਕਾਰਨ ਬਸ ਚਾਲਕ ਅਤੇ ਉਸਦੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੋਹਾ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਚਾਰ ਹੋਰ ਸਵਾਰੀਆਂ ਮਾਮੂਲੀ ਜ਼ਖ਼ਮੀ ਹੋ ਗਈਆਂ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ਾਂ 'ਤੇ ਵਾਹਨ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਬੱਸ ਚਾਲਕ ਗੁਰਨਾਮ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਡੇਲ੍ਹਾ ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਤੇ ਕੰਡਕਟਰ ਜਤਿੰਦਰ ਕੁਮਾਰ ਉਰਫ਼ ਸੋਨੂੰ ਪੁੱਤਰ ਦਰਸ਼ਨ ਲਾਲ ਵਾਸੀ ਨਵਾਂਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕੰਡਕਟਰ ਜਤਿੰਦਰ ਕੁਮਾਰ ਪਹਿਲੀ ਵਾਰ ਇਸ ਰੂਟ 'ਤੇ ਆਇਆਂ ਸੀ ਪਹਿਲਾਂ ਹੁਸ਼ਿਆਰਪੁਰ ਤੋਂ ਜੰਮੂ ਨੂੰ ਚੱਲਦਾ ਸੀ।
ਸੰਗਰੂਰ : ਅੱਜ ਸੰਗਰੂਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਕਾਰ 'ਚ 3 ਨੌਜਵਾਨ ਜਾ ਰਹੇ ਸਨ। ਕਾਰ ਦਰੱਖਤ ਨਾਲ ਟਕਰਾਉਣ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਮਲਬਾ ਖੇਤਾਂ 'ਚ ਖਿੱਲਰ ਗਿਆ। ਤਿੰਨੇ ਮ੍ਰਿਤਕ ਨੌਜਵਾਨ ਪਿੰਡ ਲੌਂਗੋਵਾਲ ਦੇ ਰਹਿਣ ਵਾਲੇ ਸਨ।
ਘਟਨਾ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਇਹ ਹਾਦਸਾ ਪਿੰਡ ਕਲਾ ਭਰੀਆ ਨੇੜੇ ਵਾਪਰਿਆ ਹੈ। ਜਿੱਥੇ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin