'ਪੱਪੂ ਹਾਲੇ ਬੱਚਾ ਹੈ, ਹਾਲੇ ਉਹ ਪਤਾ ਨਹੀਂ ਕਿਸ ਦੇ ਹੱਥਾਂ 'ਚ ਖੇਡ ਰਿਹਾ ਹੈ', ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਲੈਕੇ ਮੁੜ ਦਿੱਤਾ ਵਿਵਾਦਿਤ ਬਿਆਨ
Ravneet Singh Bittu on Rahul Gandhi: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਲੈਕੇ ਇੱਕ ਵਾਰ ਵਿਵਾਦਿਤ ਬਿਆਨ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਪੱਪੂ ਹਾਲੇ ਬੱਚਾ ਹੈ, ਹਾਲੇ ਉਹ ਪਤਾ ਨਹੀਂ ਕਿਸ ਦੇ ਹੱਥਾਂ ਵਿੱਚ ਖੇਡ ਰਿਹਾ ਹੈ।
Ravneet Singh Bittu on Rahul Gandhi: ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, 'ਰਾਹੁਲ ਗਾਂਧੀ ਸੰਸਦ ਮੈਂਬਰ ਹਨ ਅਤੇ ਅੱਜ ਉਹ ਦੇਸ਼ 'ਚ ਵਿਰੋਧੀ ਧਿਰ ਦੇ ਨੇਤਾ ਹਨ, ਪਰ ਪੱਪੂ ਪੱਪੂ ਹੀ ਰਿਹਾ। ਪੱਪੂ ਹਾਲੇ ਬੱਚਾ ਹੈ, ਹਾਲੇ ਉਹ ਪਤਾ ਨਹੀਂ ਕਿਸ ਦੇ ਹੱਥਾਂ ਵਿੱਚ ਖੇਡ ਰਿਹਾ ਹੈ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, 'ਕਾਂਗਰਸ ਪ੍ਰਧਾਨ ਖੜਗੇ ਸਾਹਬ ਜੇਕਰ ਮੈਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਲੀਡਰ ਪੱਪੂ ਨੂੰ ਸਮਝਾਉਣ ਤਾਂ ਚੰਗਾ ਹੋਵੇਗਾ, ਉਹ ਲਗਾਤਾਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਪਮਾਨ ਕਰਦੇ ਹਨ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਦੇ ਸਾਂਸਦ ਰਾਹੁਲ ਗਾਂਧੀ ਦਾ ਪਰਿਵਾਰ ਸਿੱਖਾਂ 'ਤੇ ਹਮਲਿਆਂ ਲਈ ਜਾਣਿਆ ਜਾਂਦਾ ਹੈ, ਜਿੱਥੇ ਕਾਂਗਰਸ ਦੇ ਰਾਜ ਦੌਰਾਨ ਸਿੱਖਾਂ 'ਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ।
ਇਹ ਵੀ ਪੜ੍ਹੋ: ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ, 'ਮੈਂ ਨੇਤਾ ਹੋਣ ਦੇ ਨਾਤੇ ਰਾਹੁਲ ਗਾਂਧੀ ਬਾਰੇ ਅਜਿਹਾ ਨਹੀਂ ਕਿਹਾ ਹੈ। ਸਗੋਂ ਸਿੱਖ ਹੋਣ ਕਰਕੇ ਮੈਂ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਜੇਕਰ ਇਸ ਮਾਮਲੇ ਨੂੰ ਲੈ ਕੇ ਮੇਰੇ ਖਿਲਾਫ ਐਫਆਈਆਰ ਦਰਜ ਕੀਤੀ ਜਾਂਦੀ ਹੈ ਤਾਂ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਅਕਸਰ ਸਿੱਖਾਂ ਖਿਲਾਫ ਬੋਲਦੇ ਰਹੇ ਹਨ।
ਇਸ ਤੋਂ ਪਹਿਲਾਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪੀਐੱਮ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਅਤੇ ਤੁਹਾਡੇ ਸਹਿਯੋਗੀਆਂ ਦੇ ਨੇਤਾਵਾਂ ਵੱਲੋਂ ਵਰਤੀ ਗਈ ਹਿੰਸਕ ਭਾਸ਼ਾ ਭਵਿੱਖ ਲਈ ਘਾਤਕ ਹੈ। ਦੁਨੀਆਂ ਹੈਰਾਨ ਹੈ ਕਿ ਕੇਂਦਰ ਸਰਕਾਰ ਵਿੱਚ ਰੇਲ ਰਾਜ ਮੰਤਰੀ, ਭਾਜਪਾ ਸ਼ਾਸਤ ਉੱਤਰ ਪ੍ਰਦੇਸ਼ ਦੇ ਮੰਤਰੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ “ਨੰਬਰ ਵਨ ਅੱਤਵਾਦੀ” ਕਹਿ ਰਹੇ ਹਨ।
ਇਹ ਵੀ ਪੜ੍ਹੋ: ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ