Punjab News: ਧਰਨਿਆਂ ਤੋਂ ਤੰਗ ਆਈ ਸਰਕਾਰ ? ਯੂਨੀਅਨਾਂ ਨੂੰ ਕੀਤੀ ਅਪੀਲ, ਧਰਨਿਆਂ ਦੀ ਥਾਂ ਸਰਕਾਰ ਨਾਲ ਕਰੋ ਤਾਲ-ਮੇਲ
ਉਹਨਾਂ ਬੇਰੁਜ਼ਗਾਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਰੁਜ਼ਗਾਰ ਪ੍ਰਾਪਤ ਕਰਨ ਲਈ ਧਰਨੇ ਲਗਾਉਣ ਦੀ ਬਜਾਏ ਸਰਕਾਰ ਨਾਲ ਤਾਲ ਮੇਲ ਕਰਨ ਤਾਂ ਜ਼ੋ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।

Punjab News: ਪੰਜਾਬ ਸਰਕਾਰ ਨੋਜਵਾਨਾਂ ਨੂੰ ਸਵੈ—ਸਮਰੱਥ ਬਣਾਉਣ ਲਈ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਹਲਕਾ ਮਲੋਟ ਦੇ ਐਡਵਰਡ ਗੰਜ਼, ਗੈਸਟ ਹਾਊਸ, ਵਿਖੇ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੈ ਸਕੀਮ ਤਹਿਤ ਈ ਰਿਕਸ਼ਾ ਪ੍ਰਾਪਤ ਕਰਨ ਲਈ ਰਜਿਸ਼ਟ੍ਰੇਸ਼ਨ ਕੈਂਪ ਦਾ ਅਯੋਜਨ ਕੀਤਾ ਗਿਆ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਕੈਂਪ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਸਕੀਮ ਤਹਿਤ ਅਨੁਸੂਚਿਤ ਜਾਤੀ ਦਾ ਵਿਅਕਤੀ ਜੋ ਡੀਜ਼ਲ ਇੰਜਣ ਵਾਲੇ ਆਟੋ ਚਲਾਉਂਦੇ ਹਨ ਜਾਂ ਲੋੜਵੰਦ ਹਨ ਨੂੰ ਆਟੋ ਚਾਲਕ ਬੈਟਰੀ ਵਾਲਾ ਈ—ਰਿਕਸ਼ਾ ਦੇਣ ਲਈ ਅੱਜ ਜਿਲ੍ਹਾ ਪੱਧਰੀ ਕੈਂਪ ਦਾ ਆਯੋਜਨ ਕੀਤਾ ਗਿਆ ਹੈ।ਇਸ ਈ ਰਿਕਸ਼ਾ ਦੀ ਕੀਮਤ ਲਗਭਗ 1,50,000 ਰੁਪਏ ਹੈ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਸਕੀਮ ਤਹਿਤ ਈ ਰਿਕਸ਼ਾ ਪ੍ਰਾਪਤ ਕਰਨ ਵਾਲੇ ਬਿਨੈਕਾਰ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਅਤੇ ਬਾਕੀ ਬਚਦੀ ਰਕਮ ਲਈ ਲੋਨ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਜ਼ਿਲ੍ਹੇ ਨਾਲ ਸਬੰਧਿਤ ਬਿਨੈਕਾਰ ਆਪਣੀ ਅਰਜ਼ੀ ਇਸ ਕੈਂਪ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਦਿਵਿਆਂਗ ਵਿਅਕਤੀ ਜੋ ਈ—ਰਿਕਸ਼ਾ ਚਲਾਉਣ ਦੇ ਸਮਰੱਥ ਹੋਣ ਉਹ ਵੀ ਕੈੰਪ ਵਿੱਚ ਬਿਨੈ ਕਰ ਸਕਦੇ ਹਨ। ਉਹ ਵਿਅਕਤੀ ਜਿਨ੍ਹਾਂ ਕੋਲ ਕੋਈ ਵੀ ਆਟੋ ਡੀਜ਼ਲ ਇੰਜਨ ਨਹੀਂ ਹੈ ਅਤੇ ਲੋੜਵੰਦ ਹਨ ਵੀ ਇਸ ਕੈਂਪ ਵਿੱਚ ਬਿਨੈ ਕਰ ਸਕਦੇ ਹਨ।
ਉਹਨਾਂ ਇਸ ਕੈਂਪ ਵਿਚ ਬੇਰੁਜਗਾਰ ਵਿਆਕਤੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਦੇ ਮੰਤਵ ਨਾਲ 125 ਆਂਗਣਵਾੜੀ ਵਰਕਰਜ਼ ਅਤੇ ਹੈਲਪਰ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ।ਉਹਨਾ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਲੋਕ ਭਲਾਈ ਕੈਂਪ ਲਗਦੇ ਰਹਿਣਗੇ।
ਇਸ ਕੈਂਪ ਵਿਚ ਜਿਲ੍ਹਾ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ਗਈ ਅਤੇ ਈ ਰਿਕਸ਼ਾ ਪ੍ਰਾਪਤ ਕਰਨ ਲਈ ਬਿਨੇ ਪੱਤਰ ਅਪਲਾਈ ਕੀਤੇ ਗਏ ਅਤੇ ਕੈਬਨਿਟ ਮੰਤਰੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਬਿਨੇ ਪੱਤਰਾਂ ਦੀ ਵੈਰੀਫਿਕੇਸ਼ਨ ਉਪਰੰਤ ਜਲਦ ਹੀ ਯੋਗ ਵਿਅਕਤੀਆਂ ਨੂੰ ਈ ਰਿਕਸ਼ਾ ਦੇ ਦਿਤੇ ਜਾਣਗੇ ।
ਉਹਨਾਂ ਬੇਰੁਜ਼ਗਾਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਰੁਜ਼ਗਾਰ ਪ੍ਰਾਪਤ ਕਰਨ ਲਈ ਧਰਨੇ ਲਗਾਉਣ ਦੀ ਬਜਾਏ ਸਰਕਾਰ ਨਾਲ ਤਾਲ ਮੇਲ ਕਰਨ ਤਾਂ ਜ਼ੋ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।






















