ਉਪਹਾਰ ਸਿਨੇਮਾ ਅਗਨੀ ਕਾਂਡ: 150 ਲੋਕਾਂ ਦੀਆਂ ਜਿੰਦਗੀਆਂ ਬਚਾਉਣ ਵਾਲੇ ਕੈਪਟਨ ਭਿੰਡਰ ਦੀ 25ਵੀਂ ਬਰਸੀ ਕੱਲ੍ਹ
ਕੈਪਟਨ ਮਨਜਿੰਦਰ ਸਿੰਘ ਦੀਆਂ 3 ਭੈਣਾਂ ਸੁਖਮਿੰਦਰ ਕੌਰ ਜਿਲ੍ਹਾ ਆਯੁਰਵੈਦਿਕ ਅਫਸਰ ਗੁਰਦਾਸਪੁਰ (ਬਟਾਲਾ), ਗੁਰਸਿੰਦਰ ਕੌਰ ਚੰਡੀਗੜ੍ਹ ਤੇ ਪ੍ਰਿਤਪਾਲ ਕੌਰ ਮਸਕਟ ਵਿਖੇ ਰਹਿ ਰਹੀਆਂ ਹਨ।
ਅੰਮ੍ਰਿਤਸਰ: ਕੈਪਟਨ ਮਨਜਿੰਦਰ ਸਿੰਘ ਭਿੰਡਰ ਨੇ 1997 ਵਿੱਚ ਵਾਪਰੇ ਭਿਆਨਕ ਅਗਨੀਕਾਂਡ ਉਪਹਾਰ ਸਿਨਮਾ ਦਿੱਲੀ ਵਿਖੇ 150 ਲੋਕਾਂ ਦੀਆਂ ਜਿੰਦਗੀਆਂ ਨਿਰਸਵਾਰਥ ਹੋ ਕੇ ਬਚਾਈਆਂ ਸੀ। ਇਸ ਦੌਰਾਨ ਆਪਣੀ ਤੇ 4 ਸਾਲਾ ਪੁੱਤਰ ਪ੍ਰਭਸਿਮਰਨ ਸਿੰਘ ਤੇ ਪਤਨੀ ਜੋਤ ਸਰੂਪ ਕੌਰ ਦੀ ਜਾਨ ਵੀ ਚਲੀ ਗਈ ਸੀ।
ਕੈਪਟਨ ਵਰਦੀਪ ਸਿੰਘ ਦੇ ਪੁੱਤਰ ਕੈਪਟਨ ਮਨਜਿੰਦਰ ਸਿੰਘ ਦੀ ਯਾਦ ਵਿੱਚ ਸਮੇਂ ਦੀਆਂ ਸਰਕਾਰਾ ਵੱਲੋਂ ਉਧੋ ਨੰਗਲ ਸਰਕਾਰੀ ਸਕੂਲ ਵਿੱਚ ਇੱਕ ਸਟੇਡੀਅਮ ਤੇ ਜੱਦੀ ਪਿੰਡ ਮਹਿਤਾ ਚੌਂਕ ਵਿਖੇ ਉਨ੍ਹਾਂ ਦੀ ਯਾਦਗਾਰੀ ਵਜੋਂ ਇੱਕ ਗੇਟ ਦੀ ਉਸਾਰੀ ਵੀ ਕੀਤੀ ਗਈ। ਸਾਲ 2020 ਵਿੱਚ ਕੈਪਟਨ ਮਨਜਿੰਦਰ ਸਿੰਘ ਜੀ ਦੇ ਮਾਤਾ ਗੁਰਨਾਮ ਕੌਰ ਤੇ ਕੈਪਟਨ ਵਰਦੀਪ ਸਿੰਘ ਵੀ ਸਵਰਗਵਾਸ ਹੋ ਗਏ ਸਨ।
730 ਰੁਪਏ ਵਾਲੀ ਅੰਗਰੇਜ਼ੀ ਸ਼ਰਾਬ ਦੀ ਬੋਤਲ 370 ’ਚ ਵੇਚ ਕੇ ਕਿਵੇਂ ਭਰੇਗਾ ਸਰਕਾਰ ਦਾ ਖ਼ਜ਼ਾਨਾ? ਠੇਕੇਦਾਰ ਬੋਲੇ ਭਗਵੰਤ ਮਾਨ ਸਰਕਾਰ ਦਾ ਗਣਿਤ ਸਮਝ ਤੋਂ ਬਾਹਰ
ਕੈਪਟਨ ਮਨਜਿੰਦਰ ਸਿੰਘ ਦੀਆਂ 3 ਭੈਣਾਂ ਸੁਖਮਿੰਦਰ ਕੌਰ ਜਿਲ੍ਹਾ ਆਯੁਰਵੈਦਿਕ ਅਫਸਰ ਗੁਰਦਾਸਪੁਰ (ਬਟਾਲਾ), ਗੁਰਸਿੰਦਰ ਕੌਰ ਚੰਡੀਗੜ੍ਹ ਤੇ ਪ੍ਰਿਤਪਾਲ ਕੌਰ ਮਸਕਟ ਵਿਖੇ ਰਹਿ ਰਹੀਆਂ ਹਨ। ਕੈਪਟਨ ਦੀ ਭੈਣ ਜ਼ਿਲ੍ਹਾ ਆਯੂਰਵੇਦਿਕ ਅਫਸਰ ਸੁਖਮਿੰਦਰ ਕੇਰ ਨੇ ਦੱਸਿਆ ਕਿ ਕੱਲ੍ਹ 13 ਜੂਨ ਨੂੰ ਬਰਸੀ ਮਨਾਈ ਜਾਵੇਗੀ ਤੇ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾਵੇਗਾ।
ਇੱਥੇ ਇਹ ਦੱਸ ਦਈਏ ਕਿ ਉਪਹਾਰ ਅਗਨੀ ਕਾਂਡ, ਹਾਲੀਆ ਭਾਰਤੀ ਇਤਿਹਾਸ ਵਿੱਚ ਸਭ ਤੋਂ ਭਿਅੰਕਰ ਅੱਗ ਤ੍ਰਾਸਦੀਆਂ ਵਿੱਚੋਂ ਇੱਕ, ਫਿਲਮ ਬਾਰਡਰ ਦੇ 3 ਤੋਂ6 ਵਜੇ ਸਕਰੀਨਿੰਗ ਦੌਰਾਨ ਗਰੀਨ ਪਾਰਕ, ਦਿੱਲੀ ਵਿੱਚ ਉਪਹਾਰ ਸਿਨੇਮਾ ਵਿਖੇ ਸ਼ੁੱਕਰਵਾਰ, 13 ਜੂਨ 1997 ਨੂੰ ਵਾਪਰਿਆ ਸੀ। ਅੰਦਰ ਫਸੇ, 59 ਲੋਕਾਂ ਦੀ ਜਿਆਦਾਤਰ ਘੁਟਣ ਕਾਰਨ ਮੌਤ ਹੋ ਗਈ ਤੇ ਕਈ ਲੋਕ ਨਤੀਜਤਨ ਭਗਦੜ ਵਿੱਚ ਜ਼ਖ਼ਮੀ ਹੋ ਗਏ ਸਨ।