(Source: ECI/ABP News)
ਅੰਮ੍ਰਿਤਸਰ ਹਵਾਈ ਅੱਡੇ 'ਤੇ ਹੋਇਆ ਹੰਗਾਮਾ, ਅਮਰੀਕਾ ਜਾਣ ਵਾਲੇ ਯਾਤਰੀ 24 ਘੰਟਿਆਂ ਤੋਂ ਹਵਾਈ ਅੱਡੇ ਤੇ ਫਸੇ
Amritsar News: ਪੰਜਾਬ ਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀਰਵਾਰ ਦੇਰ ਰਾਤ ਨੂੰ ਕਾਫੀ ਹੰਗਾਮਾ ਹੋਇਆ।
![ਅੰਮ੍ਰਿਤਸਰ ਹਵਾਈ ਅੱਡੇ 'ਤੇ ਹੋਇਆ ਹੰਗਾਮਾ, ਅਮਰੀਕਾ ਜਾਣ ਵਾਲੇ ਯਾਤਰੀ 24 ਘੰਟਿਆਂ ਤੋਂ ਹਵਾਈ ਅੱਡੇ ਤੇ ਫਸੇ Uproar at Amritsar Airport Passengers going to America stranded for 24 hours ਅੰਮ੍ਰਿਤਸਰ ਹਵਾਈ ਅੱਡੇ 'ਤੇ ਹੋਇਆ ਹੰਗਾਮਾ, ਅਮਰੀਕਾ ਜਾਣ ਵਾਲੇ ਯਾਤਰੀ 24 ਘੰਟਿਆਂ ਤੋਂ ਹਵਾਈ ਅੱਡੇ ਤੇ ਫਸੇ](https://feeds.abplive.com/onecms/images/uploaded-images/2022/09/29/69ff42e4c1ed810400bf9a3f27dbe5cd1664438881091496_original.jpg?impolicy=abp_cdn&imwidth=1200&height=675)
Amritsar News: ਪੰਜਾਬ ਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀਰਵਾਰ ਦੇਰ ਰਾਤ ਨੂੰ ਕਾਫੀ ਹੰਗਾਮਾ ਹੋਇਆ। ਅਮਰੀਕਾ ਜਾਣ ਵਾਲੇ ਯਾਤਰੀ ਪਿਛਲੇ 24 ਘੰਟਿਆਂ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਫਸੇ ਹੋਏ ਹਨ। ਪਰ ਨਾ ਤਾਂ ਉਨ੍ਹਾਂ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਉਡਾਣ ਦੀ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਯਾਤਰੀਆਂ ਨੇ ਕੁਝ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ 150 ਤੋਂ ਵੱਧ ਯਾਤਰੀਆਂ ਨੇ ਅਮਰੀਕਾ ਦੇ ਜਾਰਜੀਆ ਜਾਣ ਲਈ ਵਿਦੇਸ਼ੀ ਕੰਪਨੀ ਨਿਓਸ ਨਾਲ ਫਲਾਈਟ ਬੁੱਕ ਕਰਵਾਈ ਹੈ। 4 ਜਨਵਰੀ ਨੂੰ ਸ਼ਾਮ 7 ਵਜੇ ਸਾਰੇ ਯਾਤਰੀਆਂ ਦਾ ਚੈੱਕ-ਇਨ ਕੀਤਾ ਗਿਆ। ਪਰ ਉਸ ਤੋਂ ਬਾਅਦ 5 ਜਨਵਰੀ ਦੀ ਰਾਤ ਤੱਕ ਫਲਾਈਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਗਰਾਊਂਡ ਸਟਾਫ 4 ਜਨਵਰੀ ਤੋਂ ਇਹ ਬਹਾਨਾ ਬਣਾ ਰਿਹਾ ਹੈ ਕਿ ਫਲਾਈਟ 1 ਘੰਟੇ ਵਿੱਚ ਆ ਰਹੀ ਹੈ।
ਯਾਤਰੀਆਂ ਨੇ ਦੱਸਿਆ ਕਿ ਫਲਾਈਟ ਨੇ 4-5 ਜਨਵਰੀ ਦੀ ਦਰਮਿਆਨੀ ਰਾਤ ਨੂੰ 12.50 ਵਜੇ ਉਡਾਣ ਭਰਨੀ ਸੀ। ਇਸੇ ਤਹਿਤ ਉਸ ਦੀ ਚੈਕਿੰਗ ਵੀ ਕੀਤੀ ਗਈ। ਪਰ ਹੁਣ ਨਾ ਤਾਂ ਫਲਾਈਟ ਦਾ ਪਤਾ ਹੈ ਅਤੇ ਨਾ ਹੀ ਉਨ੍ਹਾਂ ਦੇ ਖਾਣ-ਪੀਣ ਅਤੇ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਸਟਾਫ ਨੇ ਦੱਸਿਆ ਕਿ ਰਾਤ ਸਮੇਂ ਯਾਤਰੀਆਂ ਨੂੰ ਹੋਟਲਾਂ ਦੀ ਬੁਕਿੰਗ ਬਾਰੇ ਪੁੱਛਿਆ ਗਿਆ। ਪਰ ਯਾਤਰੀਆਂ ਨੇ ਇਹ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਯਾਤਰੀਆਂ ਨੇ ਸਟਾਫ ਦੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ।
ਬੀਤੀ ਰਾਤ ਅੰਮ੍ਰਿਤਸਰ ਵਿੱਚ ਫਲਾਈਟ ਲੈਂਡ ਨਹੀਂ ਹੋ ਸਕੀ
ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਜਾਰਜੀਆ ਤੋਂ ਅੰਮ੍ਰਿਤਸਰ ਏਅਰਪੋਰਟ ਆਉਣ ਵਾਲੀ ਨਿਓਸ ਦੀ ਫਲਾਈਟ ਧੁੰਦ ਕਾਰਨ ਰਾਤ 11.30 ਵਜੇ ਲੈਂਡ ਨਹੀਂ ਕਰ ਸਕੀ। ਫਲਾਈਟ ਨੇ ਕਾਫੀ ਰਾਤ ਤੱਕ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਅਸਫਲ ਰਹੀ। ਜਿਸ ਤੋਂ ਬਾਅਦ ਇਸ ਫਲਾਈਟ ਨੂੰ ਲੈਂਡਿੰਗ ਲਈ ਜੈਪੁਰ ਭੇਜਿਆ ਗਿਆ।
ਅਮਰੀਕਾ ਤੋਂ ਆ ਰਹੀ ਫਲਾਈਟ ਨੂੰ ਖਰਾਬ ਮੌਸਮ ਕਾਰਨ ਜੈਪੁਰ 'ਚ ਉਤਾਰਿਆ ਗਿਆ। ਪਰ ਇਸ ਫਲਾਈਟ ਦੇ ਯਾਤਰੀ ਵੀ ਪਿਛਲੇ ਇੱਕ ਦਿਨ ਤੋਂ ਜੈਪੁਰ ਵਿੱਚ ਫਸੇ ਹੋਏ ਹਨ। ਵੀਰਵਾਰ ਸਵੇਰੇ ਯਾਤਰੀਆਂ ਨੇ ਜੈਪੁਰ ਦੇ ਮੁੱਖ ਗੇਟ ਨੂੰ ਜਾਮ ਕਰ ਦਿੱਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)