Punjab News: ਮੋਹਾਲੀ 'ਚ ਹੋਇਆ ਗੈਂਗਸਟਰਾਂ ਦਾ ਰਾਜ਼ ? ਹੋਟਲ ਮਾਲਕਾਂ ਤੋਂ ਮੰਗਿਆ ਜਾ ਰਿਹਾ ਮਹੀਨਾ, ਭੰਨਤੋੜ ਕਰਕੇ ਮਹਿਮਾਨ ਵੀ ਕੁੱਟੇ
Punjab News: ਪ੍ਰਵੀਨ ਨੇ ਇਲਜ਼ਾਮ ਲਾਇਆ ਕਿ ਹਮਲਾਵਾਰ ਨੇ ਉਸ ਤੋਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਰੰਗਦਾਰ ਦੀ ਮੰਗ ਕੀਤੀ। ਜਦੋਂ ਉਸ ਨੇ ਰੰਗਦਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬੀਤੀ ਰਾਤ ਤਿੰਨ ਦਰਜਨ ਦੇ ਕਰੀਬ ਆਏ ਹਮਲਾਵਰਾਂ ਨੇ ਤੋੜਫੋੜ ਕੀਤੀ
Punjab News: ਮੋਹਾਲੀ ਦੇ ਜ਼ੀਰਕਪੁਰ ਵਿੱਚ ਸ਼ਨੀਵਾਰ ਰਾਤ 11 ਵਜੇ ਕਰੀਬ ਤਿੰਨ ਦਰਜ ਅਣਪਛਾਤੇ ਬਦਮਾਸ਼ਾਂ ਨੇ ਹੋਟਲਾਂ ਦੀ ਜਮ ਕੇ ਭੰਨਤੋੜ ਕੀਤੀ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਆਏ ਬਦਮਾਸ਼ਾਂ ਨੇ ਹੋਟਲ ਵਿੱਚ ਰੁਕੇ ਮਹਿਮਾਨਾਂ ਨਾਲ ਵੀ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਹੋਟਲ ਜੀ ਪਲਾਜਾ ਤੇ ਹੋਟਲ ਨਿਊ ਸਟਾਇਲ ਦੇ ਸੰਚਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ 21 ਜੁਲਾਈ ਨੂੰ ਉਸਦੇ ਹੋਟਲ ਵਿੱਚ ਕੁਝ ਲੋਕ ਕਮਰਾ ਮੰਗਣ ਲਈ ਆਏ ਸੀ ਜਿਨ੍ਹਾਂ ਨੇ ਹੋਟਲ ਦੇ ਮੈਨੇਜਰ ਨੂੰ ਆਪਣੀ ਆਈਡੀ ਨਹੀਂ ਦਿਖਾਈ ਜਿਸ ਤੋਂ ਬਾਅਦ ਮੈਨੇਜਰ ਨੇ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ 24 ਜੁਲਾਈ ਨੂੰ ਫਿਰ ਤੋਂ ਆਏ ਤੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਪ੍ਰਵੀਨ ਨੇ ਇਲਜ਼ਾਮ ਲਾਇਆ ਕਿ ਹਮਲਾਵਾਰ ਨੇ ਉਸ ਤੋਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਰੰਗਦਾਰ ਦੀ ਮੰਗ ਕੀਤੀ। ਜਦੋਂ ਉਸ ਨੇ ਰੰਗਦਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬੀਤੀ ਰਾਤ ਤਿੰਨ ਦਰਜਨ ਦੇ ਕਰੀਬ ਆਏ ਹਮਲਾਵਰਾਂ ਨੇ ਨਿਊ ਸਟਾਇਲ ਵਿੱਚ ਤੋੜਫੋੜ ਕੀਤੀ ਜਿਸ ਤੋਂ ਬਾਅਦ ਉਹ ਜੀ ਪਲਾਜਾ ਪਹੁੰਚ ਗਏ ਤੇ ਹੋਟਲ ਦੀ ਰਿਸੈਪਸ਼ਨ ਤੇ ਕਮਰਿਆਂ ਦੀ ਭੰਨ ਤੋੜ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਵਿੱਚ ਲੱਗੇ ਏਸੀ, ਐਲਈਡੀ, ਫਰਿੱਜ ਤੇ ਹੋਰ ਸਮਾਨ ਦੀ ਵੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ। ਪ੍ਰਵੀਨ ਨੇ ਖ਼ਦਸ਼ਾ ਜਤਾਇਆ ਕਿ ਹਮਲਾਵਰ ਉਸ ਦਾ ਹੋਰ ਵੀ ਨੁਕਸਾਨ ਕਰ ਸਕਦੇ ਹਨ। ਉਸ ਨੇ ਇਸ ਮੌਕੇ ਹਮਲਾਵਰਾਂ ਉੱਤੇ ਨੁਕਸਾਨ ਦਾ ਖ਼ਤਰਾ ਜਤਾਇਆ।
ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।