ਵਿੱਕੀ ਭੁੱਲਰ ਬਣੇ ਇਲੈਕਟ੍ਰਾਨਿਕ ਮੀਡੀਆ ਪ੍ਰੈੱਸ ਕਲੱਬ ਸੰਗਰੂਰ ਦੇ ਪ੍ਰਧਾਨ
Sangrur News: ਇਲੈਕਟ੍ਰਾਨਿਕ ਮੀਡੀਆ ਪ੍ਰੈੱਸ ਕਲੱਬ ਸੰਗਰੂਰ ਦੇ ਪ੍ਰਧਾਨ ਵਜੋਂ ਵਿੱਕੀ ਭੁੱਲਰ ਨੂੰ ਚੁਣਿਆ ਗਿਆ ਹੈ। ਇਸ ਚੋਣ ਵਿੱਚ ਪੱਤਰਕਾਰ ਬਲਵੰਤ ਸਿੰਘ ਵਿੱਕੀ ਭੁੱਲਰ ਨੂੰ 2023-24 ਲਈ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਹੈ।
Sangrur News: ਦ ਇਲੈਕਟ੍ਰਾਨਿਕ ਮੀਡੀਆ ਪ੍ਰੈੱਸ ਕਲੱਬ ਸੰਗਰੂਰ ਦੀ ਸਾਲਾਨਾ ਚੋਣ ਏਬੀਪੀ ਨਿਊਜ਼ ਦੇ ਪੱਤਰਕਾਰ ਅਨਿਲ ਜੈਨ ਦੀ ਪ੍ਰਧਾਨਗੀ ਹੇਠ ਹੋਈ। ਇਸ ਚੋਣ ਵਿੱਚ ਪੱਤਰਕਾਰ ਬਲਵੰਤ ਸਿੰਘ ਵਿੱਕੀ ਭੁੱਲਰ ਨੂੰ 2023-24 ਲਈ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਪੱਤਰਕਾਰ ਆਰਐਨ ਕਾਂਸਲ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਪੱਤਰਕਾਰ ਚਰਨਜੀਵ ਕੌਸ਼ਲ ਸੰਗਠਨ ਦੇ ਜਨਰਲ ਸਕੱਤਰ ਤੇ ਕੁਲਬੀਰ ਸਿੰਘ ਨਮੋਲ ਖਜ਼ਾਨਚੀ ਹੋਣਗੇ।
ਪੱਤਰਕਾਰ ਗੁਰਦਰਸ਼ਨ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਸੰਜੀਵ ਕੁਮਾਰ ਮੀਤ ਪ੍ਰਧਾਨ, ਏਬੀਪੀ ਨਿਊਜ਼ ਪੱਤਰਕਾਰ ਅਨਿਲ ਜੈਨ ਸੰਯੁਕਤ ਸਕੱਤਰ, ਜਸਵੀਰ ਮਾਨ ਸੰਯੁਕਤ ਖ਼ਜ਼ਾਨਚੀ ਤੇ ਹਰਜੀਤ ਸਿੰਘ ਸਿੱਧੂ ਪ੍ਰੈੱਸ ਸਕੱਤਰ ਹੋਣਗੇ। ਇਸ ਮੌਕੇ ਸਾਲ 2022-23 ਦੇ ਜਨਰਲ ਸਕੱਤਰ ਬਲਵੰਤ ਸਿੰਘ ਭੁੱਲਰ ਤੇ ਖਜ਼ਾਨਚੀ ਚਿਰੰਜੀਵ ਕੌਸ਼ਲ ਵੱਲੋਂ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: 'ਪਾਕਿਸਤਾਨ ਏਅਰਪੋਰਟ 'ਤੇ ਅੰਡਰਵਰਲਡ ਦਾ ਕਬਜ਼ਾ', ਕੌਣ ਆਇਆ ਤੇ ਚਲਾ ਗਿਆ, ਦੁਨੀਆ ਨੂੰ ਨਹੀਂ ਹੁੰਦੀ ਕੋਈ ਜਾਣਕਾਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।