![ABP Premium](https://cdn.abplive.com/imagebank/Premium-ad-Icon.png)
Patiala News: ਕਾਂਗਰਸ ਦੇ ਰਾਜ 'ਚ ਚਰਚਾ ਬਣੇ ਰਹੇ ਸਾਬਕਾ ਵਿਧਾਇਕ ਜਲਾਲਪੁਰ 'ਤੇ ਵਿਜੀਲੈਂਸ ਦਾ ਸ਼ਿਕੰਜਾ, ਫੀਤਿਆਂ ਨਾਲ ਹੋ ਰਹੀ ਕੋਠੀਆਂ ਦੀ ਪੈਮਾਇਸ਼
ਵਿਜੀਲੈਂਸ ਬਿਊਰੋ ਵੱਲੋਂ ਹੁਣ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਉੱਪਰ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਹੁਣ ਜਲਾਲਪੁਰ ਦੀਆਂ ਕੋਠੀਆਂ ਦੀ ਫੀਤਿਆਂ ਨਾਲ ਪੈਮਾਇਸ਼ ਹੋ ਰਹੀ ਹੈ। ਚਰਚਾ ਹੈ ਕਿ ਵਿਜੀਲੈਂਸ ਬਿਊਰੋ ਜਲਾਲਪੁਰ....
Patiala News: ਵਿਜੀਲੈਂਸ ਬਿਊਰੋ ਵੱਲੋਂ ਹੁਣ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਉੱਪਰ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਹੁਣ ਜਲਾਲਪੁਰ ਦੀਆਂ ਕੋਠੀਆਂ ਦੀ ਫੀਤਿਆਂ ਨਾਲ ਪੈਮਾਇਸ਼ ਹੋ ਰਹੀ ਹੈ। ਚਰਚਾ ਹੈ ਕਿ ਵਿਜੀਲੈਂਸ ਬਿਊਰੋ ਜਲਾਲਪੁਰ ਖਿਲਾਫ਼ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਵਿਧਾਇਕ ਜਲਾਲਪੁਰ ਕਾਂਗਰਸ ਸਰਕਾਰ ਵੇਲੇ ਕਾਫੀ ਚਰਚਾ ਵਿੱਚ ਰਹੇ ਸੀ।
ਇਸੇ ਤਹਿਤ ਹੀ ਵਿਜੀਲੈਂਸ ਬਿਊਰੋ ਦੀ ਟੀਮ ਨੇ ਬੁੱਧਵਾਰ ਨੂੰ ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਛਾਪਾ ਮਾਰਿਆ ਸੀ। ਵਿਜੀਲੈਂਸ ਦੀ 10 ਮੈਂਬਰੀ ਟੀਮ ਰਾਜਪੁਰਾ ਰੋਡ ’ਤੇ ਪਿੰਡ ਜਲਾਲਪੁਰ ਸਥਿਤ ਘਰ ਪੁੱਜੀ। ਇਸ ਦੌਰਾਨ ਜਲਾਲਪੁਰ ਖ਼ੁਦ ਘਰ ਨਹੀਂ ਸਨ। ਪਰਿਵਾਰਕ ਸੂਤਰਾਂ ਅਨੁਸਾਰ ਉਹ ਕੁਝ ਦਿਨਾਂ ਤੋਂ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਭਾਰਤ ਜੋੜੋ ਯਾਤਰਾ ਵਿੱਚ ਹਿੱਸਾ ਲੈ ਰਹੇ ਹਨ।
ਜਲਾਲਪੁਰ ਦੇ ਪੁੱਤਰ ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਜੌਲੀ ਜਲਾਲਪੁਰ ਘਰ ਵਿਚ ਹੀ ਸਨ। ਵਿਜੀਲੈਂਸ ਟੀਮ ਨੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੁਝ ਨਹੀਂ ਆਖਿਆ। ਟੀਮ ਨੇ ਪਹਿਲਾਂ ਜਲਾਲਪੁਰ ਪਰਿਵਾਰ ਦੀ ਪਿੰਡੋਂ ਬਾਹਰ ਸਥਿਤ ਵੱਡ ਆਕਾਰੀ ਕੋਠੀ ਦੀ ਪੈਮਾਇਸ਼ ਕੀਤੀ। ਫਿਰ ਤਿੰਨ ਤੋਂ ਛੇ ਵਜੇ ਤੱਕ ਕਾਂਗਰਸ ਆਗੂ ਦੀ ਪਿੰਡ ਵਿਚਲੀ ਕੋਠੀ ਦੀ ਪੈਮਾਇਸ਼ ਕੀਤੀ ਗਈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਵਿਧਾਇਕ ਵੱਲੋਂ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਖਦਸ਼ੇ ਤਹਿਤ ਹੀ ਪੈਮਾਇਸ਼ ਕੀਤੀ ਜਾ ਰਹੀ ਹੈ। ਇਹ ਮੁੱਢਲੀ ਪੜਤਾਲ ਦਾ ਹਿੱਸਾ ਹੈ। ਅਧਿਕਾਰੀ ਅਨੁਸਾਰ ਟੈਕਨੀਕਲ ਟੀਮ ਦੇ ਮੈਂਬਰਾਂ ਵੱਲੋਂ ਪੈਮਾਇਸ਼ ਦੇ ਹਿਸਾਬ ਨਾਲ਼ ਕੋਠੀਆਂ ’ਤੇ ਕੀਤੇ ਖ਼ਰਚ ਦਾ ਅਨੁਮਾਨ ਲਾਇਆ ਜਾਵੇਗਾ, ਫਿਰ ਸਾਬਕਾ ਵਿਧਾਇਕ ਤੋਂ ਪੜਤਾਲ ਕੀਤੀ ਜਾਵੇਗੀ।
ਦੱਸ ਦਈਏ ਕਿ ਜਲਾਲਪੁਰ ਪਹਿਲੀ ਵਾਰ ਆਜ਼ਾਦ ਵਿਧਾਇਕ ਬਣੇ ਸਨ। ਫਿਰ 2017 ਵਿੱਚ ਉਹ ਕਾਂਗਰਸ ਦੇ ਵਿਧਾਇਕ ਸਨ ਪਰ ਐਤਕੀਂ ‘ਆਪ’ ਦੇ ਗੁਰਲਾਲ ਘਨੌਰ ਕੋਲ਼ੋਂ ਹਾਰ ਗਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)