ਪੜਚੋਲ ਕਰੋ

Punjab News: 'ਆਪ ਤੇ ਕਾਂਗਰਸੀਆਂ ਵਿਚਾਲੇ ਹੋ ਗਿਆ ਸਮਝੌਤਾ ਇਸ ਲਈ ਵਿਜੀਲੈਂਸ ਵੀ ਹੋ ਗਈ ਚੁੱਪ'

Vigilance: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਜੰਮ ਕੇ ਰਗੜੇ ਲਾਏ ਤੇ ਕਿਹਾ ਕਿ ਕੌਮੀ ਪੱਧਰ ’ਤੇ ’ਇੰਡੀਆ’ ਗਠਜੋੜ ਬਣਨ ਤੋਂ ਬਾਅਦ ਸੂਬੇ ਵਿਚ ਵਿਜੀਲੈਂਸ ਨੇ ਕਾਂਗਰਸੀ ਆਗੂਆਂ ਖਿਲਾਫ ਚੁੱਪੀ ਧਾਰ ਲਈ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਜੰਮ ਕੇ ਰਗੜੇ ਲਾਏ ਤੇ ਕਿਹਾ ਕਿ ਕੌਮੀ ਪੱਧਰ ’ਤੇ ’ਇੰਡੀਆ’ ਗਠਜੋੜ ਬਣਨ ਤੋਂ ਬਾਅਦ ਸੂਬੇ ਵਿਚ ਵਿਜੀਲੈਂਸ ਨੇ ਕਾਂਗਰਸੀ ਆਗੂਆਂ ਖਿਲਾਫ ਚੁੱਪੀ ਧਾਰ ਲਈ ਹੈ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਭਾਵੇਂ ਪਹਿਲਾਂ ਵਿਜੀਲੈਂਸ ਬਿਊਰੋ ਨੂੰ ਕਾਂਗਰਸੀ ਆਗੂਆਂ ਖਿਲਾਫ ਵੱਡੀ ਪੱਧਰ ’ਤੇ ਜਾ ਰਿਹਾ ਸੀ ਤੇ ਉਹ ਵੀ ਚੋਣਵੇਂ ਰੂਪ ਵਿਚ ਵਰਤਿਆ ਜਾ ਰਿਹਾ ਸੀ ਪਰ ਹੁਣ ਕੌਮੀ ਪੱਧਰ ’ਤੇ ਗਠਜੋੜ ਹੋਣ ਮਗਰੋਂ ਇਸਦੀ ਵਰਤੋਂ ਨੂੰ ਮੁਕੰਮਲ ਬ੍ਰੇਕਾਂ ਲੱਗ ਗਈਆਂ ਹਨ ਕਿਉਂਕਿ ਦੋਵੇਂ ਪਾਰਟੀਆਂ ਗਠਜੋੜ ਦੀਆਂ ਮੈਂਬਰ ਹਨ।

ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਅਕਾਲੀ ਆਗੂ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਵੀ ਹਨ ਤਾਂ ਉਹਨਾਂ ਨੂੰ ਰਣਜੀਤ ਟਰਾਫੀ ਦੇ ਸਾਬਕਾ ਖਿਡਾਰੀ ਜਸਿੰਦਰ ਸਿੰਘ ਬੈਦਵਾਨ ਨੂੰ ਇਨਸਾਫ ਦੁਆਉਣ ਤੋਂ ਕੌਣ ਰੋਕ ਰਿਹਾ ਹੈ ਜਿਸ ਬਾਰੇ ਉਹਨਾਂ ਦਾਅਵਾ ਕੀਤਾ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਨੌਕਰੀ ਬਦਲੇ ਉਹਨਾਂ ਤੋਂ 2 ਕਰੋੜ ਰੁਪਏ ਮੰਗੇ ਸਨ। ਉਹਨਾਂ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਵਿਜੀਲੈਂਸ ਤੇ ਪੁਲਿਸ ਚੰਨੀ ਦੀ ਭਾਲ ਕਿਉਂ ਨਹੀਂ ਕਰ ਰਹੇ ਕਿਉਂਕਿ ਉਹਨਾਂ ਦਾ ਦੇਰ ਰਾਤ ਦੀਆਂ ਮੀਟਿੰਗਾਂ ਵਿਚ ਮੁੱਖ ਮੰਤਰੀ ਨਾਲ ਗੁਪਤ ਸਮਝੌਤਾ ਹੋ ਗਿਆ ਹੈ।

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਵਰ੍ਹਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਉਹ ਸਟੇਜਾਂ ਤੋਂ ਦਾਅਵੇ ਕਰਦੇ ਸਨ ਕਿ 75:25 ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਇਸਦੀ ਅਸਲੀਅਤ ਵੇਖ ਲਈ ਹੈ ਕਿ ਕਿਵੇਂ ਕਾਂਗਰਸ ਸਰਕਾਰ ਵੇਲੇ ਕਾਂਗਰਸ ਦਾ 75 ਤੇ ਆਪ ਦਾ 25 ਫੀਸਦੀ ਹਿੱਸਾ ਸੀ ਤੇ ਹੁਣ ਆਪ ਦੀ ਸਰਕਾਰ ਬਣਨ ਮਗਰੋਂ ਸਥਿਤੀ ਉਲਟ ਹੋ ਗਈ ਹੈ ਤੇ ਆਪ ਦਾ ਹੁਣ ਵੱਡਾ ਹਿੱਸਾ ਹੈ। ਉਹਨਾਂ ਕਿਹਾ ਕਿ ਮੀਡੀਆ ਰਿਪੋਰਟਾਂ ਵਿਚ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਰਲ ਕੇ ਲੜਨਗੀਆਂ ਤੇ ਆਪ 8 ਅਤੇ ਕਾਂਗਰਸ 5 ਸੀਟਾਂ ’ਤੇ ਚੋਣਾਂ ਲੜੇਗੀ।

ਉਹਨਾਂ ਕਿਹਾ ਕਿ ਪਿਛਲੇ ਮਹੀਨਿਆਂ ਤੋਂ ਪੰਜਾਬੀ ਹੜ੍ਹਾਂ ਕਾਰਨ ਭਾਰੀ ਨੁਕਸਾਨ ਝੱਲ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ-ਵੱਡੇ ਦਾਅਵੇ ਕਰਨ ਤੋਂ ਇਲਾਵਾ ਕੋਈ ਰਾਹਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਲੋਕਾਂ ਨੂੰ ਮੁਆਵਜ਼ੇ ਦਾ ਇਕ ਧੇਲਾ ਵੀ ਨਹੀਂ ਮਿਲਿਆ। ਉਹਨਾਂ ਕਿਹਾ ਕਿ ਕਿਸਾਨਾਂ ਨੇ ਆਪਣੀਆਂ ਫਸਲਾਂ ਗੁਆ ਲਈਆਂ ਹਨ ਤੇ ਪਿੰਡਾਂ ਤੇ ਸ਼ਹਿਰਾਂ ਵਿਚ ਹੜ੍ਹਾਂ ਕਾਰਨ ਲੋਕਾਂ ਦੇ ਘਰ ਨੁਕਸਾਨੇ ਗਏ ਹਨ ਪਰ ਸਰਕਾਰ ਲੋਕਾਂ ਦੀ ਬਾਂਹ ਫੜਨ ਵਿਚ ਨਾਕਾਮ ਸਾਬਤ ਹੋਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ

ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ

ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ

ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?

ABP Premium

ਵੀਡੀਓਜ਼

ਦਿਲਜੀਤ ਨੇ ਹੈਦਰਾਬਾਦ 'ਚ ਲਾਈ ਰੌਣਕ , ਕਮਲੇ ਕੀਤੇ ਲੋਕਦਿਲਜੀਤ ਨੇ ਗੁਰਪੁਰਬ ਤੇ ਹੈਦਰਾਬਾਦ 'ਚ ਜਿਤਿਆ ਦਿਲ , ਅਰਦਾਸ ਨਾਲ ਸ਼ੁਰੂ ਕੀਤਾ ਸ਼ੋਅਦਿਲਜੀਤ ਨੇ ਸ਼ੋਅ ਲਈ ਬਦਲੇ ਦਾਰੂ ਵਾਲੇ ਗੀਤ , ਬੋਤਲ ਦੀ ਥਾਂ ਖੁਲਿਆ Cokeਮਾਨਕਿਰਤ ਔਲਖ ਦੀ ਹੂਟਰ ਮਾਰਦੀ , ਕਾਲੀ ਸ਼ੀਸ਼ੇ ਵਾਲੀ ਗੱਡੀ ਪੁਲਿਸ ਨੇ ਫੜੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ

By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ

Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?

Embed widget